ਭਾਰਤ 'ਚ ਲਾਂਚ ਹੋਈ BMW ਦੀ ਸਪੋਰਟੀ ਸੇਡਾਨ ਕਾਰ, ਸਕਿੰਟਾਂ 'ਚ ਫੜੇਗੀ 0 ਤੋਂ 100 ਦੀ ਸਪੀਡ
Tuesday, Nov 19, 2024 - 05:48 AM (IST)

ਆਟੋ ਡੈਸਕ- 2024 BMW M340i ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤੀ ਗਈ ਹੈ। ਇਸ ਗੱਡੀ ਕੀਮਤ 74.90 ਲੱਖ ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਆਨਲਾਈਨ ਜਾਂ ਸ਼ੋਅਰੂਮ ਜਾ ਕੇ ਬੁੱਕ ਕਰ ਸਕਦੇ ਹਨ ਅਤੇ ਡਿਲਿਵਰੀ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਇਹ ਗੱਡੀ Audi S5 ਅਤੇ Mercedes-AMG C 43 ਨੂੰ ਟੱਕਰ ਦੇਵੇਗੀ।
ਇਹ ਵੀ ਪੜ੍ਹੋ- 5-ਸਟਾਰ ਸੇਫਟੀ ਅਤੇ 34KM ਦੀ ਮਾਈਲੇਜ! ਲਾਂਚ ਹੋਈ ਨਵੀਂ DZIRE, ਜਾਣੋ ਕੀਮਤ
ਇੰਜਣ
ਇਸ ਗੱਡੀ 'ਚ 3 ਲੀਟਰ 6 ਸਿਲੰਡਰ ਟਰਬੋ-ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 374 PS ਦੀ ਪਾਵਰ ਅਤੇ 500 Nm ਦਾ ਪੀਕ ਟਾਰਕ ਜਨਰੇਟ ਕਰਦੀ ਹੈ। ਇਸ ਦੇ ਇੰਜਣ ਨੂੰ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। ਕਾਰ 4 ਵ੍ਹੀਲ ਡਰਾਈਵ ਆਪਸ਼ਨ ਦੇ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ, ਜੋ ਇਸ ਨੂੰ ਸਭ ਤੋਂ ਤੇਜ਼ ਮੇਡ ਇਨ ਇੰਡੀਆ BMW ਕਾਰ ਅਤੇ ਸਭ ਤੋਂ ਫਾਸਟ ICE ਕਾਰ ਬਣਾਉਂਦਾ ਹੈ।
ਇਹ ਵੀ ਪੜ੍ਹੋ- 2.2 ਕਰੋੜ ਰੁਪਏ 'ਚ ਵਿਕੀ 32 ਸਾਲ ਪੁਰਾਣੀ ਕਾਰ, ਜਾਣੋ ਖਾਸੀਅਤ
ਫੀਚਰਜ਼
BMW M340i 'ਚ ਫ੍ਰੀ-ਸਟੈਂਡਿੰਗ ਕਰਵਡ ਇੰਸਟਰੂਮੈਂਟ ਪੈਨਲ ਸ਼ਾਮਲ ਹੈ, ਜਿਸ ਵਿਚ 14.9-ਇੰਚ ਕਰਵਡ ਟੱਚ ਸਕਰੀਨ ਅਤੇ 12.3-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਐਂਬੀਅੰਟ ਲਾਈਟਿੰਗ, ਥ੍ਰੀ-ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ, ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰ, 464 ਵਾਟ ਹਰਮਨ ਕਾਰਡਨ ਸਾਊਂਡ ਸਿਸਟਮ, 8 ਏਅਰਬੈਗ, ਕਾਰਨਿੰਗ ਬ੍ਰੇਕ ਕੰਟਰੋਲ (CBC), 360-ਡਿਗਰੀ ਕੈਮਰਾ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (TPMS) ਵਰਗੇ ਫੀਚਰਜ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ- 7.89 ਲੱਖ ਰੁਪਏ 'ਚ ਲਾਂਚ ਹੋਈ ਇਹ ਧਾਂਸੂ ਕੰਪੈਕਟ SUV