ਰਘੂਰਾਮ ਰਾਜਨ ਅਤੇ ਰੋਹਿਤ ਲਾਂਬਾ ਨੇ ਭਾਰਤੀ ਅਰਥਵਿਵਸਥਾ ਦੇ ਭਵਿੱਖ ’ਤੇ ਲਿਖੀ ਕਿਤਾਬ

Friday, Oct 27, 2023 - 04:35 PM (IST)

ਰਘੂਰਾਮ ਰਾਜਨ ਅਤੇ ਰੋਹਿਤ ਲਾਂਬਾ ਨੇ ਭਾਰਤੀ ਅਰਥਵਿਵਸਥਾ ਦੇ ਭਵਿੱਖ ’ਤੇ ਲਿਖੀ ਕਿਤਾਬ

ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਅਤੇ ਅਰਥਸ਼ਾਸਤਰੀ ਰੋਹਿਤ ਲਾਂਬਾ ਨੇ ਭਾਰਤੀ ਅਰਥਵਿਵਸਥਾ ਦੇ ਭਵਿੱਖ ’ਤੇ ਇਕ ਕਿਤਾਬ ਲਿਖੀ ਹੈ। ‘ਬ੍ਰੇਕਿੰਗ ਦਿ ਮੋਲਡ : ਰੀਇਮੈਜਿਨਿੰਗ ਇੰਡੀਆਜ਼ ਇਕਨਾਮਿਕ ਫਿਊਚਰ’ ਨਾਂ ਦੀ ਇਸ ਕਿਤਾਬ ਵਿਚ ਅਰਥਵਿਵਸਥਾ ਦੇ ਆਕਾਰ ਅਤੇ ਰੋਜ਼ਗਾਰ ਦੇਣ ਦੀ ਸਮਰੱਥਾ ਵਰਗੇ ਅਹਿਮ ਸਵਾਲਾਂ ਦੇ ਜਵਾਬ ਲੱਭੇ ਗਏ ਹਨ।

ਇਹ ਵੀ ਪੜ੍ਹੋ :   ਗੁਜਰਾਤ 'ਚ Bank of Baroda ਨੂੰ 100 ਕਰੋੜ ਰੁਪਏ ਦਾ ਚੂਨਾ ਲਗਾ ਕੇ ਅਮਰੀਕਾ ਫ਼ਰਾਰ ਹੋਇਆ

ਪੈਂਗੁਇਨ ਰੈਂਡਮ ਹਾਊਸ ਇੰਡੀਆ (ਪੀ. ਆਰ. ਐੱਚ. ਆਈ.) ਬਿਜ਼ਨੈੱਸ ਈ-ਪ੍ਰਿੰਟ ਦੇ ਤਹਿਤ ਦਸੰਬਰ ਵਿਚ ਪ੍ਰਕਾਸ਼ਿਤ ਹੋਣ ਵਾਲੀ ਇਹ ਕਿਤਾਬ ਹੋਰ ਪ੍ਰਮੁੱਖ ਅਰਥਵਿਵਸਥਾਵਾਂ ਦੀ ਤੁਲਣਾ ਵਿਚ ਭਾਰਤ ਦੇ ਸਾਹਮਣੇ ਆਉਣ ਵਾਲੀਆਂ ਅਹਿਮ ਚੁਣੌਤੀਆਂ ’ਤੇ ਚਾਨਣਾ ਪਾਉਂਦੀ ਹੈ। ਪੀ. ਆਰ. ਐੱਚ. ਆਈ. ਨੇ ਕਿਹਾ ਕਿ ਭਾਰਤ ਇਕ ਅਹਿਮ ਮੋੜ ’ਤੇ ਹੈ। ਹੁਣ ਅਸੀਂ ਜੋ ਵੀ ਫੈਸਲਾ ਲਵਾਂਗੇ, ਉਹ ਇਸ ਦੇ ਆਰਥਿਕ ਭਵਿੱਖ ਨੂੰ ਤੈਅ ਕਰੇਗਾ। ਸਾਡੀ ਕਿਤਾਬ ਭਾਰਤ ਦੇ ਬਦਲਾਂ ਨੂੰ ਚਿੰਨ੍ਹਿਤ ਕਰਦੀ ਹੈ-ਜਾਂ ਤਾਂ ਉਹ ਪੁਰਾਣੇ ਰਸਤਿਆਂ ਨੂੰ ਅਪਣਾ ਸਕਦਾ ਹੈ ਜਾਂ ਇਕ ਨਵੀਂ ਯੋਜਨਾ ਬਣਾ ਸਕਦਾ ਹੈ।

ਇਹ ਵੀ ਪੜ੍ਹੋ :   ਪ੍ਰਾਈਵੇਟ ਅਤੇ ਵਿਦੇਸ਼ੀ ਬੈਂਕਾਂ ਨੂੰ RBI ਦਾ ਨਿਰਦੇਸ਼, ਨਿਯਮਾਂ ਦੀ ਪਾਲਣਾ ਲਈ ਦਿੱਤਾ 4 ਮਹੀਨਿਆਂ ਦਾ ਸਮਾਂ

ਇਹ ਵੀ ਪੜ੍ਹੋ :    ਹਾਂਗਕਾਂਗ ਵਲੋਂ ਵੱਡਾ ਐਲਾਨ : ਵਿਦੇਸ਼ੀ ਘਰ ਖਰੀਦਦਾਰਾਂ ਅਤੇ ਸ਼ੇਅਰ ਕਾਰੋਬਾਰੀਆਂ ਲਈ ਟੈਕਸਾਂ ’ਚ ਕੀਤੀ ਕਟੌਤੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News