ਮੋਗਾ ''ਚ ਭਿਆਨਕ ਹਾਦਸਾ, ਤਿੰਨ ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਹੱਥ

07/02/2024 6:18:43 PM

ਮੋਗਾ (ਕਸ਼ਿਸ਼) : ਮੋਗਾ-ਬਰਨਾਲਾ ਬਾਈਪਾਸ 'ਤੇ ਪੈਂਦੇ ਪਿੰਡ ਬੁੱਟਰ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ ਸੜਕ 'ਤੇ ਅੱਗੇ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਜੈ ਪ੍ਰਕਾਸ਼ ਪੁੱਤਰ ਜਗਨ ਨਾਥ ਦੀ ਮੌਤ ਹੋ ਗਈ। ਜੈ ਪ੍ਰਕਾਸ਼ ਐੱਫ਼. ਸੀ. ਆਈ. ਵਿਭਾਗ ਬੱਧਨੀ ਕਲਾਂ ਵਿਚ ਸਹਾਇਕ ਗ੍ਰੇਡ ਵਨ ਵਿਚ ਤੈਨਾਤ ਸੀ। 

ਮ੍ਰਿਤਕ ਜੈ ਪ੍ਰਕਾਸ਼ ਨਾਲ ਵਾਪਰੇ ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਆਪਣੇ ਪਿੱਛੇ ਦੋ ਧੀਆਂ ਅਤੇ ਇਕ ਬੇਟਾ ਛੱਡ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਟੱਕਰ ਮਾਰਨ ਵਾਲਾ ਕਾਰ ਚਾਲਕ ਮੋਟਰਸਾਈਕਲ ਸਵਾਰ ਨੂੰ ਆਪ ਹੀ ਮੋਗਾ ਦੇ ਸਿਵਲ ਹਸਪਤਾਲ ਲੈ ਕੇ ਪਹੁੰਚਿਆ ਸੀ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਸ ਨੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Gurminder Singh

Content Editor

Related News