ਅਕਾਸਾ ਏਅਰ ਅਗਲੇ ਮਹੀਨੇ ਭਰੇਗੀ ਉਡਾਣ, ਛੇਤੀ ਸ਼ੁਰੂ ਹੋਵੇਗੀ ਟੈਸਟਿੰਗ

06/25/2022 10:53:05 PM

ਨਵੀਂ ਦਿੱਲੀ (ਇੰਟ.)–ਰਾਕੇਸ਼ ਝੁਨਝੁਨਵਾਲਾ ਸਮਰਥਿਤ ਅਕਾਸਾ ਏਅਰ ਜੁਲਾਈ ਦੇ ਅਖੀਰ ’ਚ ਉਡਾਣ ਭਰਨ ਲੱਗੇਗੀ। ਸ਼ੁਰੂਆਤ ’ਚ ਅਕਾਸਾ ਏਅਰ ਘਰੇਲੂ ਉਡਾਣਾਂ ਸੰਚਾਲਿਤ ਕਰੇਗੀ ਅਤੇ ਅੱਗੇ ਕੌਮਾਂਤਰੀ ਉਡਾਣਾਂ ਵੀ ਸ਼ੁਰੂ ਕਰਨ ਦਾ ਕੰਪਨੀ ਦਾ ਇਰਾਦਾ ਹੈ। ਅਕਾਸਾ ਦੇ ਚੀਫ ਐਗਜ਼ੀਕਿਊਟਿਵ ਅਫਸਰ ਵਿਨੇ ਦੁਬੇ ਨੇ ਦੱਸਿਆ ਕਿ ਏਅਰਲਾਈਨ ਅਗਲੇ ਹਫਤੇ ਡੀ. ਜੀ. ਸੀ. ਏ. ਨਾਲ ਮਿਲ ਕੇ ਪ੍ਰੋਵਿੰਗ ਫਲਾਈਟ ਸ਼ੁਰੂ ਕਰੇਗੀ। ਪ੍ਰੋਵਿੰਗ ਫਲਾਈਟ ਨੂੰ ਟੈਸਟਿੰਗ ਫਲਾਈਟ ਵੀ ਕਿਹਾ ਜਾ ਸਕਦਾ ਹੈ। ਪ੍ਰੋਵਿੰਗ ਫਲਾਈਟ ਸਰਟੀਫਿਕੇਸ਼ਨ ਮਿਲਣ ਤੋਂ ਬਾਅਦ ਏਅਰਲਾਈਨ ਨੂੰ ਏਅਰ ਆਪ੍ਰੇਟਰ ਸਰਟੀਫਿਕੇਟ ਮਿਲ ਜਾਏਗਾ। ਇਸ ਤੋਂ ਬਾਅਦ ਏਅਰਲਾਈਨ ਨੂੰ ਏਅਰਪੋਰਟ ਸਲਾਟ ਮਿਲ ਜਾਏਗਾ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਤੀਸਰੇ ਦਿਨ ਵੀ ਜਾਰੀ ਰਹੀਂ ਰੇਲ ਕਰਮਚਾਰੀਆਂ ਦੀ ਹੜਤਾਲ

ਇਕ ਰਿਪੋਰਟ ਮੁਤਾਬਕ ਦੁਬੇ ਦਾ ਕਹਿਣਾ ਹੈ ਕਿ ਏਅਰਪੋਰਟ ਸਲਾਟ ਮਿਲਣ ਤੋਂ ਬਾਅਦ ਟਿਕਟ ਦੀ ਵਿਕਰੀ ਸ਼ੁਰੂ ਕਰ ਦਿੱਤੀ ਜਾਵੇਗੀ। ਟਿਕਟ ਦੀ ਬੁਕਿੰਗ 2-3 ਹਫਤੇ ਚੱਲੇਗੀ। ਦੁਬੇ ਨੇ ਕਿਹਾ ਕਿ ਜੁਲਾਈ ਦੇ ਅਖੀਰ ’ਚ ਅਕਾਸਾ ਏਅਰਲਾਈਨ ਦਾ ਪਹਿਲਾ ਜਹਾਜ਼ ਉਡਾਣ ਭਰੇਗਾ। ਦੁਬੇ ਨੇ ਕਿਹਾ ਕਿ ਅਕਾਸਾ ਏਅਰ ਖਰਚ ਘੱਟ ਰੱਖਣ, ਮੁਸਾਫਰਾਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਕਰਮਚਾਰੀਆਂ ਲਈ ਕੰਮਕਾਜ ਦਾ ਬਿਹਤਰ ਮਾਹੌਲ ਮੁਹੱਈਆ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਇਹ ਵੀ ਪੜ੍ਹੋ : ਓਲਾ ਨੇ ਆਪਣੇ ਹੋਰ ਕਾਰੋਬਾਰਾਂ ਨੂੰ ਸਮੇਟਿਆ, ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਅਤੇ ਸਰਵਿਸ ’ਤੇ ਕਰੇਗੀ ਫੋਕਸ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News