ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਖਾਤਾਧਾਰਕਾਂ ’ਚ 55 ਫੀਸਦੀ ਔਰਤਾਂ

Monday, Oct 19, 2020 - 12:26 AM (IST)

ਨਵੀਂ ਦਿੱਲੀ (ਭਾਸ਼ਾ)-ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀ. ਐੱਮ. ਜੇ. ਡੀ. ਵਾਈ.) ਤਹਿਤ ਅੱਧੇ ਤੋਂ ਜ਼ਿਆਦਾ ਯਾਨੀ ਲੱਗਭੱਗ 55 ਫੀਸਦੀ ਖਾਤਾਧਾਰਕ ਔਰਤਾਂ ਹਨ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਤਹਿਤ ਮੰਗੀ ਗਈ ਜਾਣਕਾਰੀ ਤੋਂ ਇਹ ਅੰਕੜਾ ਮਿਲਿਆ ਹੈ। ਹਾਲਾਂਕਿ, ਔਰਤਾਂ ਅਤੇ ਪੁਰਸ਼ਾਂ ਦੇ ਖਾਤਿਆਂ ’ਚ ਜਮ੍ਹਾ ਨੂੰ ਲੈ ਕੇ ਕੋਈ ਅੰਕੜਾ ਨਹੀਂ ਦਿੱਤਾ ਗਿਆ ਹੈ।

ਮੱਧਪ੍ਰਦੇਸ਼ ਦੇ ਸੂਚਨਾ ਦਾ ਅਧਿਕਾਰ ਲਾਉਣ ਵਾਲੇ ਕਾਰਜਕਰਤਾ ਚੰਦਰ ਸ਼ੇਖਰ ਗੌੜ ਨੂੰ ਸਰਕਾਰ ਵੱਲੋਂ ਦਿੱਤੇ ਗਏ ਜਵਾਬ ’ਚ ਕਿਹਾ ਗਿਆ ਹੈ ਕਿ 9 ਸਤੰਬਰ , 2020 ਤੱਕ ਪੀ. ਐੱਮ. ਜੇ. ਡੀ. ਵਾਈ. ਤਹਿਤ ਕੁਲ 40.63 ਕਰੋਡ਼ ਖਾਤੇ ਸਨ। ਇਨ੍ਹਾਂ ’ਚੋਂ 22.44 ਕਰੋਡ਼ ਖਾਤੇ ਔਰਤਾਂ ਦੇ ਅਤੇ 18.19 ਕਰੋਡ਼ ਖਾਤੇ ਪੁਰਸ਼ਾਂ ਦੇ ਸਨ।

ਵਿੱਤ ਮੰਤਰਾਲਾ ਵੱਲੋਂ ਉਪਲੱਬਧ ਕਰਵਾਈ ਗਈ ਸੂਚਨਾ ਅਨੁਸਾਰ ਚਾਲੂ ਵਿੱਤੀ ਸਾਲ ’ਚ ਸਤੰਬਰ ਦੀ ਸ਼ੁਰੂਆਤ ਤੱਕ ਇਨ੍ਹਾਂ ਪੀ. ਐੱਮ. ਜੇ. ਡੀ. ਵਾਈ. ਖਾਤਿਆਂ ’ਚ ਜਮ੍ਹਾਰਾਸ਼ੀ 8.5 ਫੀਸਦੀ ਵਧ ਕੇ ਕਰੀਬ 1.30 ਲੱਖ ਕਰੋਡ਼ ’ਤੇ ਪਹੁੰਚ ਗਈ। ਸੂਚਨਾ ’ਚ ਕਿਹਾ ਗਿਆ ਹੈ ਕਿ ਪੀ. ਐੱਮ. ਜੇ. ਡੀ. ਵਾਈ. ਖਾਤਿਆਂ ’ਚ ਇਕ ਅਪ੍ਰੈਲ , 2020 ਤੱਕ ਕੁਲ ਜਮ੍ਹਾ 1,19,680.86 ਕਰੋਡ਼ ਰੁਪਏ ਸੀ, ਜੋ 9 ਸਤੰਬਰ, 2020 ਤੱਕ 8.5 ਫੀਸਦੀ ਵਧ ਕੇ 1,29,811.06 ਕਰੋਡ਼ ਰੁਪਏ ਹੋ ਗਈ।

ਵਿੱਤ ਮੰਤਰਾਲਾ ਨੇ ਹਾਲਾਂਕਿ ਕਿਹਾ ਹੈ ਕਿ ਔਰਤਾਂ ਅਤੇ ਪੁਰਸ਼ ਖਾਤਾਧਾਰਕਾਂ ਦੇ ਖਾਤਿਆਂ ’ਚ ਜਮ੍ਹਾ ਦਾ ਵੱਖ ਬਿਊਰਾ ਨਹੀਂ ਰੱਖਿਆ ਗਿਆ ਹੈ। ਪੀ. ਐੱਮ. ਜੇ. ਡੀ. ਵਾਈ. ਖਾਤਿਆਂ ’ਚ ਜ਼ੀਰੋ ਬੈਲੇਂਸ ਜਾਂ ਬਾਕੀ ਸਬੰਧੀ ਸਵਾਲ ’ਤੇ ਵਿੱਤ ਮੰਤਰਾਲਾ ਨੇ ਦੱਸਿਆ ਕਿ 9 ਸਤੰਬਰ, 2020 ਤੱਕ 3.01 ਕਰੋਡ਼ ਖਾਤੇ ਅਜਿਹੇ ਸਨ, ਜਿਨ੍ਹਾਂ ’ਚ ਇਕ ਵੀ ਪੈਸਾ ਨਹੀਂ ਸੀ। ਪੀ. ਜੇ. ਡੀ. ਵਾਈ. ਦੀ ਵੈਬਸਾਈਟ ’ਤੇ 7 ਅਕਤੂਬਰ, 2020 ਦੇ ਅੰਕੜਿਆਂ ਅਨੁਸਾਰ ਕੁਲ ਖਾਤਾਧਾਰਕਾਂ ਦਾ ਅੰਕੜਾ 40.98 ਕਰੋਡ਼ ਹੈ। ਇਨ੍ਹਾਂ ਖਾਤਿਆਂ ’ਚ ਜਮ੍ਹਾ ਰਾਸ਼ੀ 1,30,360.53 ਕਰੋਡ਼ ਰੁਪਏ ਹੈ। ਰਾਸ਼ਟਰੀ ਵਿੱਤੀ ਇਨੋਵੇਸ਼ਨ ਮਿਸ਼ਨ ਤਹਿਤ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੀ ਸ਼ੁਰੂਆਤ ਅਗਸਤ, 2014 ’ਚ ਹੋਈ ਸੀ।


Karan Kumar

Content Editor

Related News