ਏਸ਼ੀਆਈ ਬਾਜ਼ਾਰਾਂ ''ਚ ਮਿਲਿਆ-ਜੁਲਿਆ ਕਾਰੋਬਾਰ

Friday, Nov 24, 2017 - 08:45 AM (IST)

ਨਵੀਂ ਦਿੱਲੀ—ਥੈਂਕਸਗਿਵਿੰਗ ਡੇ ਦੇ ਕਾਰਨ ਵੀਰਵਾਰ ਨੂੰ ਅਮਰੀਕੀ ਬਾਜ਼ਾਰ ਬੰਦ ਰਹੇ ਸਨ। ਉਧਰ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦੇ ਬਾਜ਼ਾਰ ਨਿੱਕੇਈ 102 ਅੰਕ ਭਾਵ ਕਰੀਬ 0.5 ਫੀਸਦੀ ਦੀ ਗਿਰਾਵਟ ਨਾਲ 22,421 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਹੈਂਗ ਸੇਂਗ 80 ਅੰਕ ਭਾਵ 0.25 ਫੀਸਦੀ ਦੇ ਵਾਧੇ ਨਾਲ 29,788 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਐੱਮ.ਜੀ.ਐੱਕਸ ਨਿਫਟੀ ਸਪਾਟ ਹੋ ਕੇ 10,371 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।
ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 0.1 ਫੀਸਦੀ ਦੇ ਮਾਮੂਲੀ ਵਾਧਾ ਦਿਖਾ ਰਿਹਾ ਹੈ, ਜਦਕਿ ਸਟ੍ਰੇਟਰਸ ਟਾਈਮਜ਼ 'ਚ ਵੀ 0.1 ਫੀਸਦੀ ਦੀ ਹਲਕੀ ਤੇਜ਼ੀ ਦਿਸ ਰਹੀ ਹੈ। ਤਾਈਵਾਨ ਇੰਡੈਕਸ 0.15 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ।


Related News