ਏਅਰਲਾਈਨ ਇੰਡੀਗੋ ਨੇ ਚੌੜੇ ਆਕਾਰ ਦੇ 30 ਏ350-900 ਜਹਾਜ਼ਾਂ ਦਾ ਕੀਤਾ ਆਰਡਰ

Friday, Apr 26, 2024 - 10:31 AM (IST)

ਏਅਰਲਾਈਨ ਇੰਡੀਗੋ ਨੇ ਚੌੜੇ ਆਕਾਰ ਦੇ 30 ਏ350-900 ਜਹਾਜ਼ਾਂ ਦਾ ਕੀਤਾ ਆਰਡਰ

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਚੌੜੇ ਆਕਾਰ ਦੇ 30 ਏ350-900 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਆਪਣੇ ਕੌਮਾਂਤਰੀ ਸੰਚਾਲਨ ਦਾ ਵਿਸਥਾਰ ਕਰ ਰਹੀ ਏਅਰਲਾਈਨ ਨੇ ਵੀਰਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ ਹੈ। ਕੰਪਨੀ ਅਜੇ ਤੱਕ ਸਿਰਫ਼ ਪਤਲੇ ਆਕਾਰ ਦੇ ਏਅਰਬੱਸ ਜਹਾਜ਼ਾਂ ਦਾ ਸੰਚਾਲਨ ਕਰ ਰਹੀ ਹੈ। ਹਾਲਾਂਕਿ, ਕੰਪਨੀ ਨੇ ਇਸਤਾਂਬੁਲ ਮਾਰਗ ’ਤੇ ਸੰਚਾਲਨ ਲਈ ਤੁਰਕਿਸ਼ ਏਅਰਲਾਈਨਜ਼ ਨਾਲ 2 ਬੋਇੰਗ 777 ਜਹਾਜ਼ ਪਟੇ ’ਤੇ ਲਏ ਹਨ। 

ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼

ਇਸ ਸਬੰਧ ਵਿਚ ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ 30 ਏ350-900 ਜਹਾਜ਼ਾਂ ਦਾ ਆਰਡਰ ਦੇ ਕੇ ਉਹ ਚੌੜੇ ਆਕਾਰ ਵਾਲੇ ਜਹਾਜ਼ਾਂ ਦਾ ਸੰਚਾਲਨ ਕਰਨ ਵਾਲੀਆਂ ਕੰਪਨੀਆਂ ’ਚ ਸ਼ਾਮਲ ਹੋ ਜਾਵੇਗੀ। ਇਨ੍ਹਾਂ ਜਹਾਜ਼ਾਂ ’ਚ ਰਾਇਲਸ ਰਾਇਸ ਦੇ ਟ੍ਰੇਂਡ ਐੱਕਸ. ਡਬਲਯੂ. ਬੀ. ਇੰਜਨ ਹੁੰਦਾ ਹੈ। ਇੰਡੀਗੋ ’ਚ ਫਿਲਹਾਲ 350 ਜਹਾਜ਼ਾਂ ਦਾ ਸੰਚਾਲਨ ਹੁੰਦਾ ਹੈ। ਕੰਪਨੀ ਨੇ ਪਿਛਲੇ ਸਾਲ ਜੂਨ ’ਚ ਏਅਰਬੱਸ ਨੂੰ 500 ਜਹਾਜ਼ਾਂ ਦਾ ਆਰਡਰ ਦਿੱਤਾ ਸੀ। ਇਹ ਕਿਸੇ ਏਅਰਲਾਈਨ ਵੱਲੋਂ ਇਕ ਵਾਰ ’ਚ ਦਿੱਤਾ ਗਿਆ ਸਭ ਤੋਂ ਵੱਡਾ ਆਰਡਰ ਸੀ।

ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News