2022 ਤੱਕ ਖੇਤੀ ਉਤਪਾਦਾਂ ਦੀ ਬਰਾਮਦ 60 ਅਰਬ ਡਾਲਰ ਹੋਵੇਗੀ : ਤੋਮਰ

Tuesday, Oct 08, 2019 - 11:34 PM (IST)

2022 ਤੱਕ ਖੇਤੀ ਉਤਪਾਦਾਂ ਦੀ ਬਰਾਮਦ 60 ਅਰਬ ਡਾਲਰ ਹੋਵੇਗੀ : ਤੋਮਰ

ਨਵੀਂ ਦਿੱਲੀ (ਯੂ. ਐੱਨ. ਆਈ.)-ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਲਈ ਸਾਲ 2022 ਤੱਕ ਖੇਤੀ ਉਤਪਾਦਾਂ ਦੀ ਬਰਾਮਦ ਦੁੱਗਣੀ ਕਰ ਕੇ 60 ਅਰਬ ਡਾਲਰ ਕੀਤੀ ਜਾਵੇਗੀ। ਤੋਮਰ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਕਰੀਬ 30 ਅਰਬ ਡਾਲਰ ਦੇ ਖੇਤੀ ਉਤਪਾਦ ਬਰਾਮਦ ਕੀਤੇ ਜਾ ਰਹੇ ਹਨ। ਖੇਤੀ ਮੰਤਰਾਲਾ ਦੇ ਨਾਲ ਹੀ ਵਣਜ ਮੰਤਰਾਲਾ ਇਸ ਦਿਸ਼ਾ 'ਚ ਸਖਤ ਕੋਸ਼ਿਸ਼ ਕਰ ਰਿਹਾ ਹੈ ਅਤੇ ਬਰਾਮਦ ਨੂੰ ਵਧਾਉਣ ਲਈ ਨਵੇਂ ਖੇਤਰ ਖੋਜੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਦੇਸ਼ ਦੇ ਦੂਰ-ਦੁਰਾਡੇ ਪੇਂਡੂ ਖੇਤਰਾਂ 'ਚ ਸਹਿਕਾਰਤਾ ਰਾਹੀਂ ਵੱਡੀ ਗਿਣਤੀ 'ਚ ਉਤਪਾਦਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਯੋਗ ਬਾਜ਼ਾਰ ਨਹੀਂ ਮਿਲ ਪਾਉਂਦਾ। ਖੇਤੀ ਮੰਤਰੀ ਨੇ ਕਿਹਾ ਕਿ ਸਹਿਕਾਰਤਾ ਖੇਤਰ 'ਚ ਉਤਪਾਦਿਤ ਵਸਤਾਂ ਨੂੰ ਕੌਮਾਂਤਰੀ ਬਾਜ਼ਾਰ ਉਪਲੱਬਧ ਕਰਵਾਉਣ ਲਈ ਦੇਸ਼ 'ਚ ਪਹਿਲੀ ਵਾਰ 11 ਤੋਂ 13 ਅਕਤੂਬਰ ਦੌਰਾਨ ਦਿੱਲੀ 'ਚ ਭਾਰਤੀ ਕੌਮਾਂਤਰੀ ਸਹਿਕਾਰੀ ਵਪਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਨਾਲ ਵਪਾਰਕ ਗਤੀਵਿਧੀਆਂ ਨੂੰ ਵਧਾਇਆ ਜਾ ਸਕਦਾ ਹੈ।


author

Karan Kumar

Content Editor

Related News