AKASA AIR: ਮੁੰਬਈ-ਅਹਿਮਦਾਬਾਦ ਏਅਰਲਾਈਨ ਸੇਵਾ ਸ਼ੁਰੂ, ਸਿੰਧੀਆ ਨੇ ਕੀਤਾ ਉਦਘਾਟਨ

Sunday, Aug 07, 2022 - 12:24 PM (IST)

AKASA AIR: ਮੁੰਬਈ-ਅਹਿਮਦਾਬਾਦ ਏਅਰਲਾਈਨ ਸੇਵਾ ਸ਼ੁਰੂ, ਸਿੰਧੀਆ ਨੇ ਕੀਤਾ ਉਦਘਾਟਨ

ਨਵੀਂ ਦਿੱਲੀ : ਅਕਾਸਾ ਏਅਰਲਾਈਨ ਦੀ ਪਹਿਲੀ ਕਮਰਸ਼ੀਅਲ ਏਅਰਲਾਈਨ ਅੱਜ ਤੋਂ ਸ਼ੁਰੂ ਹੋ ਗਈ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਐਮ ਸਿੰਧੀਆ ਨੇ ਐਤਵਾਰ ਨੂੰ ਆਕਾਸਾ ਏਅਰ ਦੀ ਮੁੰਬਈ-ਅਹਿਮਦਾਬਾਦ ਉਡਾਣ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਦੇ ਦਿੱਗਜ ਰਾਕੇਸ਼ ਝੁੰਝੂਵਾਲਾ ਨੇ ਕਿਹਾ ਸੀ ਕਿ ਉਹ ਆਪਣੀ ਪਹਿਲੀ ਏਅਰਲਾਈਨ ਲਈ ਬੋਇੰਗ 737 ਮੈਕਸ ਜਹਾਜ਼ ਦੀ ਵਰਤੋਂ ਕਰਣਗੇ।

ਅਕਾਸਾ ਏਅਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਸ ਨੇ 28 ਹਫਤਾਵਾਰੀ ਉਡਾਣਾਂ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਹ ਉਡਾਣਾਂ 7 ਅਗਸਤ ਤੋਂ ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ, 13 ਅਗਸਤ ਤੋਂ ਬੈਂਗਲੁਰੂ ਅਤੇ ਕੋਚੀ ਰੂਟਾਂ 'ਤੇ 28 ਹਫਤਾਵਾਰੀ ਉਡਾਣਾਂ ਚਲਾਈਆਂ ਜਾਣਗੀਆਂ। ਉਨ੍ਹਾਂ ਦੀਆਂ ਟਿਕਟਾਂ ਦੀ ਵਿਕਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਚੀਨੀ ਕੰਪਨੀ ਅਲੀਬਾਬਾ ਨੇ 10,000 ਕਰਮਚਾਰੀਆਂ ਦੀ ਕੀਤੀ ਛਾਂਟੀ, ਜਾਣੋ ਵਜ੍ਹਾ

ਅਕਾਸਾ ਏਅਰ ਨੇ ਕਿਹਾ ਹੈ ਕਿ ਉਹ ਦੋ 737 MAX ਜਹਾਜ਼ਾਂ ਨਾਲ ਆਪਣਾ ਵਪਾਰਕ ਸੰਚਾਲਨ ਸ਼ੁਰੂ ਕਰੇਗੀ। ਅਕਾਸਾ ਦੇ ਅਨੁਸਾਰ ਬੋਇੰਗ ਨੇ ਉਨ੍ਹਾਂ ਨੂੰ ਇੱਕ ਮੈਕਸ ਜਹਾਜ਼ ਦੀ ਡਿਲਿਵਰੀ ਦੇ ਦਿੱਤੀ ਹੈ ਅਤੇ ਦੂਜੇ ਜਹਾਜ਼ ਦੀ ਸਪੁਰਦਗੀ ਇਸ ਮਹੀਨੇ ਦੇ ਅੰਤ ਤੱਕ ਹੋਣੀ ਹੈ। ਅਕਾਸਾ ਏਅਰ ਦੇ ਸਹਿ-ਸੰਸਥਾਪਕ ਅਤੇ ਮੁੱਖ ਵਪਾਰਕ ਅਧਿਕਾਰੀ ਪ੍ਰਵੀਨ ਅਈਅਰ ਨੇ ਕਿਹਾ, "ਅਸੀਂ ਬਿਲਕੁਲ ਨਵੇਂ ਬੋਇੰਗ 737 ਮੈਕਸ ਏਅਰਕ੍ਰਾਫਟ ਦੀ ਵਰਤੋਂ ਕਰਕੇ ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਉਡਾਣਾਂ ਸ਼ੁਰੂ ਕਰਕੇ ਏਅਰਲਾਈਨ ਦੀਆਂ ਵਪਾਰਕ ਸੇਵਾਵਾਂ ਸ਼ੁਰੂ ਕਰਾਂਗੇ।

ਪ੍ਰਵੀਨ ਅਈਅਰ ਨੇ ਕਿਹਾ ਹੈ ਕਿ ਅਸੀਂ ਆਪਣੀਆਂ ਨੈੱਟਵਰਕ ਵਿਸਤਾਰ ਯੋਜਨਾਵਾਂ ਨੂੰ ਲਾਗੂ ਕਰਨ ਲਈ ਪੜਾਅਵਾਰ ਪਹੁੰਚ ਅਪਣਾਵਾਂਗੇ, ਅਸੀਂ ਹੌਲੀ-ਹੌਲੀ ਇਕ ਤੋਂ ਬਾਅਦ ਇਕ ਹੋਰ ਸ਼ਹਿਰਾਂ ਵਿਚਕਾਰ ਆਪਣੀਆਂ ਉਡਾਣਾਂ ਸ਼ੁਰੂ ਕਰਾਂਗੇ। ਅਸੀਂ ਹਰ ਮਹੀਨੇ ਆਪਣੇ ਬੇੜੇ ਵਿੱਚ ਦੋ ਜਹਾਜ਼ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਾਂ।

ਤੁਹਾਨੂੰ ਦੱਸ ਦੇਈਏ ਕਿ ਅਗਸਤ 2021 ਵਿੱਚ ਅਕਾਸਾ ਏਅਰ ਦੇ ਮੈਕਸ ਜਹਾਜ਼ ਨੂੰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਤੋਂ ਹਰੀ ਝੰਡੀ ਮਿਲੀ ਸੀ। ਇਸ ਤੋਂ ਬਾਅਦ ਏਅਰਲਾਈਨ ਕੰਪਨੀ ਨੇ ਪਿਛਲੇ ਸਾਲ 26 ਨਵੰਬਰ ਨੂੰ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨਾਲ 72 ਮੈਕਸ ਜਹਾਜ਼ ਖਰੀਦਣ ਲਈ ਸਮਝੌਤਾ ਕੀਤਾ ਸੀ।

ਇਹ ਵੀ ਪੜ੍ਹੋ : ਸੀਮੈਂਟ ਬਾਜ਼ਾਰ 'ਚ ਵੀ ਧੋਨੀ ਸੁਪਰਹਿੱਟ, ਕੰਪਨੀ ਨੇ 'ਸੂਪਰ ਕਿੰਗ' ਦੇ ਨਾਂ ਨਾਲ ਉਤਾਰਿਆ ਉਤਪਾਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News