ਅਡਾਨੀ ਗ੍ਰੀਨ ਐਨਰਜੀ ਨੇ ਨਵੀਨਕਰਨੀ ਊਰਜਾ ਦੀ ਸਪਲਾਈ ਲਈ SECI ਨਾਲ ਕੀਤਾ ਕਰਾਰ
Tuesday, Dec 14, 2021 - 03:20 PM (IST)
ਨਵੀਂ ਦਿੱਲੀ- ਅਡਾਨੀ ਗ੍ਰੀਨ ਐਨਰਜੀ ਨੇ ਭਾਰਤੀ ਅਤੇ ਸੌਰ ਊਰਜਾ ਨਿਗਮ (ਐੱਸ.ਈ.ਸੀ.ਆਈ.) ਦੇ ਨਾਲ ਵੱਡਾ ਕਰਾਰ ਕੀਤਾ ਹੈ। ਇਸ ਦੇ ਤਹਿਤ ਕੰਪਨੀ 4,667 ਮੈਗਾਵਾਟ ਗ੍ਰੂੀਨ ਪਾਵਰ ਸਪਲਾਈ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਇਹ ਦੁਨੀਆ ਵਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਬਿਜਲੀ ਖਰੀਦ ਹੈ। ਕੰਪਨੀ ਦਾ ਸ਼ੇਅਰ 40 ਰੁਪਏ ਭਾਵ 3 ਫ਼ੀਸਦੀ ਵੱਧ ਕੇ 1425 ਰੁਪਏ ਦੇ ਭਾਅ 'ਤੇ ਪਹੁੰਚ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਅਡਾਨੀ ਨੇ ਮੁੰਬਈ 'ਚ ਕਾਰਬਨ ਉਤਸਰਜਨ 'ਚ ਕਮੀ ਲਿਆਉਣ ਨੂੰ ਲੈ ਕੇ ਕਦਮ ਚੁੱਕ ਚੁੱਕੀ ਹੈ। ਗ੍ਰੀਨ ਐਨਰਜੀ ਨੂੰ ਵਾਧਾ ਦੇਣ ਦੇ ਨਾਲ ਕੰਪਨੀ ਮੁੰਬਈ ਦੀ ਬਿਜਲੀ ਲੋੜ ਦਾ 30 ਫ਼ੀਸਦੀ ਹਿੱਸਾ ਰਨਿਊਏਬਲ ਐਨਰਜੀ ਨਾਲ ਪੂਰਾ ਕਰੇਗੀ। ਇਸ ਨੂੰ 2027 ਤੱਕ ਵਧਾ ਕੇ 60 ਫ਼ੀਸਦੀ ਕਰਨ ਦਾ ਟੀਚਾ ਰੱਖਿਆ ਹੈ। ਮੁੰਬਈ ਦੇ ਕੁਲ ਗ੍ਰੀਨ ਹਾਊਸ ਗੈਸ (ਜੀ.ਐੱਚ.ਜੀ) ਉਤਸਰਜਨ 'ਚ 16 ਫ਼ੀਸਦੀ ਤੱਕ ਦੀ ਭਰਪਾਈ ਹੋ ਸਕੇਗੀ। ਨਾਲ ਹੀ ਮੁੰਬਈ ਵਰਣਨਯੋਗ ਮਾਤਰਾ 'ਚ ਨਵੀਨੀਕਰਣ ਊਰਜਾ ਦੀ ਵਰਤੋਂ ਵਾਲਾ ਦੁਨੀਆ ਦਾ ਪਹਿਲਾਂ ਮਹਾਨਗਰ ਹੋਵੇਗਾ।
ਕੀ ਕਿਹਾ ਗੌਤਮ ਅਡਾਨੀ ਨੇ
ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਇਹ ਭਾਰਤ ਦੀ ਨਵੀਕਰਨੀ ਊਰਜਾ ਸਮਰੱਥਾ 'ਚ ਤੇਜ਼ੀ ਲਿਆਉਣ ਦੇ ਨਾਲ-ਨਾਲ ਆਤਮ ਨਿਰਭਰ ਭਾਰਤ ਪ੍ਰੋਗਰਾਮ ਦੇ ਤਹਿਤ ਘਰੇਲੂ ਵਿਨਿਰਮਾਣ ਨੂੰ ਵਾਧਾ ਦੇਣ ਦੇ ਭਾਰਤ ਦੇ ਦੋਹਰੇ ਉਦੇਸ਼ ਨੂੰ ਸਮਰੱਥ ਕਰਨ ਦੀ ਸਾਡੀ ਯਾਤਰਾ 'ਚ ਇਕ ਹੋਰ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਓ.ਪੀ. 26 ਦੀ ਕਾਰਵਾਈ ਤੋਂ ਬਾਅਦ ਇਹ ਤੇਜ਼ੀ ਨਾਲ ਸਪੱਸ਼ਟ ਹੋ ਰਿਹਾ ਹੈ ਕਿ ਦੁਨੀਆ ਜਿਸ ਰਫ਼ਤਾਰ ਨਾਲ ਘੱਟ ਕਾਰਬਨ ਉਤਸਰਜਨ ਵਾਲੀ ਅਰਥਵਿਵਸਥਾ ਦੇ ਵੱਲ ਵਧ ਰਹੀ ਸੀ ਉਸੇ ਤਰ੍ਹਾਂ ਉਸ ਨੂੰ ਤੇਜ਼ੀ ਨਾਲ ਹੋਰ ਵਧਣਾ ਹੈ।
ਦੁਨੀਆ ਦੀ ਸਭ ਤੋਂ ਵੱਡੀ ਬਿਜਲੀ ਖਰੀਦ ਡੀਲ
ਅਡਾਨੀ ਗ੍ਰੀਨ ਐਨਰਜੀ ਦਾ ਕਹਿਣਾ ਹੈ ਕਿ ਭਾਰਤੀ ਸੌਰ ਊਰਜਾ ਨਿਗਮ ਦੇ ਨਾਲ ਹੋਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗ੍ਰੀਨ ਪਾਵਰ ਪਰਚੇਜ਼ ਡੀਲ ਹੈ। ਭਾਰਤ ਦਾ ਟੀਚਾ 2030 ਤੱਕ ਜ਼ਰੂਰਤ ਦੀ ਅੱਧੀ ਐਨਰਜੀ ਰਨਿਊਏਬਲ ਸੋਰਸ ਨਾਲ ਉਤਪਾਦਨ ਦਾ ਹੈ। ਭਾਰਤ ਇਸ ਸਮੇਂ ਆਪਣੀਆਂ ਕੁਲ ਬਿਜਲੀ ਜ਼ਰੂਰਤਾਂ 'ਚੋਂ 70 ਫੀਸਦੀ ਲਈ ਕੋਲੇ 'ਤੇ ਨਿਰਭਰ ਹੈ। ਸਾਲ 2030 ਤੱਕ 50 ਫੀਸਦੀ ਗੈਰ-ਜੀਵਾਸ਼ਮ ਈਂਧਨ ਪ੍ਰਾਪਤ ਕਰਨਾ ਚੁਣੌਤੀਪੂਰਨ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਵਾਯੂ ਸੰਮੇਲਨ 'ਚ ਕਿਹਾ ਕਿ ਭਾਰਤ ਸਾਲ 2070 ਤੱਕ ਸ਼ੁੱਧ ਰੂਪ ਨਾਲ ਜ਼ੀਰੋ ਉਤਸਰਜਨ ਦਾ ਟੀਚਾ ਪ੍ਰਾਪਤ ਕਰੇਗਾ।