ਅਡਾਣੀ ਏਅਰਪੋਰਟਸ ਬਣੀ ਦੁਨੀਆ ਦੀ ਤੀਜੀ ਸਭ ਤੋਂ ਕੀਮਤੀ ਹਵਾਈ ਅੱਡਾ ਕੰਪਨੀ
Thursday, Sep 10, 2026 - 03:15 PM (IST)
ਬਿਜ਼ਨੈੱਸ ਡੈਸਕ - ਉਦਯੋਗਪਤੀ ਗੌਤਮ ਅਡਾਣੀ ਦੀ ਹਵਾਈ ਅੱਡਾ ਕੰਪਨੀ ਅਡਾਣੀ ਏਅਰਪੋਰਟਸ ਹੋਲਡਿੰਗਜ਼ ਨੇ ਗਲੋਬਲ ਅਤੇ ਘਰੇਲੂ ਨਿਵੇਸ਼ਕਾਂ ਤੋਂ ਲੱਗਭਗ ਇਕ ਅਰਬ ਡਾਲਰ ਦੀ ਨਵੀਂ ਇਕੁਇਟੀ ਪੂੰਜੀ ਜੁਟਾਈ ਹੈ। ਇਸ ਦੇ ਨਾਲ ਕੰਪਨੀ ਦਾ ਅੰਦਾਜ਼ਨ ਮੁੱਲ ਵਧ ਕੇ ਲੱਗਭਗ 19 ਅਰਬ ਡਾਲਰ ਹੋ ਗਿਆ ਹੈ ਅਤੇ ਉਹ ਇਕੁਇਟੀ ਮੁੱਲ ਦੇ ਆਧਾਰ ’ਤੇ ਦੁਨੀਆ ਦੀ ਤੀਜੀ ਸਭ ਤੋਂ ਕੀਮਤੀ ਹਵਾਈ ਅੱਡਾ ਕੰਪਨੀ ਬਣ ਗਈ ਹੈ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਕੰਪਨੀ ਨੇ ਇਹ ਪੂੰਜੀ ਟੇਮਾਸੇਕ, ਬਲੈਕਰੌਕ ਦੁਆਰਾ ਪ੍ਰਬੰਧਿਤ ਫੰਡ, ਅਲਫਾ ਵੇਵ ਗਲੋਬਲ ਅਤੇ ਪ੍ਰੇਮਜੀ ਇਨਵੈਸਟ ਤੋਂ ਜੁਟਾਈ ਹੈ। ਨਿਵੇਸ਼ਕ 3 ਪੜਾਵਾਂ ’ਚ ਨਵੇਂ ਸ਼ੇਅਰ ਖਰੀਦਣਗੇ ਅਤੇ ਸੌਦਾ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦੀ ਸਾਂਝੀ ਹਿੱਸੇਦਾਰੀ ਲੱਗਭਗ 5.54 ਫੀਸਦੀ ਹੋਵੇਗੀ। ਆਖਰੀ ਪੜਾਅ ਜੁਲਾਈ 2027 ਤੱਕ ਪੂਰਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਵਿਸਥਾਰ ਅਤੇ ਯਾਤਰੀ ਸੇਵਾਵਾਂ ’ਤੇ ਜ਼ੋਰ
ਨਵੀਂ ਪੂੰਜੀ ਦੀ ਵਰਤੋਂ ਹਵਾਈ ਅੱਡਿਆਂ ਦੇ ਵਿਸਥਾਰ ਅਤੇ ਆਧੁਨਿਕੀਕਰਨ, ਵਪਾਰਕ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਗਰਾਊਂਡ ਹੈਂਡਲਿੰਗ ਅਤੇ ਯਾਤਰੀ ਸੇਵਾਵਾਂ ਵਰਗੇ ਕਾਰੋਬਾਰ ਨੂੰ ਵਧਾਉਣ ’ਚ ਕੀਤੀ ਜਾਵੇਗੀ। ਕੰਪਨੀ ਦਾ ਟੀਚਾ ਸਾਲਾਨਾ ਯਾਤਰੀਆਂ ਦੀ ਗਿਣਤੀ ਵਧਾ ਕੇ ਲੱਗਭਗ 20 ਕਰੋੜ ਕਰਨ ਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
8 ਹਵਾਈ ਅੱਡਿਆਂ ਦਾ ਕਰਦੀ ਹੈ ਸੰਚਾਲਨ
ਅਡਾਣੀ ਏਅਰਪੋਰਟਸ 8 ਹਵਾਈ ਅੱਡਿਆਂ ਦਾ ਸੰਚਾਲਨ ਕਰਦੀ ਹੈ, ਜਿਸ ’ਚ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਸ਼ਾਮਲ ਹੈ। ਕੰਪਨੀ ਦੀ ਭਾਰਤ ਦੇ ਯਾਤਰੀ ਆਵਾਜਾਈ ’ਚ ਲੱਗਭਗ ਇਕ-ਚੌਥਾਈ ਅਤੇ ਹਵਾਈ ਮਾਲ ਢੁਆਈ ’ਚ ਲੱਗਭਗ ਇਕ-ਤਿਹਾਈ ਹਿੱਸੇਦਾਰੀ ਹੈ।
ਇਹ ਵੀ ਪੜ੍ਹੋ : ਭਾਰਤ ’ਚ 3 ਵੇਲੇ ਦੀ ਰੋਟੀ-ਸਬਜ਼ੀ ਵਾਲੀ ਥਾਲੀ ਬਦਲੀ, ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦਾ ਵਧਿਆ ਰੁਝਾਨ
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ ! SBI 'ਚ ਨੌਕਰੀ ਦਾ ਸੁਨਹਿਰੀ ਮੌਕਾ, ਇਨ੍ਹਾਂ ਅਹੁਦਿਆਂ ਲਈ ਬੈਂਕ ਕਰੇਗਾ 12,000 ਭਰਤੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
