IBC ''ਚ ਜਾਣ ਤੋਂ ਪਹਿਲਾਂ 3.75 ਲੱਖ ਕਰੋੜ ਦੇ ਮਾਮਲੇ ਨਿਬੜੇ

12/15/2019 3:18:49 PM

ਨਵੀਂ ਦਿੱਲੀ— ਸਰਕਾਰ ਮੁਤਾਬਕ, ਇਨਸੋਲਵੈਂਸੀ ਤੇ ਬੈਂਕਰਪਸੀ ਕੋਡ (ਆਈ. ਬੀ. ਸੀ.) ਤਹਿਤ ਮਾਮਲੇ ਰਾਸ਼ਟਰੀ ਕੰਪਨੀ ਕਾਨੂੰਨ ਅਪੀਲੀ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) 'ਚ ਜਾਣ ਤੋਂ ਪਹਿਲਾਂ 3.75 ਲੱਖ ਕਰੋੜ ਰੁਪਏ ਕਰਜ਼ ਦੇ 9,600 ਮਾਮਲੇ ਨਿਪਟਾਏ ਗਏ ਹਨ। ਇਸ ਦਾ ਮਤਲਬ ਹੈ ਕਿ ਕਿਸੇ ਦਿਵਾਲਾ ਮਾਮਲੇ ਨੂੰ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ ਕੋਲ ਭੇਜਣ ਤੋਂ ਪਹਿਲਾਂ ਹੀ ਉਸ ਨੂੰ ਗਲੱਬਾਤ ਦੇ ਆਧਾਰ 'ਤੇ ਮਾਮਲਾ ਹੱਲ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ।

ਦਿਵਾਲਾ ਪ੍ਰਕਿਰਿਆ 'ਚ ਫਸੇ ਮਾਮਲਿਆਂ ਨੂੰ ਨਜਿੱਠਣ ਲਈ ਆਈ. ਬੀ. ਸੀ. 2016 'ਚ ਲਾਗੂ ਹੋਇਆ ਸੀ। ਇਸ ਕੋਡ ਤਹਿਤ ਕੁੱਲ 21,136 ਅਰਜ਼ੀਆਂ ਦਾਖਲ ਕੀਤੀਆਂ ਗਈਆਂ ਹਨ। ਇਨ੍ਹਾਂ 'ਚੋਂ 3,74,931.30 ਕਰੋੜ ਰੁਪਏ ਦੇ 9,653 ਮਾਮਲਿਆਂ ਦਾ ਨਿਪਟਾਰਾ ਉਨ੍ਹਾਂ ਨੂੰ ਐੱਨ. ਸੀ. ਐੱਲ. ਟੀ. ਕੋਲ ਭੇਜੇ ਜਾਣ ਤੋਂ ਪਹਿਲਾਂ ਕਰ ਦਿੱਤਾ ਗਿਆ। ਬਿਆਨ 'ਚ ਕਿਹਾ ਗਿਆ ਹੈ ਕਿ 2,838 ਮਾਮਲੇ ਕਾਰਪੋਰੇਟ ਇਨਸੋਲਵੈਂਸੀ ਰੇਜ਼ੋਲੂਸ਼ਨ ਪ੍ਰੋਸੈਸ (ਸੀ. ਆਈ. ਆਰ. ਪੀ.) ਤਹਿਤ ਦਾਖਲ ਕੀਤੇ ਗਏ। ਇਨ੍ਹਾਂ 'ਚੋਂ 306 ਮਾਮਲੇ ਅਪੀਲ-ਸਮੀਖਿਆ ਜਾਂ ਵਾਪਸ ਲਏ ਜਾਣ ਦੇ ਬਾਅਦ ਬੰਦ ਹੋ ਗਏ ਹਨ। ਕਾਰਪੋਰੇਟ ਮੰਤਰਾਲਾ ਨੇ ਕਿਹਾ ਕਿ 161 ਨਿਬੇੜੇ ਗਏ ਮਾਮਲਿਆਂ 'ਚ ਕੁੱਲ ਪ੍ਰਾਪਤ ਰਾਸ਼ੀ 1,56,814 ਕਰੋੜ ਰੁਪਏ ਰਹੀ।


Related News