ਵਿਸ਼ਵ ਕੱਪ ਫਾਈਨਲ ਮੈਚ 'ਚ 3 ਗੁਣਾ ਵਧੀ ਹਵਾਈ ਯਾਤਰਾ, ਇਕ ਦਿਨ 'ਚ 4.6 ਲੱਖ ਲੋਕਾਂ ਨੇ ਭਰੀ ਉਡਾਣ
Monday, Nov 20, 2023 - 09:00 PM (IST)
ਬਿਜ਼ਨੈੱਸ ਡੈਸਕ : ਕ੍ਰਿਕਟ ਵਿਸ਼ਵ ਕੱਪ ਫਾਈਨਲ ਮੈਚ ਵੇਖਣ ਲਈ ਅਹਿਮਦਾਬਾਦ ਹਵਾਈ ਅੱਡੇ 'ਤੇ ਨਿੱਜੀ ਚਾਰਟਰਡ/ਵੀਆਈਪੀ ਉਡਾਣਾਂ ਦੀ ਗਿਣਤੀ ਆਮ ਚਾਰ ਦਿਨਾਂ ਦੀ ਮਿਆਦ ਦੇ ਮੁਕਾਬਲੇ ਲਗਭਗ ਤਿੰਨ ਗੁਣਾ ਵੱਧ ਗਈ ਹੈ। ਮੈਚ ਵੇਖਣ ਦੇ ਚਾਹਵਾਨ ਲੋਕ ਵੱਡੀ ਗਿਣਤੀ 'ਚ ਹਵਾਈ ਟਿਕਟਾਂ ਦੀ ਬੁੱਕਿੰਗ ਕਰ ਰਹੇ ਸਨ। ਫਾਈਨਲ ਮੈਚ ਤੋਂ ਪਹਿਲਾਂ ਹੀ ਹਵਾਈ ਆਵਾਜਾਈ ਵਿੱਚ ਇਸ ਨਾਲ ਭਾਰੀ ਉਛਾਲ ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ ਇਸ ਸਾਲ ਦੀਵਾਲੀ ਦੌਰਾਨ ਇੰਨੇ ਯਾਤਰੀਆਂ ਨੇ ਹਵਾਈ ਸਫ਼ਰ ਨਹੀਂ ਕੀਤਾ, ਜਿੰਨਾ ਫਾਈਨਲ ਮੈਚ ਵੇਖਣ ਲਈ ਲੋਕਾਂ ਨੇ ਕੀਤਾ ਹੈ।
ਇਹ ਵੀ ਪੜ੍ਹੋ - ਏਅਰ ਇੰਡੀਆ ਦੇ ਪਾਇਲਟ ਦੀ ਦਿੱਲੀ ਏਅਰਪੋਰਟ 'ਤੇ ਮੌਤ, 3 ਮਹੀਨਿਆਂ 'ਚ ਤੀਜੀ ਮੌਤ
ਦੱਸ ਦੇਈਏ ਕਿ ਫਾਈਨਲ ਤੋਂ ਪਹਿਲਾਂ ਸ਼ਨੀਵਾਰ ਨੂੰ ਲਗਭਗ 4.6 ਲੱਖ ਯਾਤਰੀਆਂ ਨੇ ਘਰੇਲੂ ਹਵਾਈ ਯਾਤਰਾ ਕੀਤੀ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਦੀਵਾਲੀ ਸੀਜ਼ਨ 'ਚ ਹਵਾਈ ਯਾਤਰੀਆਂ ਦੀ ਗਿਣਤੀ ਘੱਟ ਰਹੀ। ਆਮ ਤੌਰ 'ਤੇ ਇਸ ਹਵਾਈ ਅੱਡੇ 'ਤੇ ਚਾਰ ਦਿਨਾਂ ਦੇ ਸਮੇਂ ਵਿਚ ਲਗਭਗ 64 ਉਡਾਣਾਂ ਚਲਦੀਆਂ ਹਨ ਪਰ 17 ਤੋਂ 20 ਨਵੰਬਰ ਦੌਰਾਨ ਉਡਾਣਾਂ ਦੀ ਗਿਣਤੀ ਵਧ ਕੇ 205 ਹੋ ਗਈ। ਕ੍ਰਿਕਟ ਦੇ ਇਸ ਮਹਾਕੁੰਭ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਮਹਾਨ ਮੈਚ ਨੂੰ ਦੇਖਣ ਲਈ ਅਹਿਮਦਾਬਾਦ ਪਹੁੰਚਣ ਵਾਲੀਆਂ ਕਈ ਮਸ਼ਹੂਰ ਹਸਤੀਆਂ ਅਤੇ ਹੋਰ ਪਤਵੰਤਿਆਂ ਕਾਰਨ ਹਵਾਈ ਅੱਡੇ 'ਤੇ ਉਡਾਣਾਂ ਦੀ ਗਿਣਤੀ ਵਧ ਗਈ ਹੈ।
ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ 'ਚ ਪਿਆ ਘਾਟਾ, ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ
ਮੁੰਬਈ ਏਅਰਪੋਰਟ ਨੇ ਸ਼ਨੀਵਾਰ ਨੂੰ ਆਪਣੇ ਹੁਣ ਤੱਕ ਦੇ ਸਭ ਤੋਂ ਵੱਧ ਸਿੰਗਲ-ਡੇ ਟਰੈਫਿਕ ਨੂੰ ਸੰਭਾਲਿਆ। ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਐਤਵਾਰ ਨੂੰ ਟਵੀਟ ਕੀਤਾ, ''ਇਕ ਇਤਿਹਾਸਕ ਪ੍ਰਾਪਤੀ! ਮੁੰਬਈ ਏਅਰਪੋਰਟ ਦਾ ਨਵਾਂ ਮੀਲ ਪੱਥਰ- ਇਕ ਸਿੰਗਲ ਰਨਵੇ ਏਅਰਪੋਰਟ ਨੇ ਇਕ ਦਿਨ (18 ਨਵੰਬਰ ਨੂੰ) ਵਿੱਚ ਰਿਕਾਰਡ ਤੋੜ 1,61,760 ਯਾਤਰੀਆਂ ਦੀ ਸੇਵਾ ਕੀਤੀ।" ਉਨ੍ਹਾਂ ਲਿਖਿਆ, "ਨਵਾਂ ਵਿਸ਼ਵ ਰਿਕਾਰਡ! ਮੁੰਬਈ ਹਵਾਈ ਅੱਡੇ ਨੇ ਸਿਰਫ਼ ਇਕ ਰਨਵੇ 'ਤੇ ਇਕ ਦਿਨ ਵਿੱਚ 1,032 ਉਡਾਣਾਂ ਦਾ ਪ੍ਰਬੰਧਨ ਕਰਕੇ ਆਪਣਾ ਹੀ ਰਿਕਾਰਡ ਤੋੜਿਆ ਹੈ। ਏਏਆਈ ਨੇਵੀਗੇਸ਼ਨ ਟੀਮ, ਏਟੀਸੀ, ਏਅਰਲਾਈਨ ਪਾਰਟਨਰ ਅਤੇ ਟੀਮ ਅਡਾਨੀ ਨੂੰ ਉਨ੍ਹਾਂ ਦੇ ਸਮਰਥਨ ਅਤੇ ਯਤਨਾਂ ਲਈ ਵਧਾਈ।" ਇਹ ਵਾਧਾ ਉਸ ਸਮੇਂ ਆਇਆ, ਜਦੋਂ ਘਰੇਲੂ ਹਵਾਈ ਯਾਤਰਾ ਘੱਟ ਰਹੀ ਹੈ। ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਐਤਵਾਰ ਨੂੰ ਟਵੀਟ ਕੀਤਾ, "ਭਾਰਤੀ ਹਵਾਬਾਜ਼ੀ ਖੇਤਰ ਲਈ ਇਕ ਇਤਿਹਾਸਕ ਮੀਲ ਪੱਥਰ ਹੈ। 18 ਨਵੰਬਰ ਨੂੰ ਅਸੀਂ 4,56,748 ਘਰੇਲੂ ਯਾਤਰੀਆਂ ਨਾਲ ਨਵਾਂ ਰਿਕਾਰਡ ਬਣਾਇਆ ਹੈ।"
ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਪਾਏ 2-2 ਹਜ਼ਾਰ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8