ਚੀਨ ''ਤੇ ਨਿਰਭਰਤਾ ਘਟਾਉਣ ਦੀ ਤਿਆਰੀ ! ਇੰਡੋਨੇਸ਼ੀਆ ਤੇ ਫਿਲੀਪੀਨਜ਼ ''ਚ ਨਿਕਲ ਖਾਨਾਂ ਖਰੀਦ ਰਹੀ ਭਾਰਤੀ ਕੰਪਨੀ

Wednesday, Sep 23, 2026 - 12:05 PM (IST)

ਚੀਨ ''ਤੇ ਨਿਰਭਰਤਾ ਘਟਾਉਣ ਦੀ ਤਿਆਰੀ ! ਇੰਡੋਨੇਸ਼ੀਆ ਤੇ ਫਿਲੀਪੀਨਜ਼ ''ਚ ਨਿਕਲ ਖਾਨਾਂ ਖਰੀਦ ਰਹੀ ਭਾਰਤੀ ਕੰਪਨੀ

ਨੈਸ਼ਨਲ ਡੈਸਕ- ਭਾਰਤ ਦੀ ਕ੍ਰਿਟੀਕਲ ਮਿਨਰਲਜ਼ ਅਤੇ ਬੈਟਰੀ ਮੈਨੂਫੈਕਚਰਿੰਗ ਕੰਪਨੀ Lohum Cleantech ਨੇ ਆਪਣੀ ਉਤਪਾਦਨ ਸਮਰੱਥਾ ਨੂੰ 10 ਗੁਣਾ ਵਧਾਉਣ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਇੰਡੋਨੇਸ਼ੀਆ ਤੇ ਫਿਲੀਪੀਨਜ਼ 'ਚ ਨਿਕਲ ਖਾਨਾਂ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Lohum ਦੇ ਸੰਸਥਾਪਕ ਅਤੇ ਸੀ.ਈ.ਓ. ਰਜਤ ਵਰਮਾ ਅਨੁਸਾਰ, ਕੰਪਨੀ ਅਗਲੇ 18 ਮਹੀਨਿਆਂ ਵਿੱਚ ਆਪਣੇ ਨਿਕਲ ਉਤਪਾਦਨ ਨੂੰ ਵਧਾ ਕੇ 10,000 ਮੀਟ੍ਰਿਕ ਟਨ ਪ੍ਰਤੀ ਸਾਲ ਕਰਨ ਦਾ ਟੀਚਾ ਰੱਖ ਰਹੀ ਹੈ। ਫਿਲਹਾਲ ਗੁਜਰਾਤ ਸਥਿਤ ਪਲਾਂਟ ਵਿੱਚ ਰੀਸਾਈਕਲਿੰਗ ਰਾਹੀਂ ਸਾਲਾਨਾ ਲਗਭਗ 1,000 ਟਨ ਨਿਕਲ ਤਿਆਰ ਕੀਤਾ ਜਾਂਦਾ ਹੈ।

ਇਹ ਕਦਮ ਭਾਰਤ ਦੀ ਉਸ ਰਣਨੀਤੀ ਦਾ ਹਿੱਸਾ ਹੈ, ਜਿਸ ਤਹਿਤ ਗ੍ਰੀਨ ਐਨਰਜੀ ਅਤੇ ਈ.ਵੀ. ਸੈਕਟਰ 'ਚ ਚੀਨੀ ਸਪਲਾਈ ਚੇਨ 'ਤੇ ਨਿਰਭਰਤਾ ਘਟਾ ਕੇ ਆਪਣੇ ਕੱਚੇ ਮਾਲ ਦੇ ਸਰੋਤ ਮਜ਼ਬੂਤ ਕੀਤੇ ਜਾ ਰਹੇ ਹਨ। ਕੰਪਨੀ ਆਪਣੀਆਂ ਇਨ੍ਹਾਂ ਵਿਸਥਾਰ ਯੋਜਨਾਵਾਂ ਲਈ ਅਗਲੇ 12-18 ਮਹੀਨਿਆਂ 'ਚ 10 ਅਰਬ ਰੁਪਏ ਇਕੁਇਟੀ ਰਾਹੀਂ ਅਤੇ 20 ਅਰਬ ਰੁਪਏ ਤੱਕ ਦਾ ਕਰਜ਼ਾ ਜੁਟਾਉਣ ਦੀ ਤਿਆਰੀ ਕਰ ਰਹੀ ਹੈ।

ਇਸ ਤੋਂ ਇਲਾਵਾ ਕੰਪਨੀ ਉੱਤਰ ਪ੍ਰਦੇਸ਼ 'ਚ ਕੈਥੋਡ ਐਕਟਿਵ ਮਟੀਰੀਅਲ (5,000 ਮੀਟ੍ਰਿਕ ਟਨ ਸਾਲਾਨਾ ਸਮਰੱਥਾ) ਅਤੇ ਰੇਅਰ ਅਰਥ ਮੈਗਨੈਟ ਪਲਾਂਟ ਸਥਾਪਿਤ ਕਰ ਰਹੀ ਹੈ। Lohum ਨੇ ਜ਼ਿੰਬਾਬਵੇ ਤੋਂ ਲਿਥੀਅਮ ਪ੍ਰਾਪਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਸ਼ਾਰਜਾਹ 'ਚ ਲਿਥੀਅਮ-ਆਇਨ ਬੈਟਰੀ ਰੀਸਾਈਕਲਿੰਗ ਪਲਾਂਟ ਵੀ ਸਥਾਪਿਤ ਕਰ ਰਹੀ ਹੈ।


author

Harpreet SIngh

Content Editor

Related News