ਪੰਜਾਬ ''ਚ ਵਿਆਹੁਤਾ ਦਾ ਕਾਰਾ! ਇੰਸਟਾਗ੍ਰਾਮ ਦੀ ਦੋਸਤੀ ਮਗਰੋਂ ਘਰ ''ਚ ਵਾੜਿਆ ਆਸ਼ਕ ਤੇ ਫਿਰ...

Wednesday, Jun 11, 2025 - 08:10 PM (IST)

ਪੰਜਾਬ ''ਚ ਵਿਆਹੁਤਾ ਦਾ ਕਾਰਾ! ਇੰਸਟਾਗ੍ਰਾਮ ਦੀ ਦੋਸਤੀ ਮਗਰੋਂ ਘਰ ''ਚ ਵਾੜਿਆ ਆਸ਼ਕ ਤੇ ਫਿਰ...

ਖੰਨਾ (ਬਿਪਿਨ) : ਖੰਨਾ ਦੇ ਥਾਣਾ ਮਲੌਦ ਦੇ ਅਧੀਨ ਪੈਂਦੇ ਪਿੰਡ ਕੁਲਾਹੜ 'ਚ ਇੱਕ ਹੈਰਾਨ ਕਰਨ ਵਾਲਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਘਰ ਦੀ ਹੀ ਇੱਕ ਮਹਿਲਾ ਨੇ ਆਪਣੇ ਪਰਿਵਾਰ ਨੂੰ ਨਸ਼ਾ ਦੇ ਕੇ ਬੇਹੋਸ਼ ਕੀਤਾ ਤੇ ਆਪਣੇ ਪ੍ਰੇਮੀ ਨਾਲ ਮਿਲ ਕੇ ਘਰ ਦੀ ਅਲਮਾਰੀ ਤੇ ਪੇਟੀਆਂ ਚੋਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਮੋਬਾਈਲ ਚੋਰੀ ਕਰਵਾਏ। 

PunjabKesari


ਪੰਜਾਬ 'ਚ ਵੱਡੀ ਵਾਰਦਾਤ! ਪਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ

ਜਾਣਕਾਰੀ ਅਨੁਸਾਰ ਕਮਲਜੀਤ ਕੌਰ ਨਾਂ ਦੀ ਮਹਿਲਾ ਨੇ ਮਲੇਸ਼ੀਆ ਤੋਂ ਵਾਪਸ ਆਏ ਪੀਰ ਸੋਹਾਣਾ (ਮੋਹਾਲੀ) ਵਾਸੀ ਦਿਲਰਾਜ ਸਿੰਘ ਉਰਫ਼ ਭੋਲੂ ਨਾਲ ਇੰਸਟਾਗ੍ਰਾਮ ਰਾਹੀਂ ਦੋਸਤੀ ਕੀਤੀ। ਇਹ ਦੋਸਤੀ ਹੌਲੀ-ਹੌਲੀ ਇਸ਼ਕ ’ਚ ਬਦਲ ਗਈ ਅਤੇ ਦੋਹਾਂ ਨੇ ਵਿਆਹ ਕਰਨ ਦੀ ਯੋਜਨਾ ਬਣਾਈ। ਆਪਣੇ ਪਰਿਵਾਰ ਤੋਂ ਤੰਗ ਆਈ ਮਹਿਲਾ ਨੇ ਇਕ ਗੰਭੀਰ ਅਤੇ ਸ਼ਰਮਨਾਕ ਸਾਜ਼ਿਸ਼ ਰਚੀ। 8 ਜੂਨ ਦੀ ਰਾਤ ਕਮਲਜੀਤ ਨੇ ਘਰ ਦੇ ਲਗਭਗ 15 ਮੈਂਬਰਾਂ ਨੂੰ ਕਿਸੇ ਪਦਾਰਥ ਨਾਲ ਬੇਹੋਸ਼ ਕੀਤਾ। ਉਸ ਤੋਂ ਬਾਅਦ ਦਿਲਰਾਜ ਨੂੰ ਘਰ ਬੁਲਾਇਆ ਅਤੇ ਘਰ ਦੀਆਂ ਚਾਬੀਆਂ ਦਿੱਤੀਆਂ। ਦਿਲਰਾਜ ਨੇ ਘਰ ਦੀ ਅਲਮਾਰੀ ਅਤੇ ਪੇਟੀਆਂ ਵਿਚੋਂ 11 ਮੁੰਦਰੀਆਂ, 4 ਜੋੜੇ ਬਾਲੀਆਂ, 1 ਹਾਰ, 1 ਕੜਾ, ਹੋਰ ਸੋਨੇ ਚਾਂਦੀ ਦੇ ਗਹਿਣੇ ਅਤੇ ਇੱਕ ਆਈਫੋਨ ਚੋਰੀ ਕਰ ਲਿਆ। ਚੋਰੀ ਦੀ ਸ਼ਿਕਾਇਤ ਕਮਲਜੀਤ ਦੇ ਸਹੁਰੇ ਬਲਵਿੰਦਰ ਸਿੰਘ ਵਲੋਂ ਥਾਣਾ ਮਲੌਦ ਵਿੱਚ ਦਰਜ ਕਰਵਾਈ ਗਈ। 

PunjabKesari

ਅਮਰਨਾਥ ਯਾਤਰਾ ਦੌਰਾਨ ਕੀਤੇ ਗਏ ਸਖ਼ਤ ਸੁਰੱਖਿਆ ਇੰਤਜ਼ਾਮ! ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਖਾਸ ਅਪੀਲ

ਸ਼ੁਰੂਆਤੀ ਤੌਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਪਰ ਪੁਲਸ ਨੇ ਤਕਨੀਕੀ ਜਾਂਚ, ਸੀਸੀਟੀਵੀ ਫੁਟੇਜ ਅਤੇ ਮੋਬਾਈਲ ਟਰੈਕਿੰਗ ਰਾਹੀਂ ਘਟਨਾ ਦੀ ਪੜਤਾਲ ਕੀਤੀ। ਐੱਸਐੱਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਦਿਲਰਾਜ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੌਕਾਣ ਵਾਲੇ ਖੁਲਾਸੇ ਹੋਏ। ਪੁੱਛਗਿੱਛ ਦੌਰਾਨ ਦੋਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਚੋਰੀ ਹੋਇਆ ਸਮਾਨ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਚੋਰੀ ਤੋਂ ਬਾਅਦ ਕਮਲਜੀਤ ਕੌਰ ਦਿਲਰਾਜ ਨਾਲ ਘਰੋਂ ਭੱਜ ਕੇ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਪੁਲਸ ਨੇ ਸਮੇਂ ਰਹਿੰਦਿਆਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News