ਐਪਲ ਨੇ ਭਾਰਤੀ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਹੁਣ ਕ੍ਰੈਡਿਟ ਤੇ ਡੈਬਿਟ ਕਾਰਡ ਰਾਹੀਂ ਨਹੀਂ ਹੋਵੇਗੀ ਪੇਮੈਂਟ

Friday, May 06, 2022 - 04:02 PM (IST)

ਐਪਲ ਨੇ ਭਾਰਤੀ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਹੁਣ ਕ੍ਰੈਡਿਟ ਤੇ ਡੈਬਿਟ ਕਾਰਡ ਰਾਹੀਂ ਨਹੀਂ ਹੋਵੇਗੀ ਪੇਮੈਂਟ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਐਪਲ ਯੂਜ਼ਰਸ ਹੋ ਅਤੇ ਤੁਹਾਨੂੰ ਵੀ ਕੰਪਨੀ ਦੀਆਂ ਵੱਖ-ਵੱਖ ਸੇਵਾਵਾਂ ਅਤੇ ਸਬਸਕ੍ਰਿਪਸ਼ਨ ਲਈ ਕਾਰਡ ਪੇਮੈਂਟ ਕਰਨ ’ਚ ਸਮੱਸਿਆ ਆ ਰਹੀ ਹੈ ਤਾਂ ਪਰੇਸ਼ਾਨ ਮਾ ਹੋਵੋ, ਇਸ ਪਰੇਸ਼ਾਨੀ ਦਾ ਸਾਹਮਣਾ ਕਰਨ ਵਾਲੇ ਤੁਸੀਂ ਇਕੱਲੇ ਨਹੀਂ ਹੋ। ਅਮਰੀਕੀ ਟੈੱਕ ਦਿੱਗਜ ਕੰਪਨੀ ਨੇ ਭਾਰਤ ’ਚ ਹੁਣ ਆਪਣੇ ਪਲੇਟਫਾਰਮਾਂ ’ਤੇ ਕਾਰਡ ਪੇਮੈਂਟ ਸਵਿਕਾਰ ਕਰਨਾ ਬੰਦ ਕਰ ਦਿੱਤਾ ਹੈ। ਹੁਣ ਭਾਰਤੀ ਐਪਲ ਯੂਜ਼ਰਸ ਐਪਲ ਦੀਆਂ ਸੇਵਾਵਾਂ ਜਾਂ ਸਬਸਕ੍ਰਿਪਸ਼ਨ ਲਈ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਪੇਮੈਂਟ ਨਹੀਂ ਕਰ ਸਕਣਗੇ। 

ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ

ਹੁਣ ਐਪਲ ਯੂਜ਼ਰਸ ਐਪਲ ਦੇ ਐਪ ਸਟੋਰ ਜਾਂ ਫਿਰ iCloud+ ’ਤੇ ਸਬਸਕ੍ਰਿਪਸ਼ਨ ਅਤੇ ਐਪਲ ਮਿਊਜ਼ਿਕ ’ਤੇ ਕੰਟੈਂਟ ਖਰੀਦਣ ਲਈ ਆਪਣੇ ਡੈਬਿਟ ਕਾਰਡ ਜਾਂ ਕ੍ਰੈਡਿਟ ਦਾ ਇਸਤੇਮਾਲ ਨਹੀਂ ਕਰ ਸਕਣਗੇ।

ਐਪਲ ਦੇ ਸਪੋਰਟ ਪੇਜ ’ਤੇ ਹੁਣ ਭਾਰਤ ਲਈ ਐਕਟਿਵ ਪੇਮੈਂਟ ਮੈਥਡ ’ਚ ਬਸ ਤਿੰਨ ਆਪਸ਼ਨ ਰਹਿ ਗਏ ਹਨ- ਨੈੱਟ-ਬੈਂਕਿੰਗ, ਯੂ.ਪੀ.ਆਈ. ਪੇਮੈਂਟ ਅਤੇ ਐਪਲ ਆਈ.ਡੀ. ਬੈਲੇਂਸ। ਦੱਸ ਦੇਈਏ ਕਿ ਜੇਕਰ ਤੁਸੀਂ ਐਪਲ ਆਈ.ਡੀ. ਬੈਲੇਂਸ ਦਾ ਆਪਸ਼ਨ ਚੁਣਦੇ ਹੋ ਤਾਂ ਇਸ ਮੈਥਡ ’ਚ ਹਰ ਮਹੀਨੇ ਸਬਸਕ੍ਰਿਪਸ਼ਨ ਰੀਨਿਊਅਲ ਹੋਣ ’ਤੇ ਆਟੋਮੈਟਿਕ ਡਿਡਕਸ਼ਨ ਹੋ ਜਾਂਦਾ ਹੈ ਯਾਨੀ ਆਪਣੇ ਆਪ ਤੁਹਾਡੇ ਅਕਾਊਂਟ ’ਚੋਂ ਪੈਸੇ ਕੱਟੇ ਜਾਂਦੇ ਹਨ। 

ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ

ਐਪਲ ਦੇ ਕਾਰਡ ਪੇਮੈਂਟ ਮੈਥਡ ਹਟਾਉਣ ਦਾ ਟਵਿਟਰ ’ਤੇ ਕੰਪਨੀ ਦੇਗਾਹਕਾਂ ਨੇ ਵਿਰੋਧ ਕੀਤਾ ਹੈ।

ਦੱਸ ਦੇਈਏ ਕਿ ਅਮਰੀਕੀ ਕੰਪਨੀ ਦਾ ਇਹ ਫੈਸਲਾ ਉਦੋਂ ਆਇਆ ਹੈ, ਜਦੋਂ ਪਿਛਲੇ ਸਾਲ ਰਿਜ਼ਵਰ ਬੈਂਕ ਆਫ ਇੰਡੀਆ ਨੇ ਆਟੋ ਡੈਬਿਟ ਨੂੰ ਲੈ ਕੇ ਨਵਾਂ ਨਿਯਮ ਲਾਗੂ ਕੀਤਾ ਸੀ। ਇਸ ਨਿਯਮ ਦੇ ਚਲਦੇ ਐਪਲ ਦਾ ਰਿਕਰਿੰਗ ਆਨਲਾਈਨ ਟ੍ਰਾਂਜੈਕਸ਼ਨ ਦਾ ਬਿਜ਼ਨੈੱਸ ਪ੍ਰਭਾਵਿਤ ਹੋਇਆ ਹੈ।

ਆਰ.ਬੀ.ਆਈ. ਦੇ ਇਸ ਨਵੇਂ ਨਿਯਮ ਤਹਿਤ ਇਹ ਯਨੀਕੀ ਕੀਤਾ ਗਿਆ ਹੈ ਕਿ ਹੁਣ ਕਿਸੇ ਵੀ ਡਿਜੀਟਲ ਟ੍ਰਾਂਜੈਕਸ਼ਨ ਪਲੇਟਫਾਰਮ, ਓ.ਟੀ.ਟੀ., ਡੀ.ਟੀ.ਐੱਚ. ਐਪ ’ਤੇ ਕਾਊਂਟਰਹੋਲਡਰ ਦੇ ਅਕਾਊਂਟ ’ਚੋਂ ਖੁਜ ਪੈਸੇ ਨਹੀਂ ਕੱਟਣਗੇ। ਯਾਨੀ ਕਿ ਜੇਕਰ ਤੁਸੀਂ ਕੋਈ ਸਬਸਕ੍ਰਿਪਸ਼ਨ ਲਈ ਹੋਈ ਹੈ ਤਾਂ ਸਬਸਕ੍ਰਿਪਸ਼ਨ ਦੀ ਮਿਆਦ ਪੂਰੀ ਹੋਣ ’ਤੇ ਇਹ ਖੁਦ ਰੀਨਿਊ ਨਹੀਂ ਹੋਣਗੇ, ਇਸ ਲਈ ਬੈਂਕਾਂ ਨੂੰ ਪਹਿਲਾਂ ਤੁਹਾਡੇ ਕੋਲੋਂ ਮਨਜ਼ੂਰੀ ਲੈਣੀ ਹੋਵੇਗੀ।

ਇਹ ਵੀ ਪੜ੍ਹੋ– ਵਟਸਐਪ ਨੇ 18 ਲੱਖ ਤੋਂ ਵਧ ਭਾਰਤੀ ਖਾਤਿਆਂ ਨੂੰ ਕੀਤਾ ਬੈਨ, ਜਾਣੋ ਵਜ੍ਹਾ


author

Rakesh

Content Editor

Related News