AIRPORT ਜਾਣ ਤੋਂ ਪਹਿਲਾਂ ਦੇਖ ਲਓ ਉਡਾਣ ਦਾ ਸਟੇਟਸ, ਨਹੀਂ ਤਾਂ ਹੋਵੇਗੀ ਪ੍ਰੇਸ਼ਾਨੀ

12/29/2019 1:40:53 PM

ਨਵੀਂ ਦਿੱਲੀ— ਦਿੱਲੀ, ਚੰਡੀਗੜ੍ਹ, ਰਾਜਸਥਾਨ ਸਣੇ ਦੇਸ਼ ਦੇ ਇਕ ਵੱਡੇ ਹਿੱਸੇ 'ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਠੰਡ ਕਾਰਨ ਰੇਲ ਦੇ ਨਾਲ-ਨਾਲ ਹਵਾਈ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਸ ਸਥਿਤੀ 'ਚ ਜੇਕਰ ਤੁਸੀਂ ਇਨ੍ਹਾਂ ਸ਼ਹਿਰਾਂ ਲਈ ਉਡਾਣ ਭਰਨ ਜਾ ਰਹੇ ਹੋ ਤਾਂ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਜ਼ਰੂਰ ਦੇਖ ਲਓ। ਇੰਡੀਗੋ ਅਤੇ ਸਪਾਈਸ ਜੈੱਟ ਵਰਗੀਆਂ ਪ੍ਰਮੁੱਖ ਕੰਪਨੀਆਂ ਨੇ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।

 

 


ਇੰਡੀਗੋ ਨੇ ਕਿਹਾ ਕਿ ਗੁਹਾਟੀ, ਰਾਂਚੀ, ਵਾਰਾਣਸੀ, ਰਾਏਪੁਰ, ਅਗਰਤਲਾ, ਬਾਗਦੋਗਰਾ, ਭੋਪਾਲ ਤੇ ਦੇਹਰਾਦੂਨ 'ਚ ਖਰਾਬ ਮੌਸਮ ਕਾਰਨ ਉਡਾਣ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਸਪਾਈਸ ਜੈੱਟ ਨੇ ਵੀ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਉਡਾਣ ਦੀ ਸਥਿਤੀ ਜ਼ਰੂਰ ਦੇਖ ਲੈਣ। ਦੋਹਾਂ ਏਅਰਲਾਈਨਾਂ ਨੇ ਉਡਾਣ ਦੀ ਸਥਿਤੀ ਦੇਖਣ ਲਈ ਇਕ ਲਿੰਕ ਜਾਰੀ ਕੀਤਾ ਹੈ। ਸੰਘਣੀ ਧੁੰਦ ਪੈਣ ਕਾਰਨ ਕਈ ਫਲਾਈਟਸ ਦੇ ਪਹੁੰਚਣ 'ਚ ਦੇਰੀ ਹੋ ਰਹੀ ਹੈ, ਜਦੋਂ ਕਿ ਕੁਝ ਉਡਾਣਾਂ ਨੂੰ ਰੱਦ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਲਾਈਟਸ ਦੇ ਟਾਈਮ 'ਚ ਬਦਲਾਵ ਕੀਤਾ ਜਾ ਰਿਹਾ ਹੈ।

 


Related News