ਅਡਾਨੀ ਸਮੂਹ ''ਚ ਕੀਤਾ 15 ਹਜ਼ਾਰ ਕਰੋੜ ਦਾ ਨਿਵੇਸ਼, ਹੁਣ ਇਸ ਕੰਪਨੀ ਦੇ ਸ਼ੇਅਰ ਲੱਗੇ ਡਿੱਗਣ
Friday, Mar 03, 2023 - 02:09 PM (IST)
ਨਵੀਂ ਦਿੱਲੀ - ਅਮਰੀਕੀ ਬੁਟੀਕ ਇਨਵੈਸਟਮੈਂਟ ਫਰਮ GQG ਪਾਰਟਨਰਜ਼ ਨੇ ਅਡਾਨੀ ਸਮੂਹ ਦੀਆਂ ਚਾਰ ਕੰਪਨੀਆਂ 'ਚ 15,446 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਅਮਰੀਕੀ ਕੰਪਨੀ ਦਾ ਮਾਲਕ ਰਾਜੀਵ ਜੈਨ ਹੈ। ਜੈਨ ਅਮਰੀਕਾ ਸਥਿਤ ਆਸਟ੍ਰੇਲੀਆ-ਸੂਚੀਬੱਧ GQG ਪਾਰਟਨਰਜ਼ ਦੇ ਚੇਅਰਮੈਨ ਹਨ। ਸੀ.ਈ.ਓ. ਰਾਜੀਵ ਜੈਨ ਦੀ ਕੰਪਨੀ ਨੇ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ, ਅਡਾਨੀ ਗ੍ਰੀਨ ਐਨਰਜੀ, ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ ਅਤੇ ਅਡਾਨੀ ਟਰਾਂਸਮਿਸ਼ਨ ਦੇ ਕਾਫੀ ਸ਼ੇਅਰ ਖਰੀਦੇ ਹਨ।
ਇਹ ਵੀ ਪੜ੍ਹੋ : ਤਿਉਹਾਰ ਤੋਂ ਪਹਿਲਾਂ ਖ਼ੁਰਾਕੀ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਵਧੇਗਾ ਪਕਵਾਨਾਂ ਦਾ ਸੁਆਦ
ਅਡਾਨੀ ਗਰੁੱਪ ਦੀਆਂ ਕੰਪਨੀਆਂ 'ਚ ਵੱਡੇ ਨਿਵੇਸ਼ ਦੀਆਂ ਖਬਰਾਂ ਤੋਂ ਬਾਅਦ GQG Partners Inc ਨੂੰ ਵੱਡਾ ਝਟਕਾ ਲੱਗਾ ਹੈ। ਸ਼ੁੱਕਰਵਾਰ ਭਾਵ ਅੱਜ 3 ਮਾਰਚ ਨੂੰ ਆਸਟਰੇਲੀਆਈ-ਸੂਚੀਬੱਧ ਕੰਪਨੀ GQG ਪਾਰਟਨਰਜ਼ ਇੰਕ ਦੇ ਸ਼ੇਅਰ ਸ਼ੁਰੂਆਤੀ ਵਪਾਰ ਵਿੱਚ ਲਗਭਗ 3 ਪ੍ਰਤੀਸ਼ਤ ਡਿੱਗ ਗਏ। ਇੱਕ ਦਿਨ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਅਡਾਨੀ ਗਰੁੱਪ ਦੀਆਂ ਚਾਰ ਕੰਪਨੀਆਂ ਵਿੱਚ 1.87 ਅਰਬ ਡਾਲਰ ਤੋਂ ਵੱਧ ਦੇ ਨਿਵੇਸ਼ ਦੀ ਖ਼ਬਰ ਸਾਹਮਣੇ ਆਈ ਹੈ। ਅਡਾਨੀ ਸਮੂਹ ਦੀ ਇਕ ਰੈਗੂਲੇਟਰੀ ਫਾਈਲਿੰਗ ਵਿਚ ਦੱਸਿਆ ਗਿਆ ਕਿ ਫਲੋਰਿਡਾ ਸਥਿਤ ਕੰਪਨੀ ਨੇ 66.2 ਕਰੋੜ ਡਾਲਰ ਵਿਚ ਅਡਾਨੀ ਇੰਟਰਪ੍ਰਾਇਜ਼ਿਜ਼ ਵਿਚ 3.4 ਫ਼ੀਸਦੀ ਹਿੱਸੇਦਾਰੀ ਖ਼ਰੀਦੀ ਹੈ।
ਇਹ ਵੀ ਪੜ੍ਹੋ : SEBI ਨੇ ਅਰਸ਼ਦ ਵਾਰਸੀ ਸਣੇ ਇਨ੍ਹਾਂ ਲੋਕਾਂ 'ਤੇ ਸ਼ੇਅਰ ਬਾਜ਼ਾਰ 'ਚ ਵਪਾਰ ਕਰਨ 'ਤੇ ਲਗਾਈ ਰੋਕ, ਜਾਣੋ ਕਿਉਂ
GQG ਦੇ ਸ਼ੇਅਰਾਂ ਵਿਚ ਆਈ ਗਿਰਾਵਟ
ਇਸ ਤੋਂ ਇਲਾਵਾ ਇਸ ਨੇ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਵਿਚ 4.1 ਫੀਸਦੀ ਹਿੱਸੇਦਾਰੀ 640 ਮਿਲੀਅਨ ਡਾਲਰ ਵਿਚ, ਅਡਾਨੀ ਟ੍ਰਾਂਸਮਿਸ਼ਨ ਵਿਚ 2.5 ਫੀਸਦੀ ਹਿੱਸੇਦਾਰੀ 230 ਮਿਲੀਅਨ ਡਾਲਰ ਵਿਚ ਅਤੇ ਅਡਾਨੀ ਗ੍ਰੀਨ ਐਨਰਜੀ ਵਿਚ 3.5 ਫੀਸਦੀ ਹਿੱਸੇਦਾਰੀ 340 ਮਿਲੀਅਨ ਡਾਲਰ ਵਿਚ ਖਰੀਦੀ ਹੈ।
GQG ਸ਼ੇਅਰ ਸ਼ੁਰੂਆਤੀ ਵਪਾਰ ਵਿੱਚ ਲਗਭਗ 3 ਪ੍ਰਤੀਸ਼ਤ ਘੱਟ ਕੇ AUD 1.44 ਤੱਕ ਪਹੁੰਚ ਗਏ। ਹਾਲਾਂਕਿ ਭਾਰਤੀ ਸਮੇਂ ਮੁਤਾਬਕ ਸਵੇਰੇ 8.20 ਵਜੇ ਸ਼ੇਅਰ 2.35 ਫੀਸਦੀ ਦੀ ਗਿਰਾਵਟ ਨਾਲ 1.46 ਡਾਲਰ ਦੇ ਆਸ-ਪਾਸ ਕਾਰੋਬਾਰ ਕਰ ਰਹੇ ਹਨ।
24 ਜਨਵਰੀ ਨੂੰ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਰਿਪੋਰਟ ਜਾਰੀ ਹੋਣ ਦੇ ਬਾਅਦ ਜੀਕਿਊਜੀ ਦੇ ਜ਼ਰੀਏ ਅਡਾਨੀ ਗਰੁੱਪ ਵਿਚ ਪਹਿਲਾ ਵੱਡਾ ਨਿਵੇਸ਼ ਹੋਇਆ ਹੈ। ਹਿੰਡਨਬਰਗ ਨੇ ਅਡਾਨੀ ਗਰੁੱਪ ਦੀਆਂ ਕੰਪਨੀਆਂ ਵਿਚ ਸ਼ੇਅਰਾਂ ਦੀ ਹੇਰਾਫੇਰੀ ਅਤੇ ਥੋਖਾਧੜੀ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਅਡਾਨੀ ਸਮੂਹ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ।
ਇਹ ਵੀ ਪੜ੍ਹੋ : ChatGPT ਦੇ ਪਿੱਛੇ ਹੈ ਇਕ ਔਰਤ ਦਾ ਦਿਮਾਗ, ਹੋ ਸਕਦਾ ਹੈ ਭਾਰਤ ਨਾਲ ਕੁਨੈਕਸ਼ਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।