ਬਜਾਜ ਆਟੋ ਦੀ ਕੁੱਲ ਵਿਕਰੀ ਦਸੰਬਰ ਮਹੀਨੇ ''ਚ ਤਿੰਨ ਫੀਸਦੀ ਘਟੀ

01/02/2020 3:23:44 PM

ਨਵੀਂ ਦਿੱਲੀ— ਬਜਾਜ ਆਟੋ ਦੀ ਕੁੱਲ ਵਿਕਰੀ ਦਸੰਬਰ ਮਹੀਨੇ 'ਚ ਤਿੰਨ ਫੀਸਦੀ ਘੱਟ ਕੇ 3,36,055 ਇਕਾਈ ਰਹੀ, ਜਦੋਂ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਦੌਰਾਨ ਕੰਪਨੀ ਨੇ 3,46,199 ਵਾਹਨ ਵੇਚੇ ਸਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਸਮੀਖਿਆ ਅਧੀਨ ਮਿਆਦ 'ਚ ਘਰੇਲੂ ਬਾਜ਼ਾਰ 'ਚ ਉਸ ਦੀ ਵਿਕਰੀ 15 ਫੀਸਦੀ ਘੱਟ ਕੇ 1,53,163 ਇਕਾਈ 'ਤੇ ਆ ਗਈ।


ਇਕ ਸਾਲ ਪਹਿਲਾਂ ਇਸ ਮਹੀਨੇ ਦੌਰਾਨ ਕੰਪਨੀ ਨੇ ਘਰੇਲੂ ਬਾਜ਼ਾਰ 'ਚ 1,80,351 ਵਾਹਨ ਵੇਚੇ ਸਨ। ਘਰੇਲੂ ਬਾਜ਼ਾਰ 'ਚ ਕੰਪਨੀ ਦੀ ਮੋਟਰਸਾਈਕਲ ਵਿਕਰੀ 21 ਫੀਸਦੀ ਘੱਟ ਕੇ 1,24,125 ਇਕਾਈ 'ਤੇ ਆ ਗਈ, ਜੋ ਸਾਲ ਪਹਿਲਾਂ ਇਸ ਮਹੀਨੇ 1,57,252 ਇਕਾਈ ਰਹੀ ਸੀ। ਦਸੰਬਰ ਮਹੀਨੇ ਕੰਪਨੀ ਦੀ ਬਰਾਮਦ 13 ਫੀਸਦੀ ਵਧ ਕੇ 1,60,677 ਇਕਾਈ 'ਤੇ ਪਹੁੰਚ ਗਈ, ਜੋ ਦਸੰਬਰ 2018 'ਚ 1,41,603 ਇਕਾਈ ਰਹੀ ਸੀ। ਇਸੇ ਤਰ੍ਹਾਂ ਦਸੰਬਰ 'ਚ ਕੰਪਨੀ ਦੀ ਵਪਾਰਕ ਵਾਹਨਾਂ ਦੀ ਕੁੱਲ ਵਿਕਰੀ 8 ਫੀਸਦੀ ਵੱਧ ਕੇ 51,253 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਇਸ ਮਹੀਨੇ 'ਚ 47,344 ਇਕਾਈ ਰਹੀ ਸੀ। ਉੱਥੇ ਹੀ, ਘਰੇਲੂ ਬਾਜ਼ਾਰ 'ਚ ਕੰਪਨੀ ਦੀ ਵਪਾਰਕ ਵਾਹਨਾਂ ਦੀ ਵਿਕਰੀ 26 ਫੀਸਦੀ ਵਧ ਕੇ 29,038 ਇਕਾਈ 'ਤੇ ਪਹੁੰੰਚ ਗਈ, ਜੋ ਦਸੰਬਰ 2018 'ਚ 23,099 ਇਕਾਈ ਰਹੀ ਸੀ। ਸਮੀਖਿਆ ਅਧੀਨ ਮਹੀਨੇ 'ਚ ਕੰਪਨੀ ਦੀ ਵਪਾਰਕ ਵਾਹਨਾਂ ਦੀ ਬਰਾਮਦ 8 ਫੀਸਦੀ ਘੱਟ ਕੇ 22,215 ਇਕਾਈ ਰਹਿ ਗਈ। ਦਸੰਬਰ 2018 'ਚ ਇਹ ਅੰਕੜਾ 24,245 ਇਕਾਈ ਰਿਹਾ ਸੀ।


Related News