ਦੀਵਾਲੀ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਮਿਲੇਗਾ ਤੋਹਫ਼ਾ, DC ਨੇ ਕੀਤਾ ਸਕੂਲਾਂ ਦਾ ਦੌਰਾ
Sunday, Sep 08, 2024 - 12:24 PM (IST)
ਲੁਧਿਆਣਾ (ਵਿੱਕੀ) : ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦਾ ਯਤਨ ਜੇਕਰ ਕਾਮਯਾਬ ਰਿਹਾ ਤਾਂ ਹਲਕਾ ਕੇਂਦਰੀ 'ਚ ਦੀਵਾਲੀ ਤੋਂ ਪਹਿਲਾਂ 2 ਨਵੇਂ ਸਕੂਲ ਆਫ ਐਮੀਨੈਂਸ 'ਚ ਕਲਾਸਾਂ ਸ਼ੁਰੂ ਹੋ ਸਕਦੀਆਂ ਹਨ। ਪਿਛਲੇ ਕਾਫੀ ਸਮੇਂ ਤੋਂ ਬਣ ਕੇ ਤਿਆਰ ਹੋ ਚੁੱਕੇ ਕਿਦਵਈ ਨਗਰ ਅਤੇ ਮਿਲਰਗੰਜ ਦੇ ਸਕੂਲਾਂ 'ਚ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਕਰਨ ਸਬੰਧੀ ਵਿਧਾਇਕ ਪਰਾਸ਼ਰ ਅਤੇ ਡੀ. ਸੀ. ਸਾਕਸ਼ੀ ਸਾਹਨੀ ਲਗਾਤਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਨੂੰ ਜਲਦ ਮਿਲਣਗੇ ਕਰੋੜਾਂ ਦੇ ਗੱਫ਼ੇ! ਪੜ੍ਹੋ ਕੀ ਹੈ ਪੂਰੀ ਖ਼ਬਰ
ਸ਼ਨੀਵਾਰ ਨੂੰ ਵੀ ਪਰਾਸ਼ਰ ਅਤੇ ਡੀ. ਸੀ. ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਦੋਵੇਂ ਸਕੂਲਾਂ ਵਿਚ ਪੁੱਜੇ, ਜਿੱਥੇ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਸਿੱਖਿਆ ਅਤੇ ਵਿਦਿਆਰਥੀਆਂ ਦੇ ਲਿਹਾਜ਼ ਨਾਲ ਪੈਂਡਿੰਗ ਕੰਮਾਂ ਨੂੰ ਤੈਅ ਸਮੇਂ ਵਿਚ ਮੁਕੰਮਲ ਕਰਨ ਲਈ ਕਾਫੀ ਦੇਰ ਤੱਕ ਚਰਚਾ ਹੋਈ। ਡੀ. ਸੀ. ਨੇ ਸਿੱਖਿਆ ਵਿਭਾਗ ਨੂੰ ਉਕਤ ਸਬੰਧੀ ਜਲਦ ਹੀ ਆਪਣੀਆਂ ਲੋੜਾਂ ਦੱਸਣ ਲਈ ਕਿਹਾ ਹੈ ਤਾਂ ਜੋ ਸਮਾਂ ਰਹਿੰਦੇ ਸਾਰੇ ਕਾਰਜ ਪੂਰ ਹੋ ਸਕਣ। ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਨੂੰ ਸਮਾਰਟ ਕਲਾਸਰੂਮ, ਅਤਿ-ਆਧੁਨਿਕ ਬੁਨਿਆਦੀ ਢਾਂਚੇ, ਲੈਬ, ਸੀ. ਸੀ.ਟੀ.ਵੀ. ਨਿਗਰਾਨੀ ਅਤੇ ਵੱਖ-ਵੱਖ ਖੇਡਾਂ ਦੇ ਲਈ ਮੈਦਾਨ ਵਰਗੀਆਂ ਸਹੂਲਤਾਂ ਨਾਲ ਸੁਸੱਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਤੀ ਦਾ ਸਸਕਾਰ ਹੁੰਦਿਆਂ ਹੀ ਪਤਨੀ ਨੇ ਦਿਖਾ 'ਤਾ ਅਸਲੀ ਰੰਗ, ਪੂਰਾ ਪਿੰਡ ਰਹਿ ਗਿਆ ਹੈਰਾਨ
ਕਿਦਵਈ ਨਗਰ ਵਿਚ ਐੱਸ. ਓ. ਈ. ਦੀ ਉਸਾਰੀ ਲੁਧਿਆਣਾ ਨਗਰ ਸੁਧਾਰ ਟਰਸਟ ਵੱਲੋਂ ਤੇ ਮਿਲਰਗੰਜ ਵਿਚ ਲੋਕ ਨਿਰਮਾਣ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਕਾਰਜ ਲਗਭਗ ਪੂਰਾ ਹੋ ਚੁੱਕਾ ਹੈ। ਵਿਧਾਇਕ ਪੱਪੀ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਉੱਚ ਮਿਆਰ ਵਾਲੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮ ਸਰਕਾਰ ਦੀਆਂ ਪਹਿਲਕਦਮੀਆਂ ਵਿਚ ਸ਼ਾਮਲ ਹੈ ਤੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਬਾਕੀ ਕਾਰਜਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਦੋਵੇਂ ਸਕੂਲਾਂ ਦੀ ਇਮਾਰਤ ਉਸਾਰੀ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਤੇ ਕੇਵਲ ਕੁੱਝ ਹੀ ਕੰਮ ਬਾਕੀ ਹੈ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਨ੍ਹਾਂ ਕੰਮਾਂ ਨੂੰ ਜਲਦ ਪੂਰਾ ਕਰਨ। ਇਸ ਨਿਰੀਖਣ ਦੌਰਾਨ ਐੱਸ. ਡੀ. ਐੱਮ. ਪੂਰਬੀ ਵਿਕਾਸ ਹੀਰਾ, ਡੀ. ਈ. ਓ. ਡਿੰਪਲ ਮਦਾਨ, ਐੱਲ. ਆਈ. ਟੀ., ਐੱਮ. ਸੀ. ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8