ਪੰਜਾਬ ਦੀ ਦਾਣਾ ਮੰਡੀ ''ਚ ਚੱਲ ਗਈਆਂ ਗੋਲ਼ੀਆਂ, ਆਪਸ ''ਚ ਭਿੜੀਆਂ ਦੋ ਧਿਰਾਂ

Wednesday, Jun 11, 2025 - 06:41 PM (IST)

ਪੰਜਾਬ ਦੀ ਦਾਣਾ ਮੰਡੀ ''ਚ ਚੱਲ ਗਈਆਂ ਗੋਲ਼ੀਆਂ, ਆਪਸ ''ਚ ਭਿੜੀਆਂ ਦੋ ਧਿਰਾਂ

ਸੁਲਤਾਨਪੁਰ ਲੋਧੀ (ਧੀਰ, ਸੋਢੀ)- ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਵਿਖੇ ਅੱਜ ਦੋ ਧੜਿਆਂ ਦੇ ਝਗੜੇ ਦੌਰਾਨ ਇਕ ਧਿਰ ਵੱਲੋਂ ਗੋਲ਼ੀਆਂ ਚਲਾਉਣ ਕਾਰਨ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਦੀ ਪਛਾਣ ਬੋਬੀ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਗਰਾਰੀ ਚੌਂਕ ਵਜੋਂ ਹੋਈ ਹੈ। ਦਾਣਾ ਮੰਡੀ ਵਿਖੇ ਮੱਕੀ ਦੀ ਫ਼ਸਲ ਦਾ ਸੀਜਨ ਚੱਲ ਰਿਹਾ ਹੈ ਅਤੇ ਗੋਲ਼ੀ ਚੱਲਣ ਕਾਰਨ ਆੜ੍ਹਤੀ ਅਤੇ ਕਿਸਾਨਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਗਿਆ, ਜਿੱਥੇ ਡਿਊਟੀ 'ਤੇ ਤਾਇਨਾਤ ਡਾ. ਹਰਪ੍ਰੀਤ ਸਿੰਘ ਨੇ ਉਸ ਦੀ ਪਿੱਠ ਵਿਚੋਂ ਲੱਗੀ ਇਕ ਗੋਲ਼ੀ ਕੱਢ ਕੇ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਕਪੂਰਥਲਾ ਲਈ ਰੈਫਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ CM ਮਾਨ ਵੱਲੋਂ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ, ਅੰਮ੍ਰਿਤਸਰ ਲਈ ਵੀ ਕੀਤਾ ਵੱਡਾ ਐਲਾਨ

ਮੌਕੇ 'ਤੇ ਹੀ ਕੰਟਰੋਲ ਰੂਮ ਤੋਂ ਮਿਲੀ ਸੂਚਨਾ ਉਪਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਨਵ ਨਿਯੁਕਤ ਡੀ. ਐੱਸ. ਪੀ. ਹਰਗੁਰਦੇਵ ਸਿੰਘ ਅਤੇ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸਬ ਇੰਸਪੈਕਟਰ ਰਾਜਿੰਦਰ ਸਿੰਘ , ਏ. ਐੱਸ. ਆਈ. ਹਰਭਜਨ ਸਿੰਘ , ਏ. ਐੱਸ. ਆਈ. ਅਮਰਜੀਤ ਸਿੰਘ ਅਤੇ ਹੋਰ ਪੁਲਸ ਪਾਰਟੀ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਆਰੰਭ ਕਰ ਦਿੱਤੀ ਹੈ ।

PunjabKesari

ਇਸ ਸਮੇ ਸਬ ਇੰਸਪੈਕਟਰ ਰਾਜਿੰਦਰ ਸਿੰਘ ਨੇ ਜ਼ਖ਼ਮੀ ਨੌਜਵਾਨ ਬੋਬੀ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਆਇਆ ਸੀ, ਜਿੱਥੇ ਦੂਜੀ ਧਿਰ ਦੇ ਕਿਸੇ ਨੌਜਵਾਨ ਵੱਲੋਂ ਫੋਨ ਮੇਰੇ ਦੋਸਤ ਨੂੰ ਆਇਆ ਕਿ ਉਨ੍ਹਾਂ ਕੋਈ ਗੱਲਬਾਤ ਕਰਨੀ ਹੈ। ਜਿਸ 'ਤੇ ਦੂਜੀ ਧਿਰ ਦੇ 10-12 ਦੀ ਗਿਣਤੀ ਵਿਚ ਨੌਜਵਾਨ ਤਿੰਨ ਗੱਡੀਆਂ ਵਿਚ ਸਵਾਰ ਹੋ ਕੇ ਆ ਗਏ ਅਤੇ ਆਉਂਦੇ ਹੀ ਉਹ ਸਾਡੇ ਨਾਲ ਝਗੜਾ ਕਰਨ ਲੱਗ ਪਏ। ਇਸੇ ਝਗੜੇ ਦੌਰਾਨ ਇਕ ਨੌਜਵਾਨ ਨੇ ਪਿਸਤੌਲ ਨਾਲ 2 ਗੋਲ਼ੀਆਂ ਚਲਾ ਦਿੱਤੀਆਂ, ਜਿਸ ਵਿਚੋਂ ਇਕ ਗੋਲ਼ੀ ਮੇਰੀ ਪਿੱਠ 'ਤੇ ਲੱਗੀ ।

ਇਹ ਵੀ ਪੜ੍ਹੋ: ਪੰਜਾਬ 'ਚ ਤੇਜ਼ ਰਫ਼ਤਾਰ ਬੋਲੈਰੋ ਨੇ ਉਜਾੜਿਆ ਘਰ, ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਦੀ ਦਰਦਨਾਕ ਮੌਤ

ਸਬ ਇੰਸਪੈਕਟਰ ਰਾਜਿੰਦਰ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਬੋਬੀ ਦੇ ਬਿਆਨ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕੇਸ ਦਰਜ ਕਰਕੇ ਸਾਰੇ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਦਾਣਾ ਮੰਡੀ ਸੁਲਤਾਨਪੁਰ ਲੋਧੀ 'ਚ ਚੱਲੀ ਗੋਲ਼ੀ ਕਾਰਨ ਕਈ ਸਵਾਲ ਖੜ੍ਹੇ ਹੋ ਗਏ ਹਨ ਕਿ ਆਖਿਰ ਦੋਵੇ ਧਿਰਾਂ ਮੰਡੀ ਵਿਚ ਆਹਮੋ-ਸਾਹਮਣੇ ਕਿਵੇਂ ਅਤੇ ਕਿਉਂ ਹੋਈਆਂ ? ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਵੀ ਇਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਦਾ ਕੋਈ ਝਗੜਾ ਹੋਇਆ ਸੀ, ਜਿਸ ਦਾ ਰਾਜੀਨਾਮਾ ਮੋਹਤਵਾਰਾਂ ਨੇ ਕਰਵਾ ਦਿੱਤਾ ਗਿਆ ਸੀ ਪਰ ਅੱਜ ਦੋਬਾਰਾ ਹੋਇਆ ਵਿਵਾਦ ਵੀ ਉਸੇ ਨਾਲ ਜੁੜਦਾ ਜਾਪ ਰਿਹਾ ਹੈ।

ਉਧਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਹਰਗੁਰਦੇਵ ਸਿੰਘ ਨੇ ਖ਼ੁਦ ਵੀ ਜਾਂਚ ਆਰੰਭ ਕਰ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਭੰਗ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ । ਸਿਵਲ ਹਸਪਤਾਲ ਵਿਖੇ ਡਿਊਟੀ 'ਤੇ ਤਾਇਨਾਤ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਜ਼ਖ਼ਮੀ ਹਾਲਤ ਵਿੱਚ ਇਕ ਨੌਜਵਾਨ ਬੋਬੀ ਪੁੱਤਰ ਜਸਵਿੰਦਰ ਸਿੰਘ ਭਰਤੀ ਹੋਇਆ ਸੀ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਕਪੂਰਥਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਸਬ ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਜਲਦੀ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀ ਜਾਵੇਗਾ ।

ਇਹ ਵੀ ਪੜ੍ਹੋ: ਪੰਜਾਬੀਆਂ ਲਈ Good News: ਆਦਮਪੁਰ ਏਅਰਪੋਰਟ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣ ਜਾ ਰਹੀ ਫਲਾਈਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News