ਹੈਰੋਇਨ ਸਪਲਾਈ ਚੇਨ ਦਾ ਭੰਡਾ ਫੋੜ, 510 ਗ੍ਰਾਮ ਹੈਰੋਇਨ ਬਰਾਮਦ

Monday, Nov 17, 2025 - 02:57 PM (IST)

ਹੈਰੋਇਨ ਸਪਲਾਈ ਚੇਨ ਦਾ ਭੰਡਾ ਫੋੜ, 510 ਗ੍ਰਾਮ ਹੈਰੋਇਨ ਬਰਾਮਦ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਇੰਟਰ-ਜ਼ਿਲ੍ਹਾ ਹੈਰੋਇਨ ਸਪਲਾਈ ਚੇਨ ਦਾ ਪਰਦਾਫਾਸ਼ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸੀਆਈਏ ਟੀਮ ਨੇ ਐੱਸ.ਪੀ.(ਡੀ.) ਅਤੇ ਡੀ.ਐਸ.ਪੀ.(ਡੀ.) ਦੀ ਦੇਖ-ਰੇਖ ਹੇਠ ਭਾਈ ਮਹਾ ਸਿੰਘ ਮੈਮੋਰੀਅਲ ਗੇਟ ਨੇੜੇ 2 ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਅਤੇ ਉਨ੍ਹਾਂ ਦੇ ਕਬਜ਼ੇ ਤੋਂ 510 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਦੋਵੇਂ ਮੁੱਖ ਦੋਸ਼ੀਆਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ 'ਚ ਥਾਣਾ ਸਿਟੀ ਵਿਖੇ ਕੇਸ ਦਰਜ ਕਰਦਿਆਂ ਅਕਸ਼ੈ ਸਿੰਘ ਉਰਫ ਅਕਸ਼ੈ ਕੁਮਾਰ, ਪੁੱਤਰ ਚਿਮਨ ਸਿੰਘ, ਵਾਸੀ ਪਿੰਡ ਨਵਾਂ ਹਸਤਾ ਕਲਾਂ, ਜ਼ਿਲ੍ਹਾ ਫਾਜ਼ਿਲਕਾ ਅਤੇ  ਕੁਲਦੀਪ ਸਿੰਘ ਉਰਫ ਫਤਿਹ, ਪੁੱਤਰ ਸੁਰਜੀਤ ਸਿੰਘ, ਵਾਸੀ ਪਿੰਡ ਮੁਹਾਰਕੇ ਦਾ ਮਨਸਾ, ਜ਼ਿਲ੍ਹਾ ਫਾਜ਼ਿਲਕਾ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 510 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।  


author

Gurminder Singh

Content Editor

Related News