ਏਅਰ ਇੰਡੀਆ ਨੇ ਪਾਇਲਟਾਂ ਨੂੰ ਦਿੱਤਾ ਅਕਤੂਬਰ ਦਾ ਉਡਾਣ ਭੱਤਾ

Saturday, Dec 28, 2019 - 11:07 AM (IST)

ਮੁੰਬਈ—ਨਕਦੀ ਸੰਕਟ ਨਾਲ ਜੂਝ ਰਹੀ ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਕਰੀਬ 1,600 ਪਾਇਲਟਾਂ ਨੂੰ ਅਕਤੂਬਰ ਦੇ ਉਡਾਣ ਭੱਤੇ ਦਾ ਸ਼ੁੱਕਰਵਾਰ ਨੂੰ ਭੁਗਤਾਨ ਕੀਤਾ ਹੈ। ਇਕ ਪਾਇਲਟ ਦੇ ਕੁੱਲ ਵੇਤਨ ਦਾ 50 ਤੋਂ 80 ਫੀਸਦੀ ਹਿੱਸਾ ਉਡਾਣ ਭੱਤਾ ਹੁੰਦਾ ਹੈ।
ਇਕ ਪਾਇਲਟ ਨੇ ਕਿਹਾ ਕਿ ਕੰਪਨੀ ਨੇ ਸਾਨੂੰ ਅਕਤੂਬਰ ਲਈ ਉਡਾਣ ਭੱਤਾ ਦਿੱਤਾ ਹੈ। ਪ੍ਰਬੰਧਨਾਂ ੁਮੁਤਾਬਕ ਉਨ੍ਹਾਂ ਨੇ ਇਸ ਦਾ ਭੁਗਤਾਨ ਇਸ ਮਹੀਨੇ ਦੇ ਪਹਿਲੇ ਹਫਤੇ 'ਚ ਹੀ ਕਰ ਦੇਣਾ ਚਾਹੀਦਾ ਸੀ। ਅਜੇ ਭੁਗਤਾਨ ਕੀਤੀ ਗਈ ਰਾਸ਼ੀ ਦੀ ਵਿਸਤ੍ਰਿਤ ਜਾਣਕਾਰੀ ਨਹੀਂ ਮਿਲ ਸਕੀ ਹੈ।


Aarti dhillon

Content Editor

Related News