BSNL ਦੇ ਆਏ ਚੰਗੇ ਦਿਨ, ਰੋਜ਼ਾਨਾ ਵਿਕ ਰਹੇ 8-10 ਹਜ਼ਾਰ ਸਿਮ; Jio-Airtel ਨੇ ਵਧਾਈਆਂ ਸਨ ਕੀਮਤਾਂ

Saturday, Jul 13, 2024 - 11:49 AM (IST)

ਨਵੀਂ ਦਿੱਲੀ - ਨਿੱਜੀ ਸੈਕਟਰ ਦੀਆਂ ਟੈਲੀਕਾਮ ਕੰਪਨੀਆਂ ਵਲੋਂ ਸੇਵਾਵਾਂ ਦੇ ਚਾਰਜ ਵਧਾਉਣ ਤੋਂ ਬਾਅਦ ਹੁਣ ਲਗਦਾ ਹੈ ਕਿ ਬੀਐੱਸਐੱਨਐੱਲ ਦੇ ਚੰਗੇ ਦਿਨ ਆ ਰਹੇ  ਹਨ। ਵੱਡੀ ਸੰਖਿਆ ਵਿਚ ਯੂਜ਼ਰ ਜੀਓ ਅਤੇ ਏਅਰਟੈੱਲ ਤੋਂ ਸ਼ਿਫਟ ਹੋ ਕੇ ਬੀਐੱਸਐੱਨਐੱਲ ਵੱਲ ਰੁਖ਼ ਕਰ ਰਹੇ ਹਨ। 

ਦੇਸ਼ ਦੇ ਜਨਤਕ ਖ਼ੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ(ਬੀਐੱਸਐੱਨਐੱਲ) ਦੀ ਸਵਦੇਸ਼ੀ 4ਜੀ ਮੋਬਾਈਲ ਸੇਵਾ ਦੇ ਤਹਿਤ ਪੂਰੇ ਬਿਹਾਰ ਵਿਚ 4ਜੀ ਦੇ 113 ਨਵੇਂ ਬੀਟੀਐੱਸ ਚਾਲੂ ਹੋ ਗਏ ਹਨ। ਇਸ ਦੇ ਨਾਲ ਹੀ ਇਸ ਮਹੀਨੇ 4ਜੀ ਦੇ 400 ਵਾਧੂ ਬੀਟੀਐੱਸ ਲਗਾਏ ਜਾਣਗੇ। ਦਸੰਬਰ ਤੱਕ ਪੂਰੇ ਬਿਹਾਰ ਵਿਚ 4ਜੀ ਸੇਵਾ ਸ਼ੁਰੂ ਹੋ ਜਾਵੇਗੀ। ਨਿੱਜੀ ਸੈਕਟਰ ਦੇ ਟੈਲੀਕਾਮ ਆਪਰੇਟਰਾਂ ਵਲੋਂ ਸੇਵਾਵਾਂ ਦਾ ਚਾਰਜ ਅਤੇ ਸਿਮ ਦੀ ਕੀਮਤ ਵਧਾ ਦਿੱਤੇ ਜਾਣ ਤੋਂ ਬਾਅਦ ਬੀਐੱਸਐੱਨਐੱਲ ਦੇ ਚੰਗੇ ਦਿਨ ਆ ਗਏ ਹਨ। ਵੱਡੀ ਸੰਖਿਆ ਵਿਚ ਮੋਬਾਈਲ ਯੂਜ਼ਰ ਏਅਰਟੈੱਲ ਅਤੇ ਜੀਓ ਤੋਂ ਸ਼ਿਫਟ ਹੋ ਕੇ ਬੀਐੱਸਐੱਨਐੱਲ ਦਾ ਰੁਖ਼ ਕਰ ਰਹੇ ਹਨ। ਕਈ ਲੋਕ ਨਿੱਜੀ ਆਪਰੇਟਰ ਦੇ ਪੈਰਲਲ ਬੀਐੱਸਐੱਨਐੱਲ ਦੀ ਸੇਵਾ ਲੈ ਰਹੇ ਹਨ। ਰੋਜ਼ਾਨਾ ਸਰਕਾਰੀ ਕੰਪਨੀ ਦੇ 8 ਤੋਂ ਦਸ ਹਜ਼ਾਰ ਸਿਮ ਵਿਕ ਰਹੇ ਹਨ।

ਬੀਐੱਸਐੱਨਐੱਲ ਦੇ ਬਿਹਾਰ ਸਰਕਲ ਦੇ ਨਵੇਂ ਪ੍ਰਮੁੱਖ ਮੈਨੇਜਿੰਗ ਡਾਇਰੈਕਟਰ ਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਸਾਸਾਰਾਮ ਦੇ ਸੁਦੂਰਵਰਤੀ ਖ਼ੇਤਰਾਂ ਵਿਚ ਜਿੱਥੇ ਪਹਿਲਾਂ ਨੈੱਟਵਰਕ ਨਹੀਂ ਸੀ ਉਨ੍ਹਾਂ ਥਾਵਾਂ 'ਤੇ 4ਜੀ ਸੇਚੁਰੇਸ਼ਨ ਵਾਲੇ 10 ਬੀਟੀਐੱਸ ਚਾਲੂ ਕੀਤੇ ਗਏ ਹਨ। ਬੀਟੀਐੱਸ ਉਪਕਰਨ ਭਾਰਤੀ ਉਪਕ੍ਰਮ ਸੀ ਡਾਟ, ਤੇਜਸ ਅਤੇ ਟੀਸੀਐੱਸ ਦੀ  ਸਾਂਝੀ ਸਾਂਝੇਦਾਰੀ ਤੋਂ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਬਿਹਾਰ ਵਿਚ ਬੀਐੱਸਐੱਨਐੱਲ ਦੇ ਨਵੇਂ 4ਜੀ ਸਿਮ ਦੀ ਵਿਕਰੀ ਵੀ ਵਧ ਗਈ ਹੈ। ਰੋਜ਼ਾਨਾ 8 ਹਜ਼ਾਰ ਤੋਂ 10 ਹਜ਼ਾਰ ਸਿਮ ਵਿਕ ਰਹੇ ਹਨ। ਪਿਛਲੇ ਇਕ ਹਫ਼ਤੇ ਵਿਚ ਲਗਭਗ 30 ਹਜ਼ਾਰ ਨਵੇਂ ਉਪਭੋਗਤਾ ਬੀਐੱਸਐੱਨਐੱਲ ਨਾਲ ਜੁੜੇ ਹਨ। ਇਸ ਨੂੰ ਲੈ ਕੇ ਮੈਨੇਜਿੰਗ ਡਾਇਰੈਕਟਰ ਵਿਕਰਮ ਅਤੇ ਵਿਪਣਨ ਜਗਦੀਸ਼ ਚੰਦਰ , ਸੀਨੀਅਰ ਮੈਨੇਜਿੰਗ ਡਾਇਰੈਕਟਰ ਐਂਟਰਪ੍ਰਾਈਜ਼ ਬਿਜ਼ਨੈੱਸ ਅਨਿਮੇਸ਼ ਕੁਮਾਰ ਆਦਿ ਦੀ ਮੌਜੂਦਗੀ ਵਿਚ ਕੇਕ ਕੱਟ ਕੇ ਜਸ਼ਨ ਮਨਾਇਆ ਗਿਆ।

ਹਾਲਾਂਕਿ ਬੀਐੱਸਐੱਨਐੱਲ ਨੂੰ ਆਪਣੀਆਂ ਸੇਵਾਵਾਂ ਨੂੰ ਹੋਰ ਅਪਗ੍ਰੇਡ ਅਤੇ ਸੁਧਾਰ ਕਰਨ ਦੀ ਜ਼ਰੂਰਤ ਹੈ। ਕਈ ਨਿੱਜੀ ਕੰਪਨੀਆਂ ਨੇ 5ਜੀ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਲੋਕਾਂ ਵਿਚ ਹਾਈ ਸਪੀਡ ਇੰਟਰਨੈੱਟ ਸਰਵਿਸ ਦੀ ਵਧੇਰੇ ਮੰਗ ਹੈ। ਇੰਟਰਨੈੱਟ ਨੂੰ ਲੈ ਕੇ ਲੋਕਾਂ ਦੀ ਵਧਦੀਆਂ ਲੋੜਾਂ ਅਤੇ ਲੋਡ ਦੇ ਕਾਰਨ ਗਤੀ ਵਧਾਉਣ ਦੀ ਜ਼ਰੂਰਤ ਹੈ। ਬੀਐੱਸਐੱਨਐੱਲ ਅਜੇ 4ਜੀ ਸੇਵਾਵਾਂ ਹੀ ਦੇ ਰਿਹਾ ਹੈ। ਆਮ ਉਪਭੋਗਤਾ ਬੀਐੱਸਐੱਨਐੱਲ ਨੂੰ 5ਜੀ ਸਰਵਿਸ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ। 
 


Harinder Kaur

Content Editor

Related News