1 ਤੋਂ 14 ਜੂਨ ਦੇ ਵਿੱਚ ਹੋਈ 10% ਜ਼ਿਆਦਾ ਬਾਰਿਸ਼

Monday, Jun 19, 2017 - 05:57 PM (IST)

ਨਵੀਂ ਦਿੱਲੀ— ਮਾਨਸੂਨ ਦੀ ਚਾਲ ਥੋੜੀ ਸੁਸਤ ਪੈ ਗਈ ਹੈ। ਬੇਸ਼ੱਕ ਕਈ ਇਲਾਕਿਆਂ 'ਚ ਪ੍ਰੀ ਮਾਨਸੂਨ ਬਾਰਿਸ਼ ਹੋਈ ਹੈ ਅਤੇ ਪੂਰੇ ਦੇਸ਼ 'ਚ 10 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ ਪਰ ਮਾਨਸੂਨ ਹਜੇ ਤੱਕ ਗੁਜਰਾਤ 'ਚ ਠੀਕ ਤੋਂ ਮੌਜਦੂਗੀ ਦਰਜ ਕਰ ਸਕਿਆ ਹੈ। ਉੱਥੇ ਪੂਰਵੀ ਭਾਰਤ 'ਚ ਬੰਗਾਲ ਅਤੇ ਅੋਡੀਸ਼ਾ ਦੇ ਬਾਅਦ ਬਿਹਾਰ ਦੇ ਕੁਝ ਇਲਾਕਿਆਂ ਤਕ ਹੀ ਪਹੁੰਚ ਸਕਿਆ ਹੈ ਪਰ ਮੱਧਪ੍ਰਦੇਸ਼ 'ਚ ਮਾਨਸੂਨ ਹਜੇ ਤੱਕ ਨਹੀਂ ਪਹੁੰਚ ਸਕਿਆ ਹੈ। 15 ਜੂਨ ਤੱਕ ਇਸ ਨੂੰ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਇਲਾਵਾ ਪੂਰਵੀ ਉੱਤਰ ਪ੍ਰਦੇਸ਼ ਤੱਕ ਪਹੁੰਚਣ ਦੀ ਉਮੀਦ ਸੀ। ਮੌਸਮ ਵਿਭਾਗ ਦਾ ਦਾਵਾ ਹੈ ਕਿ ਅਗਲੇ 3-4 ਦਿਨ ਦੇ ਬਾਅਦ ਹੀ ਮਾਨਸੂਨ ਅੱਗੇ ਵੱਧ ਸਕੇਗਾ।


Related News