ED ਹਿਰਾਸਤ ਤੋਂ ਕੇਜਰੀਵਾਲ ਦੇ ਪੱਤਰ ਲਿਖੇ ਜਾਣ ਦੇ ਮਾਮਲੇ ''ਚ ਭਾਜਪਾ ਨੇ ਕੀਤੀ ਜਾਂਚ ਦੀ ਮੰਗ
Wednesday, Mar 27, 2024 - 12:46 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਦੇ ਵਫ਼ਦ ਨੇ ਬੁੱਧਵਾਰ ਨੂੰ ਪੁਲਸ ਸੁਪਰਡੈਂਟ ਸੰਜੇ ਅਰੋੜਾ ਨਾਲ ਮਿਲ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਈ.ਡੀ. ਦੀ ਹਿਰਾਸਤ ਤੋਂ ਮੰਤਰੀਆਂ ਨੂੰ ਭੇਜੇ ਜਾ ਰਹੇ ਪੱਤਰਾਂ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਕੇਜਰੀਵਾਲ ਨੂੰ ਦਿੱਲੀ ਆਬਕਾਰੀ ਨੀਤੀ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦਿੱਲੀ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ 28 ਮਾਰਚ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ 'ਚ ਭੇਜ ਦਿੱਤਾ ਸੀ। ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਦਿੱਲੀ ਪੁਲਸ ਹੈੱਡ ਕੁਆਰਟਰ 'ਚ ਅਰੋੜਾ ਨਾਲ ਮੁਲਾਕਾਤ 'ਚ ਪਾਰਟੀ ਦੇ ਵਫ਼ਦ ਨੇ ਇਸ ਬਾਰੇ ਜਾਂਚ ਕਰਵਾਉਣ ਦੀ ਮੰਗ ਕੀਤੀ ਕਿ ਕੀ ਕੇਜਰੀਵਾਲ ਵਲੋਂ ਲਿਖੇ ਜਾ ਰਹੇ ਪੱਤਰ ਅਸਲ ਹੈ? ਭਾਜਪਾ ਨੇ ਦਿੱਲੀ ਸਰਕਾਰ ਦੇ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਦੀ ਭੂਮਿਕਾ ਦੀ ਵੀ ਜਾਂਚ ਕਰਵਾਉਣ ਦੀ ਮੰਗ ਕੀਤੀ, ਜਿਨ੍ਹਾਂ ਨੇ ਪੱਤਰ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਹੈ।
ਸਚਦੇਵਾ ਨੇ ਦਾਅਵਾ ਕੀਤਾ,''ਇਕ ਪ੍ਰਕਿਰਿਆ ਹੈ, ਜਿਸ ਦੇ ਅਧੀਨ ਈ.ਡੀ. ਦੀ ਹਿਰਾਸਤ 'ਚੋਂ ਕਿਸੇ ਵਿਅਕਤੀ ਦੇ ਇਸ ਤਰ੍ਹਾਂ ਦੇ ਪੱਤਰ ਉੱਚਿਤ ਪ੍ਰਮਾਣਨ ਤੋਂ ਬਾਅਦ ਆ ਸਕਦੇ ਹਨ। ਜਿੱਥੇ ਤੱਕ ਮੇਰੀ ਸੂਚਨਾ ਹੈ, ਇਹ ਪੱਤਰ ਫਰਜ਼ੀ ਹੈ।'' ਜਲ ਮੰਤਰੀ ਆਤਿਸ਼ੀ ਨੇ ਪਿਛਲੇ ਹਫ਼ਤੇ ਕੇਜਰੀਵਾਲ ਦਾ ਇਕ ਪੱਤਰ ਦਿਖਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸ਼ਹਿਰ 'ਚ ਪਾਣੀ ਦੀ ਸਪਲਾਈ ਅਤੇ ਸੀਵਰ ਨਾਲ ਸੰਬੰਧਤ ਮੁੱਦਿਆਂ ਦਾ ਹੱਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਸਿਹਤ ਮੰਤਰੀ ਭਾਰਦਵਾਜ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਈਡੀ ਦੀ ਹਿਰਾਸਤ ਤੋਂ ਨਿਰਦੇਸ਼ ਭੇਜੇ ਕਿ ਸਰਕਾਰੀ ਹਸਪਤਾਲਾਂ ਅਤੇ ਮੁਹੱਲਾ ਕਲੀਨਿਕ 'ਚ ਮੁਫ਼ਤ ਦਵਾਈਆਂ ਉਪਲੱਬਧ ਹੋਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8