68% ਪਰਿਵਾਰਾਂ ਨੇ ਟਮਾਟਰ ਖਾਣੇ ਕੀਤੇ ਬੰਦ, 300 ਫ਼ੀਸਦੀ ਤੋਂ ਜ਼ਿਆਦਾ ਵਧੀ ਕੀਮਤ ਨੇ ਕੀਤਾ ਮਜਬੂਰ

07/15/2023 10:43:49 PM

ਬਿਜ਼ਨੈੱਸ ਡੈਸਕ: ਦੇਸ਼ ਭਰ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਵਿਸ਼ੇਸ਼ ਤੌਰ 'ਤੇ ਟਮਾਟਰ ਦੀਆਂ ਕੀਮਤਾਂ ਵਿਚ ਬੀਤੇ ਕੁਝ ਦਿਨਾਂ ਵਿਚ 300 ਫ਼ੀਸਦੀ ਤੋਂ ਜ਼ਿਆਦਾ ਦਾ ਇਜਾਫ਼ਾ ਦਰਜ ਕੀਤਾ ਗਿਆ ਹੈ। ਇਸ ਵਿਚਾਲੇ ਤਕਰੀਬਨ 68 ਫ਼ੀਸਦੀ ਪਰਿਵਾਰਾਂ ਨੇ ਟਮਾਟਰ ਵਰਤਣਾ ਬੰਦ ਕਰ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਹੜ੍ਹਾਂ ਨਾਲ ਹੋਏ ਨੁਕਸਾਨ ਵਿਚਾਲੇ ਕੇਂਦਰ ਤੋਂ ਸਹਾਇਤਾ ਮੰਗਣ ਬਾਰੇ CM ਮਾਨ ਦਾ ਵੱਡਾ ਬਿਆਨ, ਕਹੀਆਂ ਇਹ ਗੱਲਾਂ

ਲੋਕਲ ਸਰਕਲਸ ਦੇ ਇਕ ਸਰਵੇ ਵਿਚ ਇਹ ਖ਼ੁਲਾਸਾ ਕੀਤਾ ਗਿਆ ਹੈ ਕਿ ਜਿਉਂ ਹੀ ਟਮਾਟਰ ਦੀਆਂ ਕੀਮਤਾਂ 300 ਫ਼ੀਸਦੀ ਤੋਂ ਜ਼ਿਆਦਾ ਵਧੀਆਂ ਹਨ, ਘੱਟੋ ਘੱਟ 68 ਫ਼ੀਸਦੀ ਪਰਿਵਾਰਾਂ ਨੇ ਇਸ ਦੀ ਵਰਤੋਂ ਵਿਚ ਕਟੌਤੀ ਕਰ ਦਿੱਤੀ ਹੈ, ਜਦਕਿ 14 ਫ਼ੀਸਦੀ ਨੇ ਰਸੋਈ ਦੀਆਂ ਜ਼ਰੂਰੀ ਵਸਤਾਂ ਦੀ ਵਰਤੋਂ  ਬੰਦ ਕਰ ਦਿੱਤੀ ਹੈ। ਉਕਤ ਵੈੱਬਸਾਈਟ ਨੇ 13 ਜੁਲਾਈ ਨੂੰ ਦੱਸਿਆ ਕਿ ਦੇਸ਼ ਦੇ ਕੁੱਝ ਹਿੱਸਿਆਂ ਵਿਚ ਹੋਈ ਬਾਰਿਸ਼ ਕਾਰਨ ਟਮਾਟਰ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਹੈ ਤੇ ਆਉਣ ਵਾਲੇ ਹਫ਼ਤਿਆਂ ਵਿਚ 300 ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਸਕਦੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਹੜ੍ਹਾਂ ਦੇ ਕਹਿਰ ਨੇ ਵਿਆਹ 'ਚ ਪਾਇਆ ਅੜਿੱਕਾ ਤਾਂ ਪਰਿਵਾਰ ਨੇ ਲਗਾਈ ਅਨੋਖ਼ੀ ਜੁਗਤ, ਸੁੱਖੀ-ਸਾਂਦੀ ਹੋ ਗਿਆ ਸਾਰਾ ਕਾਰਜ

ਪਿਛਲੇ ਤਿੰਨ ਹਫ਼ਤਿਆਂ ਵਿਚ, ਨਾ ਸਿਰਫ਼ ਰਿਟੇਲ ਮਾਰਕੀਟ ਵਿਚ, ਸਗੋਂ ਥੋਕ ਮਾਰਕੀਟ ਵਿਚ ਵੀ, ਸ਼ਹਿਰਾਂ ਵਿਚ ਟਮਾਟਰ ਦੀਆਂ ਕੀਮਤਾਂ ਕਈ ਗੁਣਾ ਵਧ ਗਈਆਂ ਹਨ। ਦਿੱਲੀ ਵਿਚ, ਕੀਮਤਾਂ 24 ਜੂਨ ਨੂੰ 20-30 ਰੁਪਏ ਪ੍ਰਤੀ ਕਿੱਲੋ ਤੋਂ ਵਧ ਕੇ 180 ਰੁਪਏ ਪ੍ਰਤੀ ਕਿੱਲੋ ਅਤੇ ਇੱਥੇ ਤਕ ਕਿ ਕੁਝ ਕਿਮਸਾਂ ਲਈ 220 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਪਿਛਲੇ ਇਕ ਮਹੀਨੇ ਵਿਚ ਟਮਾਟਰ ਦੀਆਂ ਕੀਮਤਾਂ 326.13 ਫ਼ੀਸਦੀ ਵਧੀਆਂ ਹਨ। ਭਾਰਤੀ ਰਾਸ਼ਟਰੀ ਸਹਿਕਾਰੀ ਉਪਭੋਗਤਾ ਮਹਾਸੰਘ ਨੇ ਆਮ ਆਦਮੀ ਨੂੰ ਰਾਹਤ ਦੇਣ ਲਈ ਦਿੱਲੀ-ਐੱਨ.ਸੀ.ਆਰ. ਵਿਚ ਮੋਬਾਈਲ ਵੈਨ 'ਤੇ 90 ਰੁਪਏ ਪ੍ਰਤੀ ਕਿੱਲੋਗ੍ਰਾਮ ਦੀਆਂ ਰਿਆਇਤੀ ਦਰਾਂ 'ਤੇ ਟਮਾਟਰ ਵੇਚਣਾ ਸ਼ੁਰੂ ਕਰ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਨੂੰ ਜ਼ਹਿਰ ਦੇਣ ਮਗਰੋਂ ਮਾਪਿਆਂ ਨੇ ਵੀ ਦੇ ਦਿੱਤੀ ਜਾਨ, ਅੰਦਰੋਂ ਝੰਜੋੜ ਦੇਣਗੀਆਂ ਸੁਸਾਈਡ ਨੋਟ 'ਚ ਲਿਖੀਆਂ ਗੱਲਾ

ਸਟਡੀ ਵਿਚ ਦੱਸਿਆ ਗਿਆ ਹੈ ਕਿ ਤਕਰੀਬਨ 87 ਫ਼ੀਸਦੀ ਉਪਭੋਗਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਹੁਣ ਟਮਾਟਰ ਲਈ 100 ਰੁਪਏ ਪ੍ਰਤੀ ਕਿੱਲੋ ਤੋਂ ਵੱਧ ਕੀਮਤ ਦੇਣੀ ਪੈ ਰਹੀ ਹੈ। ਸਿਰਫ਼ 13 ਫ਼ੀਸਦੀ ਉਪਭੋਗਤਾਵਾਂ ਨੂੰ 100 ਰੁਪਏ ਪ੍ਰਤੀ ਕਿੱਲੋ ਤੋਂ ਘਟ ਕੀਮਤ 'ਤੇ ਟਮਾਟਰ ਮਿਲ ਰਹੇ ਹਨ। ਹੋ ਸਕਦਾ ਹੈ ਕਿ ਅਜਿਹਾ ਪੇਂਡੂ ਇਲਾਕਿਆਂ ਵਿਚ ਹੋਵੇ ਜਿੱਥੇ ਟਮਾਟਰ ਉਗਾਏ ਜਾਂਦੇ ਹਨ, ਇਸ ਲਈ ਉਸ ਥਾਂ ਟਮਾਟਰ ਇੰਨੇ ਸਸਤੇ ਮਿਲ ਰਹੇ ਹੋਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ  ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News