ਗੌਤਮ ਅਡਾਨੀ ਨੇ 2030 ਤੱਕ ਦੁਨੀਆ ਦੀ ਸਭ ਤੋਂ ਵੱਡੀ ਅਕਸ਼ੈ ਊਰਜਾ ਕੰਪਨੀ ਬਣਨ ਦਾ ਖਾਕਾ ਕੀਤਾ ਪੇਸ਼

01/23/2020 2:03:29 AM

ਨਵੀਂ ਦਿੱਲੀ (ਭਾਸ਼ਾ)-ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਨੇ ਅਡਾਨੀ ਸਮੂਹ ਨੂੰ 2025 ਤੱਕ ਦੁਨੀਆ ਦੀ ਸਭ ਤੋਂ ਵੱਡੀ ਸੌਰ ਊਰਜਾ ਕੰਪਨੀ ਅਤੇ 2030 ਤੱਕ ਸਭ ਤੋਂ ਵੱਡੀ ਅਕਸ਼ੈ ਊਰਜਾ ਕੰਪਨੀ ਬਣਾਉਣ ਲਈ ਰੂਪ-ਰੇਖਾ ਪੇਸ਼ ਕੀਤੀ। ਇਸ ਦੇ ਲਈ ਸਮੂਹ ਨੇ ਹਮਲਾਵਰ ਤਰੀਕੇ ਨਾਲ ਸਮਰੱਥਾ ਵਿਸਤਾਰ ਦੀ ਯੋਜਨਾ ਬਣਾਈ ਹੈ। ਅਡਾਨੀ ਸਮੂਹ ਦੇ ਚੇਅਰਮੈਨ ਨੇ ਲਿੰਕਡਈਨ ਪੋਸਟ ’ਚ ਲਿਖਿਆ ਹੈ ਕਿ ਅਕਸ਼ੈ ਊਰਜਾ ਖੇਤਰ ਦਾ ਦੌਰ ਉਮੀਦ ਤੋਂ ਜ਼ਿਆਦਾ ਤੇਜ਼ੀ ਨਾਲ ਉਭਰਿਆ ਹੈ। ਅਕਸ਼ੈ ਊਰਜਾ ’ਚ ਵਿਸ਼ੇਸ਼ ਤੌਰ ’ਤੇ ਸੌਰ ਊਰਜਾ, ਪੌਣ ਊਰਜਾ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਕਿਹਾ,‘‘ਅਜੇ ਸਾਡਾ ਅਕਸ਼ੈ ਊਰਜਾ ਉਤਪਾਦਨ ਜਾਇਦਾਦਾਂ ਦਾ ਪੋਰਟਫੋਲੀਓ 2.5 ਗੀਗਾਵਾਟ ਦਾ ਹੈ। 2.9 ਗੀਗਾਵਾਟ ਦੀ ਨਿਰਮਾਣ ਅਧੀਨ ਸਮਰੱਥਾ ਜੁੜਨ ਤੋਂ ਬਾਅਦ ਇਹ 2020 ਤੱਕ ਦੁੱਗਣੇ ਤੋਂ ਜ਼ਿਆਦਾ ਹੋ ਜਾਵੇਗਾ। ਉਸ ਤੋਂ ਬਾਅਦ ਇਹ ਤਿੰਨ ਗੁਣਾ ਵਾਧੇ ਨਾਲ 2025 ਤੱਕ 18 ਗੀਗਾਵਾਟ ਤੱਕ ਪਹੁੰਚ ਜਾਵੇਗਾ।’’


Karan Kumar

Content Editor

Related News