ਏਅਰ ਏਸ਼ੀਆ ਇੰਡੀਆ ਦੇ ਬੇੜੇ ''ਚ ਸ਼ਾਮਲ ਹੋਇਆ 18ਵਾਂ ਜਹਾਜ਼

Sunday, Apr 08, 2018 - 11:56 PM (IST)

ਏਅਰ ਏਸ਼ੀਆ ਇੰਡੀਆ ਦੇ ਬੇੜੇ ''ਚ ਸ਼ਾਮਲ ਹੋਇਆ 18ਵਾਂ ਜਹਾਜ਼

ਮੁੰਬਈ  (ਭਾਸ਼ਾ)-ਹਵਾਈ ਸੇਵਾ ਦੇਣ ਵਾਲੀ ਕੰਪਨੀ ਏਅਰ ਏਸ਼ੀਆ ਇੰਡੀਆ ਨੇ ਆਪਣੇ ਬੇੜੇ 'ਚ ਇਕ ਨਵਾਂ ਏਅਰਬੱਸ ਏ 320 ਜਹਾਜ਼ ਸ਼ਾਮਲ ਕੀਤਾ ਹੈ। ਇਸ ਨਾਲ ਉਸ ਦੇ ਬੇੜੇ 'ਚ ਜਹਾਜ਼ਾਂ ਦੀ ਗਿਣਤੀ 18 ਹੋ ਗਈ ਹੈ। ਇਸ ਤੋਂ ਕੰਪਨੀ ਨੂੰ ਨਵੀਂ ਉਡਾਣ ਸੇਵਾ ਸ਼ੁਰੂ ਕਰਨ ਅਤੇ ਕੋਲਕਾਤਾ-ਬਾਗਡੋਗਰਾ ਵਿਚਾਲੇ ਫੇਰੇ ਵਧਾਉਣ 'ਚ ਮਦਦ ਮਿਲੇਗੀ।  


ਕੰਪਨੀ ਨੇ ਕਿਹਾ ਕਿ ਇਹ ਜਹਾਜ਼ ਕੋਲਕਾਤਾ 'ਚ ਰੱਖਿਆ ਜਾਵੇਗਾ। ਕੋਲਕਾਤਾ ਕੰਪਨੀ ਦਾ ਤੀਜਾ ਬੇਸ ਹੈ। ਕੰਪਨੀ ਦੇ 2 ਹੋਰ ਬੇਸ ਬੇਂਗਲੁਰੂ ਅਤੇ ਨਵੀਂ ਦਿੱਲੀ 'ਚ ਹਨ। ਕੰਪਨੀ ਨੇ ਕਿਹਾ ਕਿ ਬੇੜੇ 'ਚ 18ਵਾਂ ਜਹਾਜ਼ ਸ਼ਾਮਲ ਕਰਨ ਨਾਲ ਉਸ ਨੂੰ ਕੋਲਕਾਤਾ ਤੋਂ ਵਿਸ਼ਾਖਾਪਟਨਮ, ਇੰਫਾਲ, ਗੁਹਾਟੀ, ਪੁਣੇ ਅਤੇ ਬਾਗਡੋਗਰਾ ਲਈ 11 ਮਈ ਤੋਂ ਰੋਜ਼ਾਨਾ ਉਡਾਣ ਸ਼ੁਰੂ ਕਰਨ 'ਚ ਮਦਦ ਮਿਲੇਗੀ। 


ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਮਰ ਅਬਰੋਲ ਨੇ ਕਿਹਾ, ''ਇਨ੍ਹਾਂ ਨਵੇਂ ਮਾਰਗਾਂ ਲਈ ਟਿਕਟਾਂ ਦੀ ਬੁਕਿੰਗ ਕੱਲ ਸਵੇਰ ਤੋਂ ਸ਼ੁਰੂ ਹੋਵੇਗੀ। ਕੰਪਨੀ ਵਿਸ਼ੇਸ਼ ਪੇਸ਼ਕਸ਼ ਦੇ ਤਹਿਤ ਕੋਲਕਾਤਾ ਤੋਂ ਵਿਸ਼ਾਖਾਪਟਨਮ, ਇੰਫਾਲ ਅਤੇ ਗੁਹਾਟੀ ਲਈ 1,699 ਰੁਪਏ 'ਚ ਅਤੇ ਪੁਣੇ ਲਈ 3,499 ਰੁਪਏ 'ਚ ਟਿਕਟ ਦੇ ਰਹੀ ਹੈ।


Related News