Air India ਦੀ ਕਿਸਮਤ ਬਦਲਣ ਲਈ ਟਾਟਾ ਸਮੂਹ ਕਰ ਰਿਹੈ ਮੋਟਾ ਨਿਵੇਸ਼, ਜੰਗੀ ਪੱਧਰ 'ਤੇ ਹੋ ਰਹੀ ਭਰਤੀ

Tuesday, May 30, 2023 - 10:45 AM (IST)

Air India ਦੀ ਕਿਸਮਤ ਬਦਲਣ ਲਈ ਟਾਟਾ ਸਮੂਹ ਕਰ ਰਿਹੈ ਮੋਟਾ ਨਿਵੇਸ਼, ਜੰਗੀ ਪੱਧਰ 'ਤੇ ਹੋ ਰਹੀ ਭਰਤੀ

ਨਵੀਂ ਦਿੱਲੀ (ਭਾਸ਼ਾ) – ਏਅਰ ਇੰਡੀਆ ਦੀ ਪੰਜ ਸਾਲਾਂ ਬਦਲਾਅ ਯੋਜਨਾ ਦੀ ‘ਸ਼ੁਰੂਆਤ ਚੰਗੀ’ ਰਹੀ ਹੈ ਅਤੇ ਕੰਪਨੀ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਉਤਸ਼ਾਹਿਤ ਹੈ। ਏਅਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੈਂਪਬੇਲ ਵਿਲਸਨ ਨੇ ਇਹ ਗੱਲ ਕਹੀ।

ਉਨ੍ਹਾਂ ਨੇ ਨਾਲ ਹੀ ਕਿਹਾ ਕਿ ਏਅਰਲਾਈਨ ਹਰ ਮਹੀਨੇ 550 ਚਾਲਕ ਦਲ ਦੇ ਮੈਂਬਰਾਂ ਅਤੇ 50 ਪਾਇਲਟਾਂ ਦੀ ਭਰਤੀ ਕਰ ਰਹੀ ਹੈ। ਵਿਲਸਨ ਨੇ ਉਮੀਦ ਪ੍ਰਗਟਾਈ ਕਿ ਇਸ ਸਾਲ ਦੇ ਅਖੀਰ ਤੱਕ ਏਅਰਲਾਈਨ ਆਪਣੇ ਬੇੜੇ ’ਚ ਛੇ ਚੌੜੇ ਆਕਾਰ ਵਾਲੇ ਏ-350 ਜਹਾਜ਼ਾਂ ਨੂੰ ਸ਼ਾਮਲ ਕਰੇਗੀ। ਟਾਟਾ ਸਮੂਹ ਨੇ ਪਿਛਲੇ ਸਾਲ ਜਨਵਰੀ ’ਚ ਸਰਕਾਰ ਨੂੰ ਏਅਰ ਇੰਡੀਆ ਦੀ ਕਮਾਨ ਲੈਣ ਤੋਂ ਬਾਅਦ ਘਾਟੇ ’ਚ ਚੱਲ ਰਹੀ ਇਸ ਕੰਪਨੀ ਦੀ ਕਿਸਮਤ ਨੂੰ ਬਦਲਣ ਲਈ ਕਈ ਉਪਾਅ ਕੀਤੇ ਹਨ। ਇਸ ’ਚ 470 ਜਹਾਜ਼ਾਂ ਦਾ ਸਭ ਤੋਂ ਵੱਡਾ ਆਰਡਰ ਦੇਣਾ ਅਤੇ ਕੌਮਾਂਤਰੀ ਸੰਚਾਲਨ ਦਾ ਵਿਸਤਾਰ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ : ਸਰਕਾਰ ਨੇ ਛੋਟੀਆਂ ਸਕੀਮਾਂ 'ਚ ਨਿਵੇਸ਼ ਕਰਨ ਦੇ ਬਦਲੇ ਨਿਯਮ, ਤਿੰਨ ਸ਼੍ਰੇਣੀਆਂ 'ਚ ਵੰਡੇ ਨਿਵੇਸ਼ਕ

ਵਿਲਸਨ ਨੇ ਏਅਰਲਾਈਨ ਦੀਆਂ ਨਿਯੁਕਤੀ ਯੋਜਨਾਵਾਂ ਬਾਰੇ ਕਿਹਾ ਕਿ ਲਗਭਗ 550 ਚਾਲਕ ਦਲ ਦੇ ਮੈਂਬਰ ਅਤੇ 50 ਪਾਇਲਟ ਹਰ ਮਹੀਨੇ ਨਵੇਂ ਸਿਰੇ ਤੋਂ ਟ੍ਰੇਨਿੰਗ ਲੈ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਭਰਤੀ ਲਈ ਕੋਈ ਟੀਚਾ ਤੈਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਇੱਥੇ ਕਿਹਾ ਕਿ ਨਿੱਜੀਕਰਣ ਤੋਂ ਪਹਿਲਾਂ ਦੀ ਸਥਿਤੀ ਨਾਲ ਤੁਲਣਾ ਕਰੀਏ ਤਾਂ ਚਾਲਕ ਦਲ ਦੇ ਮੈਂਬਰਾਂ ਦੇ ਮਾਮਲੇ ’ਚ ਇਹ ਅੰਕੜਾ 10 ਗੁਣਾ ਅਤੇ ਪਾਇਲਟਾਂ ਦੇ ਮਾਮਲੇ ’ਚ ਪੰਜ ਗੁਣਾ ਹੈ।

ਵਿਲਸਨ ਨੇ ਕਿਹਾ ਕਿ ਭਰਤੀ ਦੀ ਇਹ ਰਫਤਾਰ ਇਸ ਸਾਲ ਜ਼ਿਆਦਾਤਰ ਸਮੇਂ ਜਾਰੀ ਰਹੇਗੀ, ਇਸ ਸਾਲ ਦੇ ਅਖੀਰ ਤੱਕ ਕੁੱਝ ਹੌਲੀ ਹੋਵੇਗੀ ਅਤੇ 2024 ਦੇ ਅਖੀਰ ਤੱਕ ਮੁੜ ਤੇਜ਼ ਹੋ ਜਾਏਗੀ। ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ’ਚ 470 ਜਹਾਜ਼ਾਂ ਲਈ ਦਿੱਤੇ ਗਏ ਆਰਡਰ ਬਾਰੇ ਕਿਹਾ ਕਿ ਪਹਿਲਾ ਨੈਰੋ ਬਾਡੀ ਏਅਰਕਰਾਫਟ ਜੁਲਾਈ ਜਾਂ ਅਗਸਤ ਦੇ ਲਗਭਗ ਆਏਗਾ। ਪਹਿਲਾ ਨੈਰੋ ਬਾਡੀ ਏਅਰਕਰਾਫਟ (ਏ350) ਅਕਤੂਬਰ ਦੇ ਲਗਭਗ ਆਏਗਾ। ਇਸ ਸਮੇਂ ਏਅਰ ਇੰਡੀਆ ਕੋਲ 122 ਜਹਾਜ਼ ਹਨ ਅਤੇ ਉਹ ਆਪਣੇ ਬੇੜੇ ਦਾ ਵਿਸਤਾਰ ਕਰ ਰਹੀ ਹੈ।

ਗੋ ਫਸਟ ਏਅਰਲਾਈਨਜ਼ ਇੰਡੀਆ ਲਿਮਟਿਡ ਦਾ ਆਫਰ

ਪਾਇਲਟਾਂ ਨੂੰ ਰੋਕਣ ਲਈ ਤਨਖਾਹ ’ਚ ਹਰ ਮਹੀਨੇ 1 ਲੱਖ ਰੁਪਏ ਦਾ ਵਾਧਾ

ਨਵੀਂ ਦਿੱਲੀ : ਮੁਸੀਬਤ ’ਚ ਫਸੀ ਗੋ ਫਸਟ ਏਅਰਲਾਈਨਜ਼ ਇੰਡੀਆ ਲਿਮਟਿਡ ਨੇ ਆਪਣੇ ਪਾਇਲਟਾਂ ਨੂੰ ਰੋਕਣ ਲਈ ਤਨਖਾਹ ’ਚ ਵੱਡਾ ਵਾਧਾ ਕਰਨ ਦਾ ਆਫਰ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਕੰਪਨੀ ਨੇ ਪਾਇਲਟਾਂ ਨੂੰ ਹਰ ਮਹੀਨੇ 1,00,000 ਰੁਪਏ ਅਤੇ ਫਸਟ ਆਫਿਸਰਜ਼ ਨੂੰ 50,000 ਰੁਪਏ ਵਾਧੂ ਤਨਖਾਹ ਦੇਣ ਦਾ ਆਫਰ ਦਿੱਤਾ ਹੈ।

ਇਹ ਵੀ ਪੜ੍ਹੋ : ਆਮ ਲੋਕਾਂ ਦੇ ਵਿਰੋਧ ਕਾਰਨ ਝੁਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ Bernard Arnault, ਜਾਣੋ ਵਜ੍ਹਾ

ਕੰਪਨੀ ਨੇ 2 ਮਈ ਨੂੰ ਇਨਸਾਲਵੈਂਸੀ ਲਈ ਫਾਈਲ ਕੀਤਾ ਸੀ ਅਤੇ ਉਸ ਤੋਂ ਬਾਅਦ ਉਹ ਆਪਣੇ ਸੰਚਾਲਨ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਨੇ ਇਸ ਨੂੰ ਰੀਟੈਂਸ਼ਨ ਅਲਾਊਂਸ ਨਾਂ ਦਿੱਤਾ ਹੈ ਅਤੇ ਇਸ ਨੂੰ 1 ਜੂਨ ਤੋਂ ਲਾਗੂ ਕੀਤਾ ਜਾਏਗਾ। ਏਅਰਲਾਈਨ ਨੇ ਨਾਲ ਹੀ ਉਨ੍ਹਾਂ ਪਾਇਲਟਾਂ ਨੂੰ ਵੀ ਇਹ ਆਫਰ ਦਿੱਤਾ ਹੈ ਜੋ ਕੰਪਨੀ ਛੱਡ ਚੁੱਕੇ ਹਨ ਪਰ ਵਾਪਸ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ 15 ਜੂਨ ਤੱਕ ਆਪਣਾ ਅਸਤੀਫਾ ਵਾਪਸ ਲੈਣ ਦੀ ਰਿਆਇਤ ਦਿੱਤੀ ਗਈ ਹੈ।

ਡਾਟਾ ਮੁਤਾਬਕ ਗੋ ਫਸਟ ਏਅਰਲਾਈਨ ਦੇ ਪਾਇਲਟ ਨੂੰ ਹਾਲ ਹੀ ਵਿਚ 5,30,000 ਲੱਖ ਰੁਪਏ ਤਨਖਾਹ ਮਿਲਦੀ ਹੈ ਜਦ ਕਿ ਸਪਾਈਸਜੈੱਟ ਦੇ ਪਾਇਲਟਾਂ ਦੀ ਮਹੀਨੇ ਦੀ ਤਨਖਾਹ 7,50,000 ਰੁਪਏ ਹੈ। ਸਪਾਈਸਜੈੱਟ ਨੇ ਹਾਲ ਹੀ ਦੇ ਮਹੀਨਿਆਂ ’ਚ ਆਪਣੇ ਪਾਇਲਟਾਂ ਦੀ ਤਨਖਾਹ ਦੁੱਗਣੀ ਕੀਤੀ ਹੈ। ਪਿਛਲੇ ਹਫਤੇ ਸਿਵਲ ਏਵੀਏਸ਼ਨ ਰੈਗੂਲੇਟਰ ਡੀ. ਜੀ. ਸੀ. ਏ. ਨੇ ਗੋ ਫਸਟ ਨੂੰ 30 ਦਿਨਾਂ ਦੇ ਅੰਦਰ ਰਿਵਾਈਵਲ ਪਲਾਨ ਸੌਂਪਣ ਨੂੰ ਕਿਹਾ ਸੀ। ਨਾਲ ਹੀ ਕੰਪਨੀ ਨੂੰ ਇਹ ਜਾਣਕਾਰੀ ਵੀ ਦੇਣ ਨੂੰ ਕਿਹਾ ਗਿਆ ਸੀ ਕਿ ਉਸ ਕੋਲ ਕਿੰਨੇ ਪਾਇਲਟ ਹਨ। ਵਿੱਤੀ ਸਾਲ 2022 ਵਿਚ ਗੋ ਫਸਟ ਨੂੰ 21.8 ਕਰੋੜ ਡਾਲਰ ਦਾ ਨੁਕਸਾਨ ਹੋਇਆ ਸੀ। ਇਸ ਤੋਂ ਪਿਛਲੇ ਸਾਲ ਇਹ ਘਾਟਾ 10.5 ਕਰੋੜ ਡਾਲਰ ਸੀ।

ਇਹ ਵੀ ਪੜ੍ਹੋ : ਟੈਕਸ ਅਧਿਕਾਰੀਆਂ ਦੇ ਨੋਟਿਸ ਦਾ ਜਵਾਬ ਨਾ ਦੇਣ ਵਾਲੇ ਇਨਕਮ ਟੈਕਸਪੇਅਰਜ਼ ਦੀ ਜਾਂਚ ਕਰੇਗਾ ਵਿਭਾਗ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News