25 ਫੀਸਦੀ ਭਾਰਤੀ ਹੀ ਲਗਾਉਂਦੇ ਨੇ ਸੀਟ ਬੈਲਟ
Saturday, Dec 23, 2017 - 08:31 PM (IST)
ਨਵੀਂ ਦਿੱਲੀ—ਦੇਸ਼ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੁਆਰਾ ਦੇਸ਼ ਭਰ 'ਚ ਸੀਟ ਬੈਲਟ ਨੂੰ ਲੈ ਕੇ ਜਾਗਰੂਕਤਾ ਅਭਿਆਨ ਚੱਲਾਇਆ ਗਿਆ। ਇਸ ਤੋਂ ਬਾਅਦ ਕੰਪਨੀ ਨੇ ਹੁਣ ਇਸ ਮੁਹਿੰਮ ਨਾਲ ਜੁੜੀਆਂ ਕੁਝ ਜਾਣਕਾਰੀਆਂ ਸ਼ੁਰੂ ਕੀਤੀਆਂ ਹਨ। ਮਾਰੂਤੀ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਸੀਟਬੈਲਟ ਦਾ ਇਸਤੇਮਾਲ ਨਾ ਕਰਨ ਕਾਰਨ ਸਾਲ 2016 ਦੌਰਾਨ ਕੁਲ 5,638 ਲੋਕਾਂ ਦੀ ਮੌਤ ਹੋ ਹਈ। ਇਸ ਹਿਸਾਬ ਨਾਲ ਰੋਜ਼ਾਨਾ 15 ਤੋਂ ਜ਼ਿਆਦਾ ਲੋਕਾਂ ਦੀ ਮੌਤ ਸਿਰਫ ਸੀਟਬੈਲਟ ਨਾਲ ਪਾਉਣ ਦੀ ਵਜ੍ਹਾ ਨਾਲ ਹੁੰਦੀ ਹੈ। ਕੰਪਨੀ ਵੱਲੋਂ ਸੀਟਬੈਲਟ ਜਾਗਰੂਕਤਾ ਅਭਿਆਨ ਲਈ 17 ਸ਼ਹਿਰਾਂ 'ਚ ਸਰਵੇਅ ਕੀਤਾ ਗਿਆ ਸੀ।
