ਅਨਿਲ ਅੰਬਾਨੀ ਸਮੂਹ ਨੇ ਇਨ੍ਹਾਂ ਕੰਪਨੀਆਂ ''ਤੇ ਲਗਾਏ ਗੰਭੀਰ ਦੋਸ਼

Saturday, Feb 09, 2019 - 03:28 PM (IST)

ਮੁੰਬਈ — ਅਨਿਲ ਅੰਬਾਨੀ ਸਮੂਹ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਹੈ ਕਿ ਕੁਝ ਗੈਰ-ਬੈਂਕਿੰਗ ਵਿੱਤ ਕੰਪਨੀਆਂ(NBFC) ਅਤੇ ਖਾਸ ਤੌਰ 'ਤੇ ਐਲ.ਐਂਡ.ਟੀ. ਫਾਇਨਾਂਸ ਅਤੇ ਏਡਲਵਾਇਸ ਨੇ ਗਲਤ ਕੰਮ ਕੀਤਾ ਜਿਸ ਨਾਲ ਉਸਦੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਤੇਜ਼ ਗਿਰਾਵਟ ਆਈ। ਸਮੂਹ ਨੇ NBFC ਦੇ ਕਦਮ ਨੂੰ ਗੈਰ-ਕਾਨੂੰਨੀ, ਪੱਖਪਾਤੀ ਅਤੇ ਪੂਰੀ ਤਰ੍ਹਾਂ ਨਾਲ ਗਲਤ ਕਰਾਰ ਦਿੱਤਾ ਹੈ। ਰਿਲਾਇੰਸ ਕਮਿਊਨੀਕੇਸ਼ਨ ਨੇ ਜਿਸ ਹਫਤੇ ਨੈਸ਼ਨਲ ਕੰਪਨੀ ਲਾਅ ਆਰਬਿਟਰੇਸ਼ਨ(NCLT) ਦੁਆਰਾ ਕਰਜ਼ਾ ਹੱਲ ਦੀ ਇੱਛਾ ਦਾ ਐਲਾਨ ਕੀਤਾ, ਉਸ ਹਫਤੇ ਅਨਿਲ ਅੰਬਾਨੀ ਸਮੂਹ ਦੀਆਂ ਫਰਮਾਂ ਦੇ ਸ਼ੇਅਰਾਂ ਵਿਚ ਤੇਜ਼ ਗਿਰਾਵਟ ਦਰਜ ਕੀਤੀ ਗਈ। ਜ਼ਮਾਨਤ ਮੁੱਲ 'ਚ ਗਿਰਾਵਟ ਆਉਣ ਨਾਲ ਐਲ.ਐਂਡ.ਟੀ. ਫਾਇਨਾਂਸ ਅਤੇ ਏਡਲਵਾਇਸ ਵਲੋਂ ਕੀਤੀ ਗਈ ਵਿਕਰੀ ਨਾਲ ਵੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਨੂੰ ਬਲ ਮਿਲਿਆ।

ਅਨਿਲ ਅੰਬਾਨੀ ਸਮੂਹ ਨੇ ਉਨ੍ਹਾਂ ਐਨ.ਬੀ.ਐਫ.ਸੀ. ਦੇ ਖਿਲਾਫ ਸਖਤ ਬਿਆਨ ਜਾਰੀ ਕੀਤਾ ਹੈ ਜਿਨ੍ਹਾਂ ਕੋਲੋਂ ਉਸ ਨੇ ਸ਼ੇਅਰਾਂ ਨੂੰ ਗਿਰਵੀ ਰੱਖ ਕੇ ਕਰਜ਼ਾ ਲਿਆ ਹੈ। ਅਨਿਲ ਅੰਬਾਨੀ ਸਮੂਹ ਨੇ ਬਿਆਨ ਵਿਚ ਐਲ.ਐਂਡ.ਟੀ. ਫਾਇਨਾਂਸ ਅਤੇ ਏਡਲਵਾਇਸ ਦਾ ਨਾਮ ਲਿਆ ਗਿਆ। ਪਰ ਇਨ੍ਹਾਂ ਕੰਪਨੀਆਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਉਚਿਤ ਪ੍ਰਕਿਰਿਆ ਦੇ ਤਹਿਤ ਕਾਰਵਾਈ ਕੀਤੀ ਹੈ।

ਬਿਆਨ ਵਿਚ ਕਿਹਾ ਗਿਆ ਹੈ,'ਕੁਝ ਐਨ.ਬੀ.ਐਫ.ਸੀ. ਖਾਸ ਤੌਰ 'ਤੇ ਐਲ.ਐਂਡ.ਟੀ. ਫਾਇਨਾਂਸ ਅਤੇ ਏਡਲਵਾਇਸ ਸਮੂਹ ਦੀਆਂ ਕੁਝ ਇਕਾਇਆਂ ਨੇ ਰਿਲਾਇੰਸ ਸਮੂਹ ਦੀਆਂ ਸੂਚੀਬੱਧ ਕੰਪਨੀਆਂ ਦੇ ਗਿਰਵੀ ਸ਼ੇਅਰਾਂ ਨੂੰ ਤੋੜ ਲਿਆ ਅਤੇ ਖੁੱਲ੍ਹੇ ਬਜ਼ਾਰ ਵਿਚ ਕਰੀਬ 400 ਕਰੋੜ ਰੁਪਏ ਮੁੱਲ ਦੇ ਸ਼ੇਅਰਾਂ ਦੀ ਵਿਕਰੀ ਕੀਤੀ। ਅਨਿਲ ਅੰਬਾਨੀ ਸਮੂਹ ਨੇ ਕਿਹਾ, 'ਇਨ੍ਹਾਂ ਦੋ ਸਮੂਹਾਂ ਦੇ ਗੈਰ-ਕਾਨੂੰਨੀ, ਪੱਖਪਾਤ ਪੂਰਨ ਅਤੇ ਪੂਰੀ ਤਰ੍ਹਾਂ ਨਾਲ ਗਲਤ ਕਦਮ ਨਾਲ ਸਿਰਫ ਚਾਰ ਦਿਨਾਂ ਵਿਚ ਕਰੀਬ 13,000 ਕਰੋੜ ਰੁਪਏ ਦੇ ਸ਼ੇਅਰ ਮੁੱਲ 'ਚ ਕਮੀ ਆਈ , ਜਿਹੜੀ ਕਿ ਏ.ਡੀ.ਏ.ਜੀ. ,ਮੂਹ ਦੇ ਬਜ਼ਾਰ ਪੂੰਜੀਕਰਣ ਦਾ ਕਰੀਬ 55 ਫੀਸਦੀ ਹੈ।'

ਅਨਿਲ ਅੰਬਾਨੀ ਸਮੂਹ ਨੇ ਕਿਹਾ ਕਿ ਰਿਲਾਇੰਸ ਇਨਫਰਾਸਟਰੱਕਚਰ, ਰਿਲਾਇੰਸ ਕੈਪੀਟਲ ਅਤੇ ਰਿਲਾਇੰਸ ਪਾਵਰ ਦਾ ਪ੍ਰਦਰਸ਼ਨ ਤਸੱਲੀਬਖਸ਼ ਰਿਹਾ ਹੈ। ਲਾਰਸਨ ਐਂਡ ਟੁਰਬੋ ਸਮੂਹ ਦੀ ਕੰਪਨੀ ਨੇ ਕਿਹਾ ਕਿ ਉਸਨੇ ਰਿਲਾਇੰਸ ਏ.ਡੀ.ਏ.ਜੀ. ਸਮੂਹ ਦੀ ਕੰਪਨੀਆਂ ਨੂੰ ਗਿਰਵੀ ਰੱਖ ਕੇ ਕਰਜ਼ਾ ਦਿੱਤਾ ਸੀ। ਇਨ੍ਹਾਂ ਕੰਪਨੀਆਂ ਨੇ ਸਮਝੌਤੇ ਦੀਆਂ ਸ਼ਰਤਾਂ ਦਾ ਪਾਲਣ ਨਹੀਂ ਕੀਤਾ। ਕਈ ਵਾਰ ਨੋਟਿਸ ਭੇਜੇ ਜਾਣ ਦੇ ਬਾਅਦ ਡਿਫਾਲਟ ਜਾਰੀ ਕੀਤਾ ਗਿਆ। ਇਸੇ ਕਾਰਨ ਸਮੂਹ ਦੀ ਕੰਪਨੀਆਂ ਦੇ ਗਿਰਵੀ ਸ਼ੇਅਰ ਵੇਚ ਦਿੱਤੇ। ਏਡਲਵਾਇਸ ਨੇ ਵੀ ਦਾਅਵਾ ਕੀਤਾ ਹੈ ਕਿ ਕੰਪਨੀ ਨੂੰ ਕਈ ਮੌਕੇ ਦਿੱਤੇ ਗਏ ਪਰ ਕੋਈ ਜਵਾਬ ਨਹੀਂ ਆਇਆ। ਸਮਝੌਤੇ ਦੀਆਂ ਸ਼ਰਤਾਂ ਮੁਤਾਬਕ ਅਸੀਂ ਉਸਦੇ ਸ਼ੇਅਰ ਵੇਚ ਦਿੱਤੇ।


Related News