ਟਾਟਾ ਟਿਗੋਰ ਦਾ ਨਵਾਂ ਵਰਜਨ ਭਾਰਤ ’ਚ ਲਾਂਚ, ਸ਼ੁਰੂਆਤੀ ਕੀਮਤ 5.20 ਲੱਖ ਰੁਪਏ

Wednesday, Oct 10, 2018 - 02:38 PM (IST)

ਨਵੀਂ ਦਿੱਲੀ– ਟਾਟਾ ਮੋਟਰਸ ਨੇ ਆਪਣੀ ਮਸ਼ਹੂਰ ਸਿਡਾਨ ਟਿਗੋਰ ਦਾ ਫੇਸਲਿਫਟ ਵਰਜਨ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਦੇ ਇਸ ਦੇ ਪੈਟਰੋਲ ਵਰਜਨ ਦੀ ਸ਼ੁਰੂਆਤੀ ਕੀਮਤ 5.20 ਲੱਖ ਰੁਪਏ ਅਤੇ ਡੀਜ਼ਲ ਵਰਜਨ ਦੀ ਸ਼ੁਰੂਆਤੀ ਕੀਮਤ 6.09 ਲੱਖ ਰੁਪਏ ਰੱਖੀ ਹੈ। 2018 ਟਾਟਾ ਟਿਗੋਰ ਦਾ ਪੈਟਰੋਲ ਵਰਜਨ 5 ਅਤੇ ਡੀਜ਼ਲ ਵਰਜਨ 4 ਵੇਰੀਐਂਟ ’ਚ ਮਿਲੇਗਾ। ਕੰਪਨੀ ਨੇ ਇਸ ’ਚ ਕਈ ਕਾਸਮੈਟਿਕ ਬਦਲਾਅ ਦੇ ਨਾਲ ਨਵੇਂ ਫੀਚਰਸ ਵੀ ਸ਼ਾਮਲ ਕੀਤੇ ਹਨ। ਇਸ ਤੋਂ ਇਲਾਵਾ ਟਿਗੋਰ ਨੂੰ ਨਵੇਂ ਬ੍ਰਾਂਡ ਅੰਬੈਸਡਰ ਦੇ ਰੂਪ ’ਚ ਰਿਤਿਕ ਰੋਸ਼ਨ ਦਾ ਸਾਥ ਮਿਲਿਆ ਹੈ ਜੋ ਕਿ ਟਾਟਾ ਦੀ ਛੋਟੇ ਸੇਡਾਨ ਨੂੰ ਪ੍ਰਮੋਟ ਕਰਦੇ ਹੋਏ ਨਜ਼ਰ ਆਉਣਗੇ। ਟਾਟਾ ਟਿਗੋਰ ’ਚ ਕਈ ਸਪੈਸ਼ਲ ਮਾਡਲਸ ਵੀ ਅਪਡੇਟ ਕੀਤੇ ਗਏ ਹਨ ਜੋ ਕਿ ਟਾਟਾ ਨੈਕਸਨ Kraz ਐਡੀਸ਼ਨ ਅਤੇ ਟਾਟਾ ਟਿਆਗੋ NRG ਕ੍ਰਾਸਓਵਰ ’ਚ ਦਿੱਤੇ ਗਏ ਹਨ।

PunjabKesari

ਟਾਟਾ ਟਿਗੋਰ ਫੇਸਲਿਫਟ ਦੇ ਸਾਰੇ ਵੇਰੀਐਂਟਸ ਦੀਆਂ ਕੀਮਤਾਂ (ਐਕਸ-ਸ਼ੋਅਰੂਮ ਦਿੱਲੀ) 
Tata Tigor facelift XE (ਪੈਟਰੋਲ)-    5.20 ਲੱਖ ਰੁਪਏ
Tata Tigor facelift XM (ਪੈਟਰੋਲ)-    5.55 ਲੱਖ ਰੁਪਏ
Tata Tigor facelift XZ (ਪੈਟਰੋਲ)-    5.95 ਲੱਖ ਰੁਪਏ
Tata Tigor facelift XZ+ (ਪੈਟਰੋਲ)-    6.49 ਲੱਖ ਰੁਪਏ
Tata Tigor facelift XZA (ਪੈਟਰੋਲ)- 6.65 ਲੱਖ ਰੁਪਏ

Tata Tigor facelift XE (ਡੀਜ਼ਲ)-    6.09 ਲੱਖ ਰੁਪਏ
Tata Tigor facelift XM (ਡੀਜ਼ਲ)-    6.41 ਲੱਖ ਰੁਪਏ
Tata Tigor facelift XZ (ਡੀਜ਼ਲ)-    6.84 ਲੱਖ ਰੁਪਏ
Tata Tigor facelift XZ+ (ਡੀਜ਼ਲ)-    7.38 ਲੱਖ ਰੁਪਏ

PunjabKesari

ਡਿਜ਼ਾਈਨ
ਕਾਰ ਦਾ ਡਿਜ਼ਾਈਨ ਪਹਿਲਾਂ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ ਪਰ ਇਸ ਦੇ ਐਕਸਟੀਰੀਅਰ ’ਚ ਮੌਜੂਦਾ ਵਰਜਨ ਦੇ ਮੁਕਾਬਲੇ ਕਾਫੀ ਬਦਲਾਅ ਕੀਤੇ ਗਏ ਹਨ। 2018 ਟਾਟਾ ਟਿਗੋਰ ਫੇਸਲਿਫਟ ਦੇ ਫਰੰਟ ਗ੍ਰਿੱਲ ’ਚ ਨਵਾਂ ਡਾਇਮੰਡ-ਸ਼ੇਪਡ ਕ੍ਰੋਮ ਅਤੇ ਨਵੇਂ ਬਲਬ ਬੈਰੇਟ ਹੈੱਡਲੈਂਪਸ ਦੇ ਨਾਲ ਪ੍ਰਾਜੈਕਟਰ ਲੈਂਜ਼ ਅਤੇ ਕ੍ਰੋਮ ਫਿਨਿਸ਼ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤੁਹਾਨੂੰ ਫਰੰਟ ਫੌਗ ਲੈਂਪਸ ’ਤੇ ਕ੍ਰੋਮ-ਐਕਸੈਂਟ, ਪਿਆਨੋ ਬਲੈਕ ਸ਼ਾਰਕ ਫਿਨ ਐਂਟੀਨਾ ਅਤੇ 36-LED ਹਾਈ-ਮਾਊਂਟਿਡ ਸਟਾਪ ਲਾਈਟ ਦਿੱਤੀਆਂ ਗਈਆਂ ਹਨ। ਐਕਸਟੀਰੀਅਰ ’ਚ ਬਦਲਾਅ ਦੇ ਤੌਰ ’ਤੇ ਰਿਵਾਈਜ਼ਡ ਕ੍ਰਿਸਟਲ ਇੰਸਪਇਰਡ ਟੇਲਲਾਈਟਸ, ਡੋਰ ਹੈਂਡਲਸ ਦੇ ਨਾਲ ਕ੍ਰੋਮ ਐਕਸੈਂਟਸ ਅਤੇ ਨਵੇਂ 15-ਇੰਚ ਦਾ ਡਿਊਲ-ਟੋਨ ਅਲੌਏ ਵ੍ਹੀਲਸ ਦਿੱਤੇ ਗਏ ਹਨ।

PunjabKesari

ਇੰਟੀਰੀਅਰ
ਇੰਟੀਰੀਅਰ ਦੀ ਗੱਲ ਕਰੀਏ ਤਾਂ ਟਾਟਾ ਟਿਗੋਰ ਫੇਸਲਿਫਟ ਡਿਊਲ ਬਲੈਕ ਦੇ ਨਾਲ ਗ੍ਰੇਅ ਕਲਰ ਸਕੀਮ ’ਚ ਆਈ ਹੈ। ਇਸ ਤੋਂ ਇਲਾਵਾ ਕਾਰ ਦੇ ਏਅਰ ਵੈਂਟਸ ਅਤੇ ਇੰਫੋਟੇਨਮੈਂਟ ਸਿਸਟਮ ’ਤੇ ਨਵੇਂ ਕ੍ਰੋਮ ਐਕਸੈਂਟਸ ਦਿੱਤੇ ਗਏ ਹਨ। ਉਥੇ ਹੀ ਸੀਟਾਂ ’ਤੇ ਲੈਦਰ ਮਟੀਰੀਅਲ ਦੀ ਅਪਹੋਲਸਟਰੀ ਨਹੀਂ ਦਿੱਤੀ ਗਈ। ਕਾਰ ’ਚ ਸਾਫਟ ਟੱਚ ਨਿਟੇਡ ਰੂਫ ਲਾਈਨਰ ਅਤੇ ਡੋਰ ਟ੍ਰਿਮ ’ਤੇ ਫੈਬਰਿਕ ਦਿੱਤਾ ਗਿਆ ਹੈ।

PunjabKesari

ਸਭ ਤੋਂ ਵੱਡਾ ਬਦਲਾਅ ਨਵੀਂ ਟਿਗੋਰ ’ਤ ਹਾਰਮਨ ਦਾ 7-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਜੋ ਕਿ ਇਸ ਸੈਗਮੈਂਟ ਦਾ ਪਿਹਲਾ ਫੀਚਰ ਹੈ। ਇਹ ਸਿਸਟਮ ਵੀਡੀਓ ਪਲੇਅਬੈਕ, ਰਿਵਰਸ ਕੈਮਰਾ ਅਸਿਸਟ ਅਤੇ ਐਂਡਰਾਇਡ ਆਟੋ ਨਾਲ ਲੈਸ ਹੈ। ਇਸ ਤੋਂ ਇਲਾਵਾ ਇਹ ਸਿਸਟਮ ਕਾਰ ਵੁਆਇਸ ਕਮਾਂਡ ਬੇਸਡ ਨੈਵੀਗੇਸ਼ਨ, ਮਿਊਜ਼ਿਕ ਸਟਰੀਮਿੰਗ, ਮਰਰਲਿੰਕ, ਬਲੂਟੁੱਥ ਕੁਨੈਕਟੀਵਿਟੀ, ਸਟੀਅਰਿੰਗ ਮਾਊਂਟੇਡ ਕੰਟਰੋਲਸ, ਫਾਸਟ ਚਾਰਜਿੰਗ ਪੋਰਟ ਆਦਿ ਨਾਲ ਲੈਸ ਹੈ।

PunjabKesari

ਇੰਜਣ
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਟਿਗੋਰ ਫੇਸਲਿਫਟ ’ਚ 1.2 ਲੀਟਰ ਰੈਵੋਟ੍ਰੋਨ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 6000 rpm ’ਤੇ 84bhp ਦੀ ਪਾਵਰ ਅਤੇ 3500rpm ’ਤੇ 114Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਕਾਰ ’ਚ 1.05-ਲੀਟਰ ਰੈਵੋਟ੍ਰੋਕ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 4000rpm ’ਤੇ 69bhp ਦੀ ਪਾਵਰ ਅਤੇ 1800-300 rpm ’ਤੇ 140Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 5-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਲੈਸ ਹੈ। ਉਥੇ ਹੀ ਪੈਟਰੋਲ ਵਰਜਨ ’ਚੇ AMT ਦਾ ਆਪਸ਼ਨ ਵੀ ਦਿੱਤਾ ਗਿਆ ਹੈ।


Related News