ਫਰਵਰੀ ''ਚ ਅਸ਼ੋਕ ਲੇਲੈਂਡ ਦੀ ਵਿਕਰੀ 29 ਫੀਸਦੀ ਵਧੀ
Thursday, Mar 01, 2018 - 12:40 PM (IST)
ਨਵੀਂ ਦਿੱਲੀ—ਫਰਵਰੀ 'ਚ ਅਸ਼ੋਕ ਲੇਲੈਂਡ ਦੀ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ ਦਰ ਸਾਲ ਆਧਾਰ 'ਤੇ ਅਸ਼ੋਕ ਲੇਲੈਂਡ ਦੀ ਵਿਕਰੀ 29 ਫੀਸਦੀ ਵਧੀ ਹੈ। ਇਸ ਸਾਲ ਫਰਵਰੀ 'ਚ ਅਸ਼ੋਕ ਲੇਲੈਂਡ ਨੇ ਕੁੱਲ 18,181 ਗੱਡੀਆਂ ਵੇਚੀਆਂ ਹਨ। ਉੱਧਰ ਪਿਛਲੇ ਸਾਲ ਫਰਵਰੀ 'ਚ ਅਸ਼ੋਕ ਲੇਲੈਂਡ ਨੇ ਕੁੱਲ 14,067 ਗੱਡੀਆਂ ਵੇਚੀਆਂ ਸੀ।
ਸਾਲਾਨਾ ਆਧਾਰ 'ਤੇ ਫਰਵਰੀ 'ਚ ਅਸ਼ੋਕ ਲੇਲੈਂਡ ਦੀ ਲਾਈਟ ਕਮਰਸ਼ੀਅਲ ਵਾਹਨਾਂ ਦੀ ਵਿਕਰੀ 2,738 ਯੂਨਿਟ ਤੋਂ 63 ਫੀਸਦੀ ਵਧ ਕੇ 4,455 ਯੂਨਿਟ ਰਹੀ ਹੈ। ਸਾਲਾਨਾ ਆਧਾਰ 'ਤੇ ਫਰਵਰੀ 'ਚ ਅਸ਼ੋਕ ਲੇਲੈਂਡ ਦੀ ਮੀਡੀਅਮ ਅਤੇ ਹੈਵੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 11,329 ਯੂਨਿਟ ਤੋਂ 21 ਫੀਸਦੀ ਵਧ ਕੇ 13,726 ਯੂਨਿਟ ਰਹੀ ਹੈ।
