ਸੰਮੇਲਨ ’ਚ ਦੂਜੇ ਦਿਨ 1.17 ਲੱਖ ਕਰੋੜ ਰੁਪਏ ਦੇ 260 ਸਮਝੌਤਿਆਂ ’ਤੇ ਹੋਏ ਹਸਤਾਖਰ, ਪੈਦਾ ਹੋਣਗੀਆਂ ਲੱਖਾਂ ਨੌਕਰੀਆਂ

Sunday, Mar 05, 2023 - 11:04 AM (IST)

ਸੰਮੇਲਨ ’ਚ ਦੂਜੇ ਦਿਨ 1.17 ਲੱਖ ਕਰੋੜ ਰੁਪਏ ਦੇ 260 ਸਮਝੌਤਿਆਂ ’ਤੇ ਹੋਏ ਹਸਤਾਖਰ, ਪੈਦਾ ਹੋਣਗੀਆਂ ਲੱਖਾਂ ਨੌਕਰੀਆਂ

ਵਿਸ਼ਾਖਾਪਟਨਮ– ਆਂਧਰਾ ਪ੍ਰਦੇਸ਼ ’ਚ ਗਲੋਬਲ ਇਨਵੈਸਟਮੈਂਟ ਸੰਮੇਲਨ (ਜੀ. ਆਈ. ਐੱਸ.) ਦੇ ਦੂਜੇ ਦਿਨ ਸ਼ਨੀਵਾਰ ਨੂੰ ਭਾਰਤੀ ਅਤੇ ਵਿਦੇਸ਼ੀ ਦੋਹਾਂ ਕੰਪਨੀਆਂ ਨੇ 13 ਤੋਂ ਵੱਧ ਖੇਤਰਾਂ ’ਚ ਲਗਭਗ 1.17 ਲੱਖ ਕਰੋੜ ਰੁਪਏ ਦੀ ਨਿਵੇਸ਼ ਵਚਨਬੱਧਤਾ ਨਾਲ 260 ਸਮਝੌਤਿਆਂ ’ਤੇ ਹਸਤਾਖਰ ਕੀਤੇ। ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਕਿਹਾ ਕਿ ਅਸੀਂ ਉਨ੍ਹਾਂ ਸਾਰਿਆਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ’ਤੇ ਭਰੋਸਾ ਕੀਤਾ। ਅਸੀਂ ਤੁਹਾਡੇ ਵਲੋਂ ਸਾਹਮਣਾ ਕੀਤੇ ਜਾਣ ਵਾਲੇ ਸਾਰੇ ਦਿਨ-ਪ੍ਰਤੀਦਿਨ ਦੇ ਮੁੱਦਿਆਂ ਨੂੰ ਹੱਲ ਕਰ ਲਵਾਂਗੇ। ਸਾਡੀ ਸਰਕਾਰ ਨਿਵੇਸ਼ ਨੂੰ ਤੇਜ਼ੀ ਨਾਲ ਲਾਗੂ ਕਰਨ ’ਚ ਵੀ ਮਦਦ ਕਰੇਗੀ।

ਇਹ ਵੀ ਪੜ੍ਹੋ- ਹੋਲੀ 'ਤੇ ਜ਼ਰੂਰ ਕਰੋ ਇਹ ਖ਼ਾਸ ਵਾਸਤੂ ਉਪਾਅ, ਘਰ 'ਚ ਆਉਣਗੀਆਂ ਖੁਸ਼ੀਆਂ
ਇਸ ਦੇ ਨਾਲ ਆਂਧਰਾ ਪ੍ਰਦੇਸ਼ ਸਰਕਾਰ ਨੇ 13.05 ਲੱਖ ਕਰੋੜ ਰੁਪਏ ਦੇ ਕੁੱਲ 352 ਐੱਮ. ਓ. ਯੂ. ’ਤੇ ਹਸਤਾਖਰ ਕੀਤੇ ਹਨ ਜੋ 6,00,000 ਤੋਂ ਵੱਧ ਨੌਕਰੀਆਂ ਪੈਦਾ ਕਰ ਸਕਦੇ ਹਨ। ਊਰਜਾ ਵਿਭਾਗ ਨੇ 2 ਦਿਨਾਂ ’ਚ 8.84 ਲੱਖ ਕਰੋੜ ਰੁਪਏ ਦੇ 40 ਐੱਮ. ਓ. ਯੂ. ’ਤੇ ਹਸਤਾਖਰ ਕੀਤੇ ਜੋ ਸੂਬੇ ’ਚ ਲਗਭਗ 2,00,000 ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ। ਸ਼ਨੀਵਾਰ ਨੂੰ ਸੈਰ-ਸਪਾਟਾ ਖੇਤਰ ’ਚ ਸਭ ਤੋਂ ਵੱਧ 117 ਐੱਮ. ਓ. ਯੂ. ’ਤੇ ਹਸਤਾਖਰ ਕੀਤੇ ਗਏ, ਜਿਨ੍ਹਾਂ ਦੀ ਕੀਮਤ 22,096 ਕਰੋੜ ਰੁਪਏ ਸੀ, ਇਸ ਨਾਲ 30,000 ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਇਹ ਵੀ ਪੜ੍ਹੋ-ਕੇਂਦਰ ਕਰਮਚਾਰੀਆਂ ਲਈ ਚੰਗੀ ਖ਼ਬਰ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ
ਇਹ ਹਨ ਪ੍ਰਮੁੱਖ ਨਿਵੇਸ਼ਕ

ਪ੍ਰਮੁੱਖ ਨਿਵੇਸ਼ਕਾਂ ’ਚ ਰਿਲਾਇੰਸ ਨੇ 50,000 ਕਰੋੜ ਰੁਪਏ ਦੇ ਨਿਵੇਸ਼ ਦੇ ਇਕ ਐੱਮ. ਓ. ਯੂ. ’ਤੇ ਹਸਤਾਖਰ ਕੀਤੇ ਹਨ ਜੋ 10,000 ਲੋਕਾਂ ਲਈ ਰੋਜ਼ਗਾਰ ਪੈਦਾ ਕਰੇਗਾ। ਐੱਚ. ਪੀ. ਸੀ. ਐੱਲ. ਨੇ 14.3 ਕਰੋੜ ਰੁਪਏ ਦੇ ਨਿਵੇਸ਼ ਦੇ ਐੱਮ. ਓ. ਯੂ. ’ਤੇ ਹਸਤਾਖਰ ਕੀਤੇ ਹਨ ਜੋ 1500 ਲੋਕਾਂ ਲਈ ਰੋਜ਼ਗਾਰ ਪੈਦਾ ਕਰੇਗਾ।
ਐੱਚ. ਸੀ. ਐੱਲ. ਤਕਨਾਲੋਜੀ ਨੇ ਵੀ 22 ਕਰੋੜ ਰੁਪਏ ਦੇ ਨਿਵੇਸ਼ ਨਾਲ 2 ਐੱਮ. ਓ. ਯੂ. ’ਤੇ ਹਸਤਾਖਰ ਕੀਤੇ ਜੋ 5,000 ਲੋਕਾਂ ਲਈ ਰੋਜ਼ਗਾਰ ਪੈਦਾ ਕਰੇਗਾ। ਫਲਿੱਪਕਾਰਟ ਨੇ 300 ਲੋਕਾਂ ਲਈ ਰੋਜ਼ਗਾਰ ਪੈਦਾ ਕਰਨ ਵਾਲੇ 20 ਕਰੋੜ ਰੁਪਏ ਦੇ ਨਿਵੇਸ਼ ਨਾਲ 2 ਐੱਮ. ਓ. ਯੂ. ’ਤੇ ਹਸਤਾਖਰ ਕੀਤੇ ਹਨ।

ਇਹ ਵੀ ਪੜ੍ਹੋ- ਸਮੇਂ ਤੋਂ ਪਹਿਲਾਂ ਗਰਮੀ ਵਧਣ ਨਾਲ ਉਤਪਾਦਨ ’ਤੇ ਅਸਰ, ਸਬਜ਼ੀਆਂ ਅਤੇ ਫਲ ਹੋ ਸਕਦੇ ਹਨ ਮਹਿੰਗੇ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News