ਘਰ ’ਚ ਦਾਖ਼ਲ ਹੋ ਕੇ ਗੋਲੀਆਂ ਚਲਾਉਣ ਦੇ ਦੋਸ਼ ’ਚ ਮਾਮਲਾ ਦਰਜ
Thursday, Jun 12, 2025 - 04:40 PM (IST)
 
            
            ਫਿਰੋਜ਼ਪੁਰ (ਕੁਮਾਰ) : ਇਕ ਵਿਅਕਤੀ ਦੇ ਘਰ ’ਚ ਦਾਖ਼ਲ ਹੋ ਕੇ 315 ਬੋਰ ਰਾਈਫਲ ਨਾਲ ਗੋਲੀਆਂ ਚਲਾਉਣ ਅਤੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਥਾਣਾ ਮੱਲਾਵਾਲਾ ਦੀ ਪੁਲਸ ਨੇ 19 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੁਰਜੀਤ ਸਿੰਘ ਵਾਸੀ ਪੁਰਾਣਾ ਮੱਲਾਵਾਲਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਕਿ ਕਰੀਬ 6-7 ਦਿਨ ਪਹਿਲਾਂ ਉਸਨੇ ਦਲੀਪ ਸਿੰਘ ਤੋਂ ਜ਼ਮੀਨ ਖਰੀਦੀ ਸੀ ਅਤੇ ਹਿੱਸੇ ਆਉਂਦੀ ਪਾਣੀ ਵਾਲੀ ਮੋਟਰ ਵੀ ਲਈ ਸੀ ਪਰ ਹੁਣ ਸ਼ਿਕਾਇਤਕਰਤਾ ਅਤੇ ਦੇਸਾ ਸਿੰਘ ਵਿਚਕਾਰ ਪਾਣੀ ਨੂੰ ਲੈ ਕੇ ਝਗੜਾ ਹੋ ਗਿਆ ਸੀ।
ਇਸ ਨੂੰ ਲੈ ਕੇ ਮੋਹਤਬਰਾਂ ਨੇ ਮਾਮਲਾ ਵੀ ਸੁਲਝਾ ਲਿਆ ਸੀ ਪਰ ਬੀਤੀ ਸਵੇਰੇ ਕਰੀਬ 7.15 ਵਜੇ ਦੇਸਾ ਸਿੰਘ, ਉਸਦਾ ਪੁੱਤਰ ਗੋਰਾ ਸਿੰਘ, ਖੁਸ਼ਹਾਲ ਸਿੰਘ ਉਰਫ਼ ਅਵਤਾਰ ਅਤੇ ਸੰਤੋਖ ਸਿੰਘ ਪੁੱਤਰ ਮਹਿੰਦਰ ਸਿੰਘ ਤੇ ਨਾਲ ਕਰੀਬ 10-15 ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਆ ਕੇ 315 ਬੋਰ ਰਾਈਫਲ ਨਾਲ ਗੋਲੀਆਂ ਚਲਾਈਆਂ ਅਤੇ ਸ਼ਿਕਾਇਤਕਰਤਾ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਮਾਮਲਾ ਦਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            