ਸਟੀਲ ਦੀਆਂ ਕੀਮਤਾਂ ''ਚ ਭਾਰੀ ਵਾਧਾ, 4 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚੇ ਭਾਅ

Tuesday, Sep 22, 2026 - 07:07 PM (IST)

ਸਟੀਲ ਦੀਆਂ ਕੀਮਤਾਂ ''ਚ ਭਾਰੀ ਵਾਧਾ, 4 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚੇ ਭਾਅ

ਬਿਜ਼ਨੈੱਸ ਡੈਸਕ - ਕੱਚੇ ਮਾਲ ਦੀਆਂ ਕੀਮਤਾਂ ਵਧਣ ਅਤੇ ਮਾਨਸੂਨ ਤੋਂ ਬਾਅਦ ਮੰਗ ਵਧਣ ਕਾਰਨ ਦੇਸ਼ ’ਚ ਸਟੀਲ ਦੀਆਂ ਕੀਮਤਾਂ 4 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। ਮਾਰਕੀਟ ਰਿਸਰਚ ਫਰਮ ਬਿਗਮਿੰਟ ਮੁਤਾਬਕ ਸਟੀਲ ਬਣਾਉਣ ’ਚ ਵਰਤੋਂ ਹੋਣ ਵਾਲੇ ਕੱਚੇ ਮਾਲ, ਖਾਸ ਕਰ ਕੇ ਕੋਕਿੰਗ ਕੋਲ ਮਹਿੰਗਾ ਹੋਣ ਕਾਰਨ ਸਟੀਲ ਦੀਆਂ ਕੀਮਤਾਂ ’ਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ। ਫਰਮ ਨੇ ਇਕ ਰਿਪੋਰਟ ’ਚ ਦੱਸਿਆ ਕਿ ਚਾਲੂ ਮਾਲੀ ਸਾਲ ਦੀਆਂ ਬਾਕੀ ਤਿਮਾਹੀਆਂ ’ਚ ਵੀ ਸਟੀਲ ਦੀਆਂ ਕੀਮਤਾਂ ’ਚ ਤੇਜ਼ੀ ਦਾ ਰੁਖ਼ ਜਾਰੀ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ :  ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ

ਬਿਗਮਿੰਟ ਦੇ ਅੰਕੜਿਆਂ ਅਨੁਸਾਰ ਦੇਸ਼ ’ਚ ਹਾਟ ਰੋਲਡ ਕੁਆਇਲ (ਐੱਚ. ਆਰ. ਸੀ.) ਦੀਆਂ ਕੀਮਤਾਂ 64,000 ਰੁਪਏ ਪ੍ਰਤੀ ਟਨ ਅਤੇ ਕੋਲਡ ਰੋਲਡ ਕੁਆਇਲ (ਸੀ. ਆਰ. ਸੀ.) ਦੀਆਂ ਕੀਮਤਾਂ 75,000 ਰੁਪਏ ਪ੍ਰਤੀ ਟਨ ਤੱਕ ਪਹੁੰਚ ਗਈਆਂ ਹਨ। ਦੱਸਣਯੋਗ ਹੈ ਕਿ ਹਾਟ ਰੋਲਡ ਕੁਆਇਲ ਅਤੇ ਕੋਲਡ ਰੋਲਡ ਕੁਆਇਲ ਦੁਨੀਆ ਭਰ ’ਚ ਵਰਤੋਂ ਹੋਣ ਵਾਲੇ ਸਭ ਤੋਂ ਆਮ ਫਲੈਟ ਸਟੀਲ ਪ੍ਰੋਡਕਟਸ ਹਨ। ਇਸ ਤੋਂ ਪਹਿਲਾਂ, ਸਟੀਲ ਦੇ ਇਸ ਤਰ੍ਹਾਂ ਦੇ ਭਾਅ ਜੂਨ 2022 ’ਚ ਦੇਖੇ ਗਏ ਸਨ।

ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ

ਅਗਸਤ ’ਚ 66,500 ਰੁਪਏ ਪ੍ਰਤੀ ਟਨ ਸਨ ਕੋਲਡ ਰੋਲਡ ਕੁਆਇਲ ਦੀਆਂ ਕੀਮਤਾਂ

1 ਅਗਸਤ ਤੋਂ ਹਾਟ ਰੋਲਡ ਕੁਆਇਲ ਦੀਆਂ ਕੀਮਤਾਂ ’ਚ 6000 ਰੁਪਏ ਪ੍ਰਤੀ ਟਨ ਅਤੇ ਕੋਲਡ ਰੋਲਡ ਕੁਆਇਲ ਦੀਆਂ ਕੀਮਤਾਂ ’ਚ 8500 ਰੁਪਏ ਪ੍ਰਤੀ ਟਨ ਦਾ ਭਾਰੀ ਵਾਧਾ ਹੋਇਆ ਹੈ। ਇਸ ਸਾਲ, ਅਗਸਤ ਦੀ ਸ਼ੁਰੂਆਤ ’ਚ ਹਾਟ ਰੋਲਡ ਕੁਆਇਲ ਦੀ ਕੀਮਤ 58,000 ਰੁਪਏ ਪ੍ਰਤੀ ਟਨ ਅਤੇ ਕੋਲਡ ਰੋਲਡ ਕੁਆਇਲ ਦੀ ਕੀਮਤ 66,500 ਰੁਪਏ ਪ੍ਰਤੀ ਟਨ ਸੀ।

ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ

ਇਕ ਮਹੀਨੇ ’ਚ ਲੱਗਭਗ 65 ਡਾਲਰ ਪ੍ਰਤੀ ਟਨ ਮਹਿੰਗਾ ਹੋਇਆ ਕੋਕਿੰਗ ਕੋਲ

ਬਿਗਮਿੰਟ ਦੇ ਇਕ ਵਿਸ਼ਲੇਸ਼ਕ ਨੇ ਕਿਹਾ ਕਿ ਸਟੀਲ ਦੀਆਂ ਕੀਮਤਾਂ ’ਚ ਇਹ ਉਛਾਲ ਮੁੱਖ ਤੌਰ ’ਤੇ ਪ੍ਰਮੁੱਖ ਕੱਚੇ ਮਾਲ ਦੀ ਲਾਗਤ ਵਧਣ ਅਤੇ ਮੰਗ ’ਚ ਤੇਜ਼ੀ ਦੇ ਕਾਰਨ ਆਇਆ ਹੈ। ਦਰਾਮਦ ਕੀਤੇ ਜਾਣ ਵਾਲੇ ਕੋਕਿੰਗ ਕੋਲ ਦੀ ਕੀਮਤ ਸਿਰਫ ਇਕ ਮਹੀਨੇ ’ਚ ਲੱਗਭਗ 65 ਡਾਲਰ ਪ੍ਰਤੀ ਟਨ ਵਧ ਕੇ 305 ਡਾਲਰ ਪ੍ਰਤੀ ਟਨ ਹੋ ਗਈ ਹੈ। ਉੱਥੇ ਹੀ, ਦੂਜੇ ਪਾਸੇ ਆਇਰਨ ਓਰ ਫਾਈਨਜ਼ ਦੀਆਂ ਕੀਮਤਾਂ ’ਚ 200 ਤੋਂ 250 ਰੁਪਏ ਪ੍ਰਤੀ ਟਨ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ 4500 ਰੁਪਏ ਪ੍ਰਤੀ ਟਨ ’ਤੇ ਪਹੁੰਚ ਗਿਆ ਹੈ।

ਸਟੀਲ ਦੀਆਂ ਕੀਮਤਾਂ ’ਚ ਫਿਲਹਾਲ ਕਮੀ ਦੀ ਕੋਈ ਸੰਭਾਵਨਾ ਨਹੀਂ

ਬਲਾਸਟ ਫਰਨੇਸ ਰੂਟ ਤੋਂ ਸਟੀਲ ਉਤਪਾਦਨ ਦੀ ਲਾਗਤ ’ਚ ਸਿਰਫ ਕੋਕਿੰਗ ਕੋਲ ਦੀ 30 ਫੀਸਦੀ ਤੋਂ ਜ਼ਿਆਦਾ ਦੀ ਹਿੱਸੇਦਾਰੀ ਹੈ। ਮਾਲੀ ਸਾਲ 2027 ਦੇ ਅਪ੍ਰੈਲ-ਅਗਸਤ ਦੌਰਾਨ ਭਾਰਤ ’ਚ ਸਟੀਲ ਦੀ ਖਪਤ 70 ਐੱਮ. ਟੀ. ਤੱਕ ਪਹੁੰਚ ਗਈ, ਜਿਸ ’ਚ ਸਾਲ-ਦਰ-ਸਾਲ 7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਭਵਿੱਖ ਨੂੰ ਲੈ ਕੇ ਬਿਗਮਿੰਟ ਨੇ ਕਿਹਾ ਕਿ ਮਾਲੀ ਸਾਲ ਦੇ ਬਾਕੀ ਸਮੇਂ ’ਚ ਕੀਮਤਾਂ ’ਚ ਕਮੀ ਆਉਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਨਿਰਮਾਣ ਅਤੇ ਬੁਨਿਆਦੀ ਢਾਂਚਾ ਦੋਵਾਂ ਖੇਤਰਾਂ ਤੋਂ ਮੰਗ ਜਾਰੀ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ : Paracetamol ਤੇ BP ਦੀ ਦਵਾਈ Quality test 'ਚ ਫ਼ੇਲ,  ਸਰਕਾਰੀ ਹਸਪਤਾਲ ਨੇ ਲਗਾਈ ਰੋਕ
ਇਹ ਵੀ ਪੜ੍ਹੋ : FSSAI ਦਾ Nestle India 'ਤੇ ਸ਼ਿਕੰਜਾ : ਬੱਚਿਆਂ ਦੇ 3 ਉਤਪਾਦਾਂ ਨੂੰ ਲੈ ਕੇ ਕਾਨੂੰਨੀ ਮਾਮਲੇ ਦਰਜ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News