ਹਵਾਈ ਸਫਰ ਹੋ ਸਕਦੈ ਮਹਿੰਗਾ, ਜਹਾਜ਼ ਈਂਧਣ ਦਾ ਮੁੱਲ ਵਧਿਆ

01/02/2020 2:09:44 AM

ਨਵੀਂ ਦਿੱਲੀ (ਏਜੰਸੀਆਂ)-ਨਵੇਂ ਸਾਲ ’ਚ ਰੇਲ ਕਿਰਾਇਆ ਵਧਣ ਤੋਂ ਬਾਅਦ ਹਵਾਈ ਸਫਰ ਵੀ ਮਹਿੰਗਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਜਹਾਜ਼ ਈਂਧਣ ਦੇ ਮੁੱਲ ਢਾਈ ਫੀਸਦੀ ਤੋਂ ਜ਼ਿਆਦਾ ਵਧ ਕੇ 7 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਏ ਹਨ। ਦੇਸ਼ ਦੀ ਸਭ ਤੋਂ ਵੰਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਅਨੁਸਾਰ ਦਿੱਲੀ ’ਚ ਜਹਾਜ਼ ਈਂਧਣ ਦੀ ਕੀਮਤ ਅੱਜ ਤੋਂ 1,637.25 ਰੁਪਏ ਯਾਨੀ 2.61 ਫੀਸਦੀ ਵਧ ਕੇ 64,323.76 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਇਹ ਜੂਨ 2019 ਤੋਂ ਬਾਅਦ ਦਾ ਉੱਚ ਪੱਧਰ ਹੈ। ਇਸ ਤੋਂ ਪਹਿਲਾਂ ਦਸੰਬਰ ’ਚ ਇਸ ਦੀ ਕੀਮਤ 62,686.51 ਰੁਪਏ ਪ੍ਰਤੀ ਕਿਲੋਲੀਟਰ ਸੀ।

ਕੋਲਕਾਤਾ ’ਚ ਜਹਾਜ਼ ਈਂਧਣ ਅੱਜ ਤੋਂ 1,776 ਰੁਪਏ ਯਾਨੀ 2.58 ਫੀਸਦੀ ਮਹਿੰਗਾ ਹੋ ਕੇ 70,588.61 ਰੁਪਏ ਪ੍ਰਤੀ ਕਿਲੋਲੀਟਰ ’ਤੇ ਪਹੁੰਚ ਗਿਆ। ਮੁੰਬਈ ’ਚ ਜਨਵਰੀ ਮਹੀਨੇ ਲਈ ਇਸ ਦਾ ਮੁੱਲ 64,529.79 ਰੁਪਏ ਤੈਅ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਇਸ ’ਚ 2.73 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਚੇਨਈ ’ਚ 2.80 ਫੀਸਦੀ ਦੇ ਕੀਮਤ ਵਾਧੇ ਨਾਲ ਇਕ ਕਿਲੋਲੀਟਰ ਜਹਾਜ਼ ਈਂਧਣ 65,619.95 ਰੁਪਏ ਦਾ ਹੋ ਗਿਆ ਹੈ।


Karan Kumar

Content Editor

Related News