ਗਿਫਟ ਸਿਟੀ ਜ਼ਰੀਏ ਡੀਲ ਫਾਈਨਲ ਕਰਨ ਵਾਲੀ ਪਹਿਲੀ ਏਅਰਲਾਈਨ ਕੰਪਨੀ ਬਣੀ ਏਅਰ ਇੰਡੀਆ

09/29/2023 6:22:04 PM

ਨਵੀਂ ਦਿੱਲੀ - ਟਾਟਾ ਗਰੁੱਪ ਦੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਨਵਾਂ ਇਤਿਹਾਸ ਰਚ ਦਿੱਤਾ ਹੈ। ਸਰਕਾਰੀ ਮਾਲਕੀ ਵਾਲੀ ਰਹੀ ਇਸ ਏਅਰਲਾਈਨ ਕੰਪਨੀ ਨੇ ਆਪਣੇ ਪਹਿਲੇ A350-900 ਜਹਾਜ਼ ਦੀ ਪ੍ਰਾਪਤੀ ਪੂਰੀ ਕਰ ਲਈ ਹੈ। ਇਸ ਡੀਲ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਗੁਜਰਾਤ ਸਥਿਤ ਗਿਫਟ ਸਿਟੀ ਰਾਹੀਂ ਫਾਈਨਲ ਕੀਤਾ ਗਿਆ ਹੈ। ਏਅਰ ਇੰਡੀਆ ਅਜਿਹਾ ਕਰਨ ਵਾਲੀ ਪਹਿਲੀ ਏਅਰਲਾਈਨ ਬਣ ਗਈ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ

ਏਅਰਲਾਈਨ ਨੇ ਕਿਹਾ ਕਿ ਉਸ ਨੇ ਐੱਚ.ਐੱਸ.ਬੀ.ਸੀ. ਦੇ ਨਾਲ ਫਾਇਨਾਂਸ ਲੀਜ਼ ਦੇ ਜ਼ਰੀਏ ਆਪਣਾ ਪਹਿਲਾ A350-900 ਜਹਾਜ਼ ਹਾਸਲ ਕੀਤਾ ਹੈ। A350-900 ਜਹਾਜ਼ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਦਾ ਸਰੀਰ ਦੂਜੇ ਜਹਾਜ਼ਾਂ ਨਾਲੋਂ ਚੌੜਾ ਹੁੰਦਾ ਹੈ। ਕੰਪਨੀ ਨੇ ਹਾਲ ਹੀ ਵਿੱਚ 470 ਨਵੇਂ ਜਹਾਜ਼ਾਂ ਦਾ ਆਰਡਰ ਦਿੱਤਾ ਹੈ, ਜਿਸ ਵਿੱਚ ਏ350-900 ਜਹਾਜ਼ ਵੀ ਸ਼ਾਮਲ ਹਨ। ਐੱਚ.ਐੱਸ.ਬੀ.ਸੀ. ਨਾਲ ਹੋਏ ਸੌਦੇ ਦੇ ਤਹਿਤ, ਉਸੇ ਆਰਡਰ ਦੇ ਪਹਿਲੇ ਜਹਾਜ਼ ਲਈ ਭੁਗਤਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ

ਗਿਫਟ ਸਿਟੀ ਲਈ ਵੀ ਅਹਿਮ ਡੀਲ
ਏਅਰ ਇੰਡੀਆ ਅਤੇ ਐੱਚ.ਐੱਸ.ਬੀ.ਸੀ ਦੀ ਇਹ ਲੀਜ਼ ਡੀਲ ਕਈ ਤਰੀਕਿਆਂ ਨਾਲ ਮਹੱਤਵਪੂਰਨ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਹਵਾਬਾਜ਼ੀ ਕੰਪਨੀ ਨੇ ਗਿਫਟ ਸਿਟੀ ਦੇ ਅਹਾਤੇ 'ਤੇ ਵਿੱਤੀ ਸੌਦੇ ਨੂੰ ਅੰਤਿਮ ਰੂਪ ਦਿੱਤਾ ਹੈ। ਇਸ ਤਰ੍ਹਾਂ ਦੇਸ਼ ਦੇ ਪਹਿਲੇ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਲਈ ਹਵਾਬਾਜ਼ੀ ਖੇਤਰ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਇਸ ਸੌਦੇ 'ਤੇ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਏ.ਆਈ. ਫਲੀਟ ਸਰਵਿਸਿਜ਼ ਲਿਮਿਟੇਡ ਦੁਆਰਾ ਪੂਰਾ ਕੀਤਾ ਗਿਆ।

ਇਹ ਵੀ ਪੜ੍ਹੋ : ਇੰਤਜ਼ਾਰ ਖ਼ਤਮ: Flipkart 'ਤੇ ਇਸ ਦਿਨ ਤੋਂ ਸ਼ੁਰੂ ਹੋ ਰਹੀ Big Billion Days Sale, ਮਿਲਣਗੇ ਵੱਡੇ ਆਫ਼ਰ

ਕੰਪਨੀ ਨੇ ਇਨ੍ਹਾਂ ਜਹਾਜ਼ਾਂ ਦੇ ਕੀਤੇ ਆਰਡਰ 
ਏਅਰ ਇੰਡੀਆ ਦੇ 470 ਨਵੇਂ ਜਹਾਜ਼ਾਂ ਦੇ ਰਿਕਾਰਡ ਆਰਡਰ ਵਿੱਚ 6 A350-900 ਜਹਾਜ਼ ਸ਼ਾਮਲ ਹਨ। ਇਸ ਸਾਲ ਦੇ ਅੰਤ ਤੱਕ ਇੱਕ ਜਹਾਜ਼ ਦੀ ਸਪੁਰਦਗੀ ਤੋਂ ਬਾਅਦ ਬਾਕੀ ਦੇ 5 ਜਹਾਜ਼ ਮਾਰਚ 2024 ਤੱਕ ਮਿਲ ਦੀ ਉਮੀਦ ਹੈ। ਇਨ੍ਹਾਂ ਤੋਂ ਇਲਾਵਾ ਕੰਪਨੀ ਦੇ ਆਰਡਰ 'ਚ 34 ਏ350-1000 ਜਹਾਜ਼, 20 ਬੋਇੰਗ 787 ਡ੍ਰੀਮਲਾਈਨਰ, 10 ਬੋਇੰਗ 777 ਐਕਸ, 140 ਏ320 ਨਿਓ ਅਤੇ 190 ਬੋਇੰਗ 737 ਮੈਕਸ ਸ਼ਾਮਲ ਹਨ।

ਇਹ ਵੀ ਪੜ੍ਹੋ : ਇੰਤਜ਼ਾਰ ਖ਼ਤਮ: Flipkart 'ਤੇ ਇਸ ਦਿਨ ਤੋਂ ਸ਼ੁਰੂ ਹੋ ਰਹੀ Big Billion Days Sale, ਮਿਲਣਗੇ ਵੱਡੇ ਆਫ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News