Air India ਨੇ ਸਰਕਾਰੀ ਇਮਾਰਤਾਂ ’ਚ ਚੱਲ ਰਹੇ ਦਫਤਰਾਂ ਨੂੰ ਖਾਲ੍ਹੀ ਕਰਨਾ ਸ਼ੁਰੂ ਕੀਤਾ, ਜਾਣੋ ਵਜ੍ਹਾ

Saturday, Sep 10, 2022 - 10:36 AM (IST)

Air India ਨੇ ਸਰਕਾਰੀ ਇਮਾਰਤਾਂ ’ਚ ਚੱਲ ਰਹੇ ਦਫਤਰਾਂ ਨੂੰ ਖਾਲ੍ਹੀ ਕਰਨਾ ਸ਼ੁਰੂ ਕੀਤਾ, ਜਾਣੋ ਵਜ੍ਹਾ

ਮੁੰਬਈ (ਭਾਸ਼ਾ) – ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਦੇਸ਼ ਭਰ ’ਚ ਆਪਣੇ ਦਫਤਰਾਂ ਨੂੰ ਇਕੱਠਾ ਕਰਨ ਦੀ ਰਣਨੀਤੀ ਦੇ ਤਹਿਤ ਸਤੰਬਰ ਤੋਂ ਉਨ੍ਹਾਂ ਦਫਤਰਾਂ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਦਾ ਸੰਚਾਲਨ ਹਾਲੇ ਸਰਕਾਰੀ ਮਲਕੀਅਤ ਵਾਲੀਆਂ ਜਾਇਦਾਦਾਂ ਨਾਲ ਹੋ ਰਿਹਾ ਹੈ। ਕੰਪਨੀ ਨੇ ਕਿਹਾ ਕਿ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਏਸ਼ੀਆ ਇੰਡੀਆ ਦੇ ਦਫਤਰ ਅਗਲੇ ਸਾਲ ਮਾਰਚ ਤੋਂ ਰਾਸ਼ਟਰੀ ਰਾਜਧਾਨੀ ਖੇਤਰ ’ਚ ਬਣੇ ਆਧੁਨਿਕ ਦਫਤਰ ਕੰਪਲੈਕਸ ਤੋਂ ਸੰਚਾਲਿਤ ਹੋਣਗੇ। ਇਹ ਕੰਪਨੀ ਦੀ ਇਕਸਾਰਤਾ ਦੀ ਰਣਨੀਤੀ ਦੇ ਤਹਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਸਹਿਯੋਗ ਬਿਹਤਰ ਹੋ ਸਕੇ ਅਤੇ ਨਵੀਆਂ ਤਕਨਾਲੋਜੀਆਂ ਨੂੰ ਆਸਾਨੀ ਨਾਲ ਲਾਗੂ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਹੁਣ ਰੇਲਵੇ ਦੀਆਂ ਜ਼ਮੀਨਾਂ 'ਤੇ ਵੀ ਬਣਨਗੇ ਸਕੂਲ-ਹਸਪਤਾਲ, ਜਾਣੋ ਕੀ ਹੈ ਸਰਕਾਰ ਦੀ ਯੋਜਨਾ

ਏਅਰ ਇੰਡੀਆ ਦੇ ਕਰਮਚਾਰੀ ਵੱਡੀ ਗਿਣਤੀ ’ਚ ਨਵੀਂ ਦਿੱਲੀ ’ਚ ਏਅਰਲਾਈਨਜ਼ ਹਾਊਸ, ਸਫਦਰਜੰਗ ਕੰਪਲੈਕਸ, ਜੀ. ਐੱਸ. ਡੀ. ਕੰਪਲੈਕਸ ਅਤੇ ਆਈ. ਜੀ. ਆਈ. ਟਰਮੀਨਲ ਵਨ ’ਤੇ ਹਨ। ਇਨ੍ਹਾਂ ਸਥਾਨਾਂ ’ਤੇ ਤਾਇਨਾਤ ਕਰਮਚਾਰੀਆਂ ਨੂੰ ਗੁਰੂਗ੍ਰਾਮ ’ਚ ਅਸਥਾਈ ਦਫਤਰ ’ਚ ਸ਼ਿਫਟ ਕੀਤਾ ਜਾਵੇਗਾ ਅਤੇ ਅਖੀਰ ਸਾਲ 2023 ਦੀ ਸ਼ੁਰੂਆਤ ’ਚ ਉਨ੍ਹਾਂ ਨੂੰ ਨਵੇਂ ਬਣੇ ਵਾਟਿਕਾ ਵਨ-ਆਨ-ਵਨ ਕੰਪਲੈਕਸ ’ਚ ਭੇਜਿਆ ਜਾਵੇਗਾ। ਏਅਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੈਂਪਬੇਲ ਵਿਲਸਨ ਨੇ ਕਿਹਾ ਕਿ ਅਨੇਕਾਂ ਦਫਤਰਾਂ ਨੂੰ ਇਕੋਂ ਛੱਤ ਹੇਠ ਲਿਆਉਣਾ ਅਤੇ ਖੇਤਰੀ ਢਾਂਚੇ ਤੋਂ ਕੇਂਦਰੀਕ੍ਰਿਤ ਢਾਂਚੇ ਵੱਲ ਵਧਣਾ ਏਅਰ ਇੰਡੀਆ ਦੀ ਪਰਿਵਰਤਨ ਯਾਤਰਾ ’ਚ ਅਹਿਮ ਪੜਾਅ ਹੈ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੂੰ ਇਸ ਸਾਲ 27 ਜਨਵਰੀ ਨੂੰ ਟਾਟਾ ਸਮੂਹ ਨੇ ਐਕਵਾਇਰ ਕਰ ਲਿਆ ਸੀ। ਇਨ੍ਹਾਂ ਏਅਰਲਾਈਨ ਤੋਂ ਇਲਾਵਾ ਟਾਟਾ ਸਮੂਹ ਦੀ ਵਿਸਤਾਰ ਅਤੇ ਇਸ ਦੇ ਸਾਂਝੇ ਉੱਦਮ ’ਚ 51 ਫੀਸਦੀ ਹਿੱਸੇਦਾਰੀ ਅਤੇ ਏਅਰ ਏਸ਼ੀਆ ਇੰਡੀਆ ’ਚ 83.67 ਫੀਸਦੀ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ : ਸਾਈਰਸ ਮਿਸਤਰੀ ਕਾਰ ਹਾਦਸੇ ਸਬੰਧੀ ਜਾਂਚ ਉਪਰੰਤ ਫੋਰੈਂਸਿਕ ਟੀਮ ਦਾ ਬਿਆਨ ਆਇਆ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News