ਇਤਿਹਾਸ ਦੇ ਸਭ ਤੋਂ ਵੱਡੇ ਊਰਜਾ ਸੰਕਟ ਦਾ ਮੰਡਰਾ ਰਿਹੈ ਖ਼ਤਰਾ ! ਬੁਰੀ ਤਰ੍ਹਾਂ ਹਿੱਲ ਗਈ ਪੂਰੀ ਦੁਨੀਆ ਦੀ ਸਪਲਾਈ ਚੇਨ

Monday, Sep 14, 2026 - 10:21 AM (IST)

ਇਤਿਹਾਸ ਦੇ ਸਭ ਤੋਂ ਵੱਡੇ ਊਰਜਾ ਸੰਕਟ ਦਾ ਮੰਡਰਾ ਰਿਹੈ ਖ਼ਤਰਾ ! ਬੁਰੀ ਤਰ੍ਹਾਂ ਹਿੱਲ ਗਈ ਪੂਰੀ ਦੁਨੀਆ ਦੀ ਸਪਲਾਈ ਚੇਨ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਜੰਗ ਅਤੇ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਗਲੋਬਲ ਪੱਧਰ 'ਤੇ ਕੱਚੇ ਤੇਲ ਦੀ ਸਪਲਾਈ ਚੇਨ ਇਤਿਹਾਸਕ ਸੰਕਟ ਦੇ ਮੁਹਾਨੇ 'ਤੇ ਜਾ ਪਹੁੰਚੀ ਹੈ। ਦੁਨੀਆ ਭਰ 'ਚ ਰੋਜ਼ਾਨਾ ਲਗਭਗ 100 ਮਿਲੀਅਨ ਬੈਰਲ ਤੇਲ ਦੀ ਖਪਤ ਹੁੰਦੀ ਹੈ, ਜਿਸ 'ਚੋਂ ਲਗਭਗ 30 ਮਿਲੀਅਨ ਬੈਰਲ ਰੋਜ਼ਾਨਾ ਸਪਲਾਈ ਜਾਂ ਤਾਂ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਜਾਂ ਇਸ 'ਤੇ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ।

ਹਾਲ ਹੀ 'ਚ ਹੋਏ ਹਮਲਿਆਂ ਤੋਂ ਬਾਅਦ ਸਾਊਦੀ ਅਰਬ ਦੀ ਮਹੱਤਵਪੂਰਨ 'ਈਸਟ-ਵੈਸਟ ਪਾਈਪਲਾਈਨ' ਨੂੰ ਅਧਿਕਾਰਤ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਨਾਲ ਰੋਜ਼ਾਨਾ ਲਗਭਗ 4 ਮਿਲੀਅਨ ਬੈਰਲ ਤੇਲ ਦੀ ਨਿਰਯਾਤ ਸਮਰੱਥਾ ਪ੍ਰਭਾਵਿਤ ਹੋਈ ਹੈ।

ਇਰਾਨ-ਅਮਰੀਕਾ ਵਿਚਾਲੇ ਬਣੀ ਜੰਗ ਵਰਗੀ ਸਥਿਤੀ ਕਾਰਨ ਹੋਰਮੁਜ਼ ਆਪਣੀ ਆਮ ਸਮਰੱਥਾ ਦੇ ਸਿਰਫ਼ 20 ਫ਼ੀਸਦੀ 'ਤੇ ਚੱਲ ਰਹਾ ਹੈ। ਇਸ ਰੁਕਾਵਟ ਨਾਲ ਰੋਜ਼ਾਨਾ ਲਗਭਗ 15 ਮਿਲੀਅਨ ਬੈਰਲ ਤੇਲ ਦੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ, ਜਦਕਿ ਲਾਲ ਸਾਗਰ ਦੇ ਬਾਬ-ਅਲ-ਮੰਦੇਬ ਲਾਂਘੇ 'ਤੇ ਵਧਦੇ ਹਮਲਿਆਂ ਕਾਰਨ ਰੋਜ਼ਾਨਾ 9 ਮਿਲੀਅਨ ਬੈਰਲ ਤੱਕ ਤੇਲ ਦੀ ਸਪਲਾਈ 'ਤੇ ਬੰਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਇਹ ਵੀ ਪੜ੍ਹੋ- PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ

ਅੰਤਰਰਾਸ਼ਟਰੀ ਸਮੁੰਦਰੀ ਲਾਂਘਿਆਂ 'ਚ ਰੁਕਾਵਟ ਕਾਰਨ ਤੇਲ ਟੈਂਕਰਾਂ ਨੂੰ ਲੰਬੇ ਅਤੇ ਮਹਿੰਗੇ ਰਸਤੇ ਚੁਣਨੇ ਪੈ ਰਹੇ ਹਨ, ਜਿਸ ਨਾਲ ਕਿਰਾਏ ਅਤੇ ਇੰਸ਼ੌਰੈਂਸ ਦੀਆਂ ਦਰਾਂ 'ਚ ਭਾਰੀ ਵਾਧਾ ਹੋਇਆ ਹੈ, ਜਿਸ ਦਾ ਸਿੱਧਾ ਅਸਰ ਤੇਲ ਦੀਆਂ ਕੀਮਤਾਂ 'ਤੇ ਪੈ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਨਾਲ ਦੁਨੀਆ ਭਰ 'ਚ ਈਂਧਨ, ਟਰਾਂਸਪੋਰਟ ਅਤੇ ਨਿਰਮਾਣ ਲਾਗਤ ਵਧੇਗੀ, ਜਿਸ ਨਾਲ ਮਹਿੰਗਾਈ ਵਧੇਗੀ ਤੇ ਹਰ ਆਮ ਆਦਮੀ ਦੀ ਜੇਬ 'ਤੇ ਇਸ ਦਾ ਅਸਰ ਦਿਖੇਗਾ।

ਜ਼ਿਕਰਯੋਗ ਹੈ ਕਿ ਦੁਨੀਆ ਭਰ 'ਚ ਇਸ ਪੱਧਰ 'ਤੇ ਸਪਲਾਈ ਚੇਨ ਦਾ ਪ੍ਰਭਾਵਿਤ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਇਹ ਆਧੁਨਿਕ ਇਤਿਹਾਸ ਦਾ ਸਭ ਤੋਂ ਵੱਡਾ ਊਰਜਾ ਸੰਕਟ ਬਣ ਸਕਦਾ ਹੈ, ਜੋ ਭਾਰਤ ਵਰਗੇ ਤੇਲ ਆਯਾਤਕ ਦੇਸ਼ਾਂ ਦੀ ਆਰਥਿਕ ਸਥਿਰਤਾ ਲਈ ਇੱਕ ਵੱਡੀ ਚੁਣੌਤੀ ਬਣ ਸਕਦਾ ਹੈ।

ਇਹ ਵੀ ਪੜ੍ਹੋ- ਓਮਾਨ ਨੇੜੇ ਭਾਰਤੀਆਂ ਨਾਲ ਭਰੇ ਜਹਾਜ਼ 'ਤੇ ਹਮਲਾ ! ਵਿਦੇਸ਼ ਮੰਤਰਾਲੇ ਨੇ ਕੀਤੀ ਸਖ਼ਤ ਨਿੰਦਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News