ਭਾਰਤੀ ਰੇਲਵੇ ਨੇ ਕੋਲੇ ਦੀ ਲੋਡਿੰਗ ਨੂੰ ਪਹਿਲ ਦੇਣ ਲਈ ਚੁੱਕੇ ਕਈ ਕਦਮ

04/25/2022 12:41:32 PM

ਜੈਤੋ (ਪਰਾਸ਼ਰ) : ਰੇਲਵੇ ਮੰਤਰਾਲਾ ਨੇ ਕਿਹਾ ਹੈ ਕਿ ਭਾਰਤੀ ਰੇਲਵੇ ਸਾਰੇ ਪਾਵਰ ਪਲਾਂਟਾਂ ਲਈ ਕੋਲੇ ਦਾ ਮੁੱਖ ਸਪਲਾਇਰ ਹੈ ਅਤੇ ਚਾਲੂ ਅਪ੍ਰੈਲ ਮਹੀਨੇ ਵਿੱਚ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਵਧਾਉਣ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ। ਭਾਰਤੀ ਰੇਲਵੇ ਨੇ ਪਾਵਰ ਸੈਕਟਰ ਲਈ ਕੋਲੇ ਦੀ ਲੋਡਿੰਗ ਨੂੰ ਤਰਜੀਹ ਦਿੰਦੇ ਹੋਏ ਕਈ ਕਦਮ ਚੁੱਕੇ ਹਨ। ਸਿਰਫ ਇੱਕ ਹਫ਼ਤੇ ਅੰਦਰ ਕੋਲੇ ਦੀ ਸਪਲਾਈ ਵਿੱਚ 10 ਫ਼ੀਸਦੀ ਤੋਂ ਵੱਧ ਦਾ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸ਼ਹਿਰ ਧੂਰੀ 'ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, 3 ਮੋਟਰਸਾਈਕਲ ਸਵਾਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਇਹ ਸੁਧਾਰ ਭਾਰਤੀ ਰੇਲਵੇ ਵੱਲੋਂ ਚੁੱਕੇ ਗਏ ਵੱਖ-ਵੱਖ ਉਪਾਵਾਂ ਕਾਰਨ ਹੀ ਸੰਭਵ ਹੋਇਆ ਹੈ। ਰੇਲਵੇ ਵਲੋਂ ਕੋਲੇ ਨਾਲ ਭਰੀਆਂ ਰੇਲ ਗੱਡੀਆਂ ਦੀ ਆਵਾਜਾਈ ਨੂੰ ਤਰਜੀਹ ਦੇਣ ਅਤੇ ਲੋਡਿੰਗ ਤੋਂ ਲੈ ਕੇ ਟਰਾਂਸਪੋਰਟ ਅਤੇ ਅੰਤ ਵਿੱਚ ਅਨਲੋਡਿੰਗ ਤੱਕ ਦੇ ਪੂਰੇ ਚੱਕਰ ਦੌਰਾਨ ਹਰੇਕ ਰੇਲ ਗੱਡੀ ਦੀ ਤੀਬਰ ਨਿਗਰਾਨੀ ਸ਼ਾਮਲ ਹੈ। ਕੋਲੇ ਦੀਆਂ ਰੇਲਾਂ ਦੀ ਔਸਤ ਲੀਡ ਵਿੱਚ ਵਾਧੇ ਦੇ ਬਾਵਜੂਦ ਇਹਨਾਂ ਸਟੋਰਾਂ ਲਈ ਇੱਕੋ ਰੈਕ ਦੇ ਲਗਾਤਾਰ ਦੋ ਲੋਡ ਕਰਨ ਲਈ ਲੱਗਣ ਵਾਲੇ ਸਮੇਂ ਵਿੱਚ 10 ਫ਼ੀਸਦੀ ਦੀ ਕਮੀ ਆਈ ਹੈ।
 


Harnek Seechewal

Content Editor

Related News