20,000 ਕਰੋੜ ਰੁਪਏ ਦਾ ਨਿਵੇਸ਼ ਕਰ Paytm ਆਪਣੇ ਵਪਾਰ ਦਾ ਕਰੇਗਾ ਵਿਸਤਾਰ
Tuesday, Nov 28, 2017 - 09:48 PM (IST)
ਨਵੀਂ ਦਿੱਲੀ—ਡਿਜੀਟਲ ਭੁਗਤਾਨ ਖੇਤਰ ਦੀ ਪ੍ਰਮੁੱਖ ਕੰਪਨੀ ਪੇਅ.ਟੀ.ਐੱਮ. ਨੇ ਆਪਣੀ ਕਾਰੋਬਾਰੀ ਗਤੀਵਿਧੀਆਂ 'ਚ ਵਿਸਤਾਰ ਲਈ 20,000 ਕਰੋੜ ਰੁਪਏ ਦਾ ਵਪਾਰਕ ਨਿਵੇਸ਼ ਯੋਜਨਾ ਬਣਾਈ ਹੈ। ਪੇਅ.ਟੀ.ਐੱਮ. ਡਿਜੀਟਲ ਭੁਗਤਾਨ ਦੇ ਨਾਲ-ਨਾਲ ਵਿੱਤੀ ਸੇਵਾਵਾਂ ਅਤੇ ਈ-ਕਾਮਰਸ ਖੇਤਰ 'ਚ ਆਪਣਾ ਵਿਸਤਾਰ ਕਰਨਾ ਜਾ ਰਿਹਾ ਹੈ। ਪੇਅ.ਟੀ.ਐੱਮ. ਦੇ ਸੰਸਥਾਪਕ ਅਤੇ ਸੀ.ਈ.ਓ. ਵਿਜੈ ਸ਼ੇਖਰ ਸ਼ਰਮਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ ਦੋ ਸਾਲ ਅਤੇ ਅਗਲੇ ਤਿੰਨ ਸਾਲ ਦੌਰਾਨ ਅਸੀਂ 18000 ਤੋਂ 20000 ਕਰੋੜ ਰੁਪਏ ਦਾ ਨਿਵੇਸ਼ ਕਰ ਚੁੱਕੇ ਹੋਵਾਗੇ। ਅਸੀਂ ਇਸ ਵੇਲੇ ਮੁਨਾਫੇ ਦੀ ਗੱਲ ਨਹੀਂ ਕਰ ਰਹੇ ਹਾਂ ਕਿਉਂਕਿ ਅੱਜੇ ਅਸੀ ਨਿਵੇਸ਼ ਦੇ ਦੌਰ 'ਚ ਹੀ ਹਾਂ।
ਵਿਜੈ ਸ਼ਰਮਾ ਨੇ ਕਿਹਾ ਕਿ ਨੋਟਬੰਦੀ ਦੌਰਾਨ ਪੇਅ.ਟੀ.ਐੱਮ. ਦੇ ਕਾਰੋਬਾਰ 'ਚ ਜਬਰਦਸਤ ਉਛਾਲ ਆਇਆ ਹੈ। ਪੇਅ.ਟੀ.ਐੱਮ. ਦੇ 28 ਕਰੋੜ ਰਜਿਸਟਰਡ ਉਪਭੋਗਤਾ ਹਨ ਜਿਨਾਂ 'ਚੋਂ ਇਕ ਕਰੋੜ 80 ਲੱਖ ਪੇਅ.ਟੀ.ਐੱਮ. ਦਾ ਵਾਲਟ ਸੇਵਾ ਦਾ ਇਸਤੇਮਾਲ ਕਰਦੇ ਹਨ। ਪੇਅ.ਟੀ.ਐੱਮ. ਮੋਬਾਇਲ ਵਾਲਟ, ਰਿਚਾਰਜ ਅਤੇ ਬਿਲ ਭੁਗਤਾਨ ਸੇਵਾ, ਈ-ਕਾਮਰਸ ਅਤੇ ਟੈਸਟਿੰਗ ਸੇਵਾਵਾਂ ਚਲਾਉਂਦੀ ਹੈ। ਵਿਜੈ ਸ਼ਰਮਾ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਵਿੱਤ ਸਾਲ ਦੇ ਆਖਿਰ ਤਕ ਇਹ ਵਧ ਕੇ ਇਕ ਲੱਖ ਕਰੋੜ ਰੁਪਏ ਤਕ ਪਹੁੰਚ ਜਾਵੇਗਾ। ਸਾਡੇ ਪਲੇਟਫਾਰਮ 'ਤੇ ਕੰਮ ਕਰਨ ਵਾਲੇ ਕਾਰੋਬਾਰੀਆਂ ਦੀ ਗਿਣਤੀ ਕੁਝ ਹੀ ਮਹੀਨਿਆਂ 'ਚ 60 ਲੱਖ ਤਕ ਪਹੁੰਚ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਆਪਣੀ ਵਿੱਤੀ ਅਤੇ ਭੁਗਤਾਨ ਸੇਵਾਵਾਂ 'ਚ ਅਗਲੇ ਦੋ ਸਾਲ ਦੌਰਾਨ 5,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਚਾਲੂ ਵਿੱਤ ਸਾਲ ਦੌਰਾਨ ਇੰਨ੍ਹਾਂ 'ਚ 1,700 ਕਰੋੜ ਰੁਪਏ ਪਹਿਲੇ ਹੀ ਖਰਚ ਕੀਤੇ ਜਾ ਚੁੱਕੇ ਹਨ। ਪੇਅ.ਟੀ.ਐੱਮ. ਭੁਗਤਾਨ ਬੈਂਕ ਦੇ ਕੰਮਕਾਜ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਇਸ 'ਚ ਅਗਲੇ ਦੋ ਸਾਲ ਦੇ ਇਹ ਉਦਮ ਲਾਭ ਦੀ ਸਥਿਤੀ 'ਚ ਪਹੁੰਚ ਜਾਵੇਗਾ।
