ਫ੍ਰੀ ਨਹੀਂ ਹੋਵੇਗਾ ਐਪਲ ਦੀ ਡਿਵਾਈਸ 'ਚ AI ਦਾ ਇਸਤੇਮਾਲ, ਸਬਸਕ੍ਰਿਪਸ਼ਨ ਲਿਆਉਣ ਦੀ ਤਿਆਰੀ 'ਚ ਕੰਪਨੀ

Wednesday, Jul 03, 2024 - 01:07 AM (IST)

ਫ੍ਰੀ ਨਹੀਂ ਹੋਵੇਗਾ ਐਪਲ ਦੀ ਡਿਵਾਈਸ 'ਚ AI ਦਾ ਇਸਤੇਮਾਲ, ਸਬਸਕ੍ਰਿਪਸ਼ਨ ਲਿਆਉਣ ਦੀ ਤਿਆਰੀ 'ਚ ਕੰਪਨੀ

ਗੈਜੇਟ ਡੈਸਕ- ਐਪਲ ਨੇ ਹਾਲ ਹੀ 'ਚ iOS 18 ਦੇ ਨਾਲ ਏ.ਆਈ. ਦਾ ਸਪੋਰਟ ਦਿੱਤਾ ਹੈ, ਹਾਲਾਂਕਿ ਆਈ.ਓ.ਐੱਸ. 18 ਦੀ ਅਪਡੇਟ ਅਜੇ ਤਕ ਸਾਰਿਆਂ ਲਈ ਰਿਲੀਜ਼ ਨਹੀਂ ਹੋਈ। ਫਿਲਹਾਲ ਡਿਵੈਲਪਰ ਪ੍ਰੀਵਿਊ ਜਾਰੀ ਕੀਤਾ ਗਿਆ ਹੈ। ਐਪਲ ਦੀ ਡਿਵਾਈਸ 'ਚ ਏ.ਆਈ. ਨੂੰ ਲੈ ਕੇ ਯੂਜ਼ਰਜ਼ ਤਾਂ ਖੁਸ਼ ਹਨ ਪਰ ਹੁਣ ਨਵੀਂ ਖਬਰ ਨੂੰ ਪੜ੍ਹ ਕੇ ਦੁਖੀ ਹੋ ਸਕਦੇ ਹਨ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਕੰਪਨੀ ਏ.ਆਈ. ਫੀਚਰ ਦੇ ਇਸਤੇਮਾਲ ਲਈ ਸਬਸਕ੍ਰਿਪਸ਼ਨ ਮਾਡਲ ਲਿਆਉਣ 'ਤੇ ਵਿਚਾਰ ਕਰ ਰਹੀ ਹੈ। 

ਬਲੂਮਬਰਗ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਆਪਣੀ ਡਿਵਾਈਸ ਦੇ ਏ.ਆਈ. ਫੀਚਰ ਨੂੰ ਮੋਨੇਟਾਈਜ਼ ਕਰੇਗੀ ਅਤੇ ਇਸ ਫੀਚਰ ਨੂੰ ਨਵੇਂ ਨਾਂ "Apple Intelligence+" ਦੇ ਨਾਲ ਪੇਸ਼ ਕੀਤਾ ਜਾਵੇਗਾ। ਬਲੂਮਬਰਗ ਨੇ ਮਾਰਕ ਗੁਰਮੈਨ ਦੇ ਹਵਾਲੇ ਤੋਂ ਖਬਰ ਦਿੱਤੀ ਹੈ। ਮਾਰਕ ਗੁਰਮੈਨ ਐਪਲ ਬਾਰੇ ਸਹੀ ਰਿਪੋਰਟਿੰਗ ਲਈ ਜਾਣੇ ਜਾਂਦੇ ਹਨ। 

ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਏ.ਆਈ. ਫੀਚਰ ਪੇਡ ਕਰਨ ਤੋਂ ਬਾਅਦ ਯੂਜ਼ਰਜ਼ ਨੂੰ ਕੁਝ ਨਵੇਂ ਫੀਚਰਜ਼ ਵੀ ਮਿਲਣਗੇ ਜੋ ਕਿ ਵਿਸ਼ੇਸ਼ ਹੋਣਗੇ। ਐਪਲ ਨੇ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਹੈ ਕਿ ਉਸ ਦੇ ਐਡਵਾਂਸ ਏ.ਆਈ. ਫੀਚਰਜ਼ ਐਪਲ ਇੰਟੈਲੀਜੈਂਸ ਦੇ ਨਾਂ ਨਾਲ ਜਾਣੇ ਜਾਣਗੇ। ਇਨ੍ਹਾਂ ਏ.ਆਈ. ਫੀਚਰਜ਼ ਨੂੰ ਖਾਸਤੌਰ 'ਤੇ iPhone 15 Pro ਅਤੇ iPhone 15 Pro Max ਲਈ ਪੇਸ਼ ਕੀਤਾ ਜਾਵੇਗਾ।


author

Rakesh

Content Editor

Related News