ਚੀਨ ''ਚ ਐਪਲ ਨੇ ਕਾਇਮ ਕੀਤਾ ਨਵਾਂ ਰਿਕਾਰਡ

Thursday, Nov 02, 2017 - 01:49 AM (IST)

ਨਵੀਂ ਦਿੱਲੀ—ਐਪਲ ਦੇ ਆਈਫੋਨ ਦੀ ਵਿਕਰੀ ਦਾ ਅੰਕੜਾ ਚੀਨ 'ਚ 1.1 ਕਰੋੜ ਨੂੰ ਪਾਰ ਕਰ ਗਿਆ ਹੈ। ਐਪਲ ਦਾ ਚੀਨ 'ਚ ਪਿਛਲੇ ਦੋ ਸਾਲਾਂ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਚੀਨ ਦੇ ਸਮਾਰਟਫੋਨ ਬ੍ਰਾਂਡਸ ਜਿਵੇਂ ਹੁਵਾਵੇ, ਵੀਵੋ, ਓਪੋ ਅਤੇ ਸ਼ਿਓਮੀ ਤੋਂ ਅੱਗੇ ਵਧਣ 'ਚ ਐਪਲ ਨੂੰ ਸਖ਼ਤ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਸਮਾਰਟੋਨ ਦੀ ਵਿਕਰੀ 'ਚ ਐਪਲ ਚੋਂ ਇਹ ਕੰਪਨੀਆਂ ਅਗੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਦੇ ਆਈਫੋਨ ਐਕਸ ਨੇ ਬਾਜ਼ਾਰ 'ਚ ਭਾਰੀ ਮੰਗ ਨੂੰ ਆਕਰਸ਼ਤ ਕੀਤਾ ਹੈ ਪਰ ਦੀ ਇਸ ਕੀਮਤ ਜ਼ਿਆਦਾ ਹੋਣ ਕਾਰਨ ਵਿਕਰੀ ਘੱਟ ਹੋਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਚੀਨ 'ਚ ਆਈਫੋਨ ਦੀ ਵਿਕਰੀ ਵਧਣ 'ਚ ਕੋਈ ਮਦਦ ਨਹੀਂ ਮਿਲੇਗੀ।
ਇਕ ਸਰਵੇ ਮੁਤਾਬਕ ਚੀਨ 'ਚ ਸਭ ਤੋਂ ਜ਼ਿਆਦਾ ਵਿਕਰੀ ਹੁਵਾਵੇ ਦੇ ਸਮਾਰਟਫੋਨ ਦੀ ਹੁੰਦੀ ਹੈ। ਹੁਵਾਵੇ ਨੇ ਐਪਲ ਨੂੰ ਗਲੋਬਲ ਤੌਰ 'ਤੇ ਵੀ ਸਮਾਰਟਫੋਨ ਦੀ ਵਿਕਰੀ 'ਚ ਲਗਾਤਾਰ ਜੂਨ ਅਤੇ ਜੁਲਾਈ ਮਹੀਨੇ 'ਚ ਪਿੱਛੇ ਛੱਡਿਆ ਹੈ।


Related News