ਨਿਰਮਾਣ ਅਧੀਨ ਘਰਾਂ ''ਤੇ ਹੋ ਸਕਦੈ 5 ਫੀਸਦੀ ਜੀ. ਐੱਸ. ਟੀ.
Sunday, Dec 23, 2018 - 11:04 PM (IST)
ਨਵੀਂ ਦਿੱਲੀ(ਭਾਸ਼ਾ)-ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਕੌਂਸਲ ਸ਼ਨੀਵਾਰ ਨੂੰ 23 ਵਸਤਾਂ 'ਤੇ ਜੀ. ਐੱਸ. ਟੀ. ਦੀ ਦਰ ਘੱਟ ਕਰਨ ਤੋਂ ਬਾਅਦ ਹੁਣ ਅਗਲੇ ਮਹੀਨੇ ਹੋਣ ਵਾਲੀ ਬੈਠਕ 'ਚ ਨਿਰਮਾਣ ਅਧੀਨ ਰਿਹਾਇਸ਼ੀ ਇਕਾਈਆਂ ਅਤੇ ਕੰਪਲੀਸ਼ਨ (ਨਿਰਮਾਣ ਕੰਮ ਪੂਰਾ ਹੋਣ ਦਾ ਸਰਟੀਫਿਕੇਟ) ਦੀ ਉਡੀਕ 'ਚ ਪਏ ਤਿਆਰ ਫਲੈਟਸ 'ਤੇ ਕਰ ਦੀ ਦਰ ਨੂੰ ਘਟਾ ਕੇ 5 ਫ਼ੀਸਦੀ ਕਰ ਸਕਦੀ ਹੈ। ਇਕ ਅਧਿਕਾਰੀ ਨੇ ਇਹ ਗੱਲ ਕਹੀ। ਮੌਜੂਦਾ 'ਚ ਅਜਿਹੇ ਤਿਆਰ ਫਲੈਟਸ 'ਤੇ ਜੀ. ਐੱਸ. ਟੀ. ਦੀ ਦਰ 12 ਫ਼ੀਸਦੀ ਹੈ, ਜਿਨ੍ਹਾਂ ਨੂੰ ਕੰਮ ਪੂਰਾ ਹੋਣ ਦਾ ਸਰਟੀਫਿਕੇਟ ਨਹੀਂ ਮਿਲਿਆ ਹੈ। ਹਾਲਾਂਕਿ, ਰੀਅਲ ਅਸਟੇਟ ਜਾਇਦਾਦਾਂ ਦੇ ਉਨ੍ਹਾਂ ਖਰੀਦਦਾਰਾਂ 'ਤੇ ਜੀ. ਐੱਸ. ਟੀ. ਨਹੀਂ ਲੱਗਦਾ ਹੈ, ਜਿਨ੍ਹਾਂ ਨੂੰ ਵਿਕਰੀ ਦੇ ਸਮੇਂ ਕੰਮ ਪੂਰਾ ਹੋਣ ਦਾ ਸਰਟੀਫਿਕੇਟ ਮਿਲ ਚੁੱਕਾ ਹੈ।
