ਐਮਾਜ਼ੋਨ 2025 ਤੱਕ ਭਾਰਤ ''ਚ ਦੇਵੇਗੀ 10 ਲੱਖ ਨੌਕਰੀਆਂ

Friday, Jan 17, 2020 - 01:52 PM (IST)

ਐਮਾਜ਼ੋਨ 2025 ਤੱਕ ਭਾਰਤ ''ਚ ਦੇਵੇਗੀ 10 ਲੱਖ ਨੌਕਰੀਆਂ

ਨਵੀਂ ਦਿੱਲੀ—ਸੰਸਾਰਕ ਈ-ਵਪਾਰਕ ਕੰਪਨੀ ਐਮਾਜ਼ੋਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਤਕਨਾਲੋਜੀ, ਬੁਨਿਆਦੀ ਢਾਂਚੇ ਅਤੇ ਲਾਜ਼ੀਸਟਿਕ ਨੈੱਟਵਰਕ 'ਚ ਨਿਵੇਸ਼ ਕਰੇਗੀ। ਉਸ ਦੀ ਯੋਜਨਾ ਇਸ ਦੇ ਮਾਧਿਅਮ ਨਾਲ ਅਗਲੇ ਪੰਜ ਸਾਲ 'ਚ ਦੇਸ਼ 'ਚ ਦੱਸ ਲੱਖ ਨਵੇਂ ਰੋਜ਼ਗਾਰ ਪੈਦਾ ਕਰਨ ਦੀ ਹੈ। ਕੰਪਨੀ ਨੇ ਕਿਹਾ ਕਿ ਇਹ ਰੋਜ਼ਗਾਰ ਪਿਛਲੇ ਛੇ ਸਾਲ 'ਚ ਉਸ ਦੇ ਨਿਵੇਸ਼ ਨਾਲ ਪੈਦਾ ਹੋਏ ਸੱਤ ਲੱਖ ਤੋਂ ਜ਼ਿਆਦਾ ਰੋਜ਼ਗਾਰ ਤੋਂ ਵੱਖ ਹੋਵੇਗਾ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਐਮਾਜ਼ੋਨ ਦੀ ਯੋਜਨਾ 2025 ਤੱਕ ਭਾਰਤ 'ਚ ਦਸ ਲੱਖ ਨਵੇਂ ਰੋਜ਼ਗਾਰ ਪੈਦਾ ਕਰਨ ਦੀ ਹੈ। ਬਿਆਨ ਮੁਤਾਬਕ ਇਸ 'ਚ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੋਹੇਂ ਸ਼ਾਮਲ ਹੈ। ਇਸ 'ਚ ਸੂਚਨਾ ਤਕਨਾਲੋਜੀ, ਕੌਸ਼ਲ ਵਿਕਾਸ, ਮਨੋਰੰਜਨ ਸਮੱਗਰੀ ਨਿਰਮਾਣ, ਖੁਦਰਾ, ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਭਾਰਤ 'ਚ ਇਕ ਅਰਬ ਡਾਲਰ (7,000 ਕਰੋੜ ਰੁਪਏ ਤੋਂ ਜ਼ਿਆਦਾ) ਦਾ ਨਿਵੇਸ਼ ਕਰਨਗੇ ਤਾਂ ਜੋ ਛੋਟੇ ਅਤੇ ਮੱਧ ਉਦਯੋਗਾਂ ਨੂੰ ਆਨਲਾਈਨ ਲਿਆਉਣ 'ਚ ਮਦਦ ਕੀਤੀ ਜਾ ਸਕੇ ਅਤੇ ਕੰਪਨੀ 2025 ਤੱਕ 10 ਅਰਬ ਮੁੱਲ ਦੇ ਭਾਰਤ 'ਚ ਨਿਰਮਿਤ ਸਾਮਾਨ ਦੇ ਨਿਰਯਾਤ ਨੂੰ ਪ੍ਰਤੀਬੱਧ ਹੈ। ਬੇਜ਼ੋਸ ਨੇ ਕਿਹਾ ਕਿ ਅਸੀਂ ਅਗਲੇ ਪੰਜ ਸਾਲ 'ਚ ਦੇਸ਼ 'ਚ ਦਸ ਲੱਖ ਨਵੇਂ ਰੋਜ਼ਗਾਰ ਪੈਦਾ ਕਰਨ ਲਈ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਡੇ ਕਰਮਚਾਰੀਆਂ ਤੋਂ ਅਭੂਤਪੂਰਵ ਯੋਗਦਾਨ ਮਿਲਿਆ ਹੈ।


author

Aarti dhillon

Content Editor

Related News