‘ਮਿਡ-ਡੇਅ-ਮੀਲ ’ਚ ਕਿਤੇ-ਕਿਤੇ ਨਿਕਲ ਰਹੇ ਕੀੜੇ’ ਬੱਚਿਆਂ ਦੀ ਸਿਹਤ ’ਤੇ ਪੈ ਰਿਹਾ ਅਸਰ!

Tuesday, Jul 29, 2025 - 07:01 AM (IST)

‘ਮਿਡ-ਡੇਅ-ਮੀਲ ’ਚ ਕਿਤੇ-ਕਿਤੇ ਨਿਕਲ ਰਹੇ ਕੀੜੇ’ ਬੱਚਿਆਂ ਦੀ ਸਿਹਤ ’ਤੇ ਪੈ ਰਿਹਾ ਅਸਰ!

ਮਿਡ-ਡੇਅ ਮੀਲ ਭਾਵ ‘ਦੁਪਹਿਰ ਦਾ ਭੋਜਨ’ ਯੋਜਨਾ ਵਿਸ਼ਵ ਦੀ ਸਭ ਤੋਂ ਵੱਡੀ ਮੁਫਤ ਭੋਜਨ ਵੰਡ ਯੋਜਨਾ ਹੈ, ਜਿਸ ਦੀ ਸ਼ੁਰੂਆਤ 1995 ’ਚ ਗਰੀਬ ਬੱਚਿਆਂ ਨੂੰ ਸਕੂਲਾਂ ਵੱਲ ਆਕਰਸ਼ਿਤ ਕਰਨ ਲਈ ਕੀਤੀ ਗਈ ਸੀ।

ਉਦੋਂ ਜ਼ਿਆਦਾਤਰ ਸੂਬਿਆਂ ਨੇ ‘ਿਮਡ-ਡੇਅ-ਮੀਲ’ ਯੋਜਨਾ ਦੇ ਅਧੀਨ ਲਾਭਪਾਤਰੀਆਂ ਨੂੰ ਕੱਚਾ ਅਨਾਜ ਦੇਣਾ ਸ਼ੁਰੂ ਕੀਤਾ ਸੀ ਅਤੇ 28 ਨਵੰਬਰ, 2002 ਨੂੰ ਸੁਪਰੀਮ ਕੋਰਟ ਦੇ ਇਕ ਆਦੇਸ਼ ’ਤੇ ਬੱਚਿਆਂ ਨੂੰ ਪਕਾ ਕੇ ਭੋਜਨ ਦੇਣਾ ਸ਼ੁਰੂ ਕੀਤਾ ਗਿਆ।

ਇਕ ਚੰਗੀ ਯੋਜਨਾ ਹੋਣ ਦੇ ਬਾਵਜੂਦ ਸਬੰਧਤ ਵਿਭਾਗਾਂ ਵਲੋਂ ਇਸ ਨੂੰ ਲਾਗੂ ਕਰਨ ਅਤੇ ਭੋਜਨ ਪਕਾਉਣ ’ਚ ਲਾਪ੍ਰਵਾਹੀ ਅਤੇ ਿਸਹਤ ਅਤੇ ਸੁਰੱਖਿਆ ਸਬੰਧੀ ਮਾਨਕਾਂ ਦੀ ਅਣਦੇਖੀ ਕਾਰਨ ਇਸ ਯੋਜਨਾ ਨੂੰ ਲੈ ਕੇ ਪ੍ਰਸ਼ਨ ਉਠਣ ਲੱਗੇ ਹਨ।

‘ਮਿਡ-ਡੇਅ-ਮੀਲ’ ਦੀਆਂ ਸਬਜ਼ੀਆਂ ’ਚ ਸੱਪ, ਕਿਰਲੀਆਂ ਅਤੇ ਹੋਰ ਕੀੜੇ-ਮਕੌੜਿਆਂ ਆਦਿ ਪਾਏ ਜਾਣ ਨਾਲ ਬੱਚਿਆਂ ਦੀ ਸਿਹਤ ’ਤੇ ਅਸਰ ਪੈ ਰਿਹਾ ਹੈ ਜੋ ਪਿਛਲੇ 90 ਦਿਨਾਂ ’ਚ ਸਾਹਮਣੇ ਆਈਆਂ ਹੇਠ ਿਲਖੀਆਂ ਕੁਝ ਘਟਨਾਵਾਂ ਤੋਂ ਸਪੱਸ਼ਟ ਹੈ :

* 25 ਅਪ੍ਰੈਲ, 2025 ਨੂੰ, ‘ਮੋਕਾਮਾ’ (ਬਿਹਾਰ) ਦੇ ‘ਮੇਕਰਾ’ ਸਥਿਤ ਸਰਕਾਰੀ ਸਕੂਲ ’ਚ ਮਿਡ-ਡੇਅ ਮੀਲ ਵਿਚ ਬੱਚਿਆਂ ਨੂੰ ਪਰੋਸਣ ਲਈ ਬਣਾਈ ਗਈ ਸਬਜ਼ੀ ਵਿਚ ਮਰਿਆ ਸੱਪ ਨਿਕਲਣ ’ਤੇ ਰਸੋਈਏ ਨੇ ਸੱਪ ਨੂੰ ਤਾਂ ਕੱਢ ਕੇ ਸੁੱਟ ਦਿੱਤਾ ਪਰ ਉਹੀ ਸਬਜ਼ੀ ਬੱਚਿਆਂ ਨੂੰ ਖੁਆ ਦਿੱਤੀ, ਜਿਸ ਕਾਰਨ 200 ਤੋਂ ਵੱਧ ਬੱਚੇ ਬੀਮਾਰ ਹੋ ਗਏ।

* 4 ਜੁਲਾਈ ਨੂੰ, ‘ਦਰਭੰਗਾ’ (ਬਿਹਾਰ) ਦੇ ‘ਬੋਯਾਰੀ’ ਪਿੰਡ ਵਿਚ ਸਥਿਤ ਸਰਕਾਰੀ ਸਕੂਲ ਵਿਚ ਬੱਚਿਆਂ ਨੂੰ ਪਰੋਸਿਆ ਗਿਆ ‘ਮਿਡ-ਡੇਅ ਮੀਲ’ ਖਾਣ ਤੋਂ ਤੁਰੰਤ ਬਾਅਦ 30 ਬੱਚੇ ਉਲਟੀ ਅਤੇ ਪੇਟ ਦਰਦ ਦੀ ਸ਼ਿਕਾਇਤ ਕਰਨ ਲੱਗੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ‘ਮਿਡ-ਡੇਅ ਮੀਲ’ ਦੇ ਇੰਚਾਰਜ ਸੰਜੇ ਕੁਮਾਰ ਚੌਧਰੀ ਨੇ ਪਕਾਈ ਸਬਜ਼ੀ ’ਚ ਕਿਰਲੀ ਹੋਣ ਦੀ ਪੁਸ਼ਟੀ ਕੀਤੀ ਹੈ।

* 4 ਜੁਲਾਈ ਨੂੰ ਹੀ ‘ਧਨੇਠਾ’ (ਬਿਹਾਰ) ਦੇ ਸਰਕਾਰੀ ਸਕੂਲ ’ਚ ਬੱਚਿਆਂ ਨੂੰ ਪਰੋਸਿਆ ਗਿਆ ‘ਿਮਡ-ਡੇਅ-ਮੀਲ’ ਖਾਂਦੇ ਹੀ ਿਵਦਿਆਰਥੀਆਂ ਦੇ ਪੇਟ ’ਚ ਦਰਦ ਅਤੇ ਘਬਰਾਹਟ ਦੀ ਿਸ਼ਕਾਇਤ ਹੋਣ ਲੱਗੀ। ਮਾਮਲੇ ਦੀ ਜਾਂਚ ਕਰਨ ’ਤੇ ਭੋਜਨ ’ਚ ਕੀੜੇ ਪਾਏ ਗਏ।

* 5 ਜੁਲਾਈ ਨੂੰ ‘ਫੁਲਪਰਾਸ’ (ਬਿਹਾਰ) ਦੇ ਇਕ ਸਕੂਲ ’ਚ ਬੱਚਿਆਂ ਨੂੰ ਪਰੋਸੇ ਗਏ ‘ਿਮਡ-ਡੇਅ-ਮੀਲ’ ’ਚ ਕੀੜੇ ਮਿਲਣ ਨਾਲ ਵਿਦਿਆਰਥੀਆਂ ’ਚ ਗੁੱਸਾ ਫੈਲ ਿਗਆ। ਉਨ੍ਹਾਂ ਨੇ ਭੋਜਨ ਸੁੱਟ ਿਦੱਤਾ ਅਤੇ ਖੂਬ ਹੰਗਾਮਾ ਕੀਤਾ।

* 10 ਜੁਲਾਈ ਨੂੰ ‘ਆਰਾ’ (ਬਿਹਾਰ) ’ਚ ‘ਖਨਨੀਕਲਾਂ’ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ’ਚ ਚੌਲਾਂ ਦੇ ਨਾਲ ਹੀ ਮਰੀ ਹੋਈ ‘ਕਿਰਲੀ’ ਉਬਾਲ ਦੇਣ ਨਾਲ ਜ਼ਹਿਰੀਲੇ ਹੋਏ ਚੌਲ ਖਾ ਕੇ 48 ਬੱਚੇ ਬੀਮਾਰ ਹੋ ਗਏ।

* 11 ਜੁਲਾਈ ਨੂੰ ‘ਪ੍ਰਯਾਗਰਾਜ’ (ਉੱਤਰ ਪ੍ਰਦੇਸ਼) ’ਚ ‘ਰਾਮਪੁਰ ਦੁਆਰੀ’ ਸਥਿਤ ਪ੍ਰਾਇਮਰੀ ਸਕੂਲ ’ਚ ਬੱਚਿਆਂ ਨੂੰ ਪਰੋਸੇ ਗਏ ‘ਮਿਡ-ਡੇਅ-ਮੀਲ’ ’ਚ ਕੀੜੇ ਨਿਕਲੇ।

* 15 ਜੁਲਾਈ ਨੂੰ ‘ਮੀਰਗੰਜ’ (ਉੱਤਰ ਪ੍ਰਦੇਸ਼) ’ਚ ‘ਸਵਈਆ’ ਸਥਿਤ ਪ੍ਰਾਇਮਰੀ ਸਕੂਲ ’ਚ ਬੱਚਿਆਂ ਨੂੰ ‘ਮਿਡ-ਡੇਅ-ਮੀਲ’ ’ਚ ਪਰੋਸੀ ਸਬਜ਼ੀ ’ਚ ਕੀੜੇ ਪਕਾ ਿਦੱਤੇ ਜਾਣ ਦੇ ਕਾਰਨ ‘ਮਿਡ-ਡੇਅ-ਮੀਲ’ ਖਾਣ ਵਾਲੇ ਬੱਚੇ ਪੇਟ ਦਰਦ ਦੇ ਨਾਲ-ਨਾਲ ਉਲਟੀਆਂ ਕਰਨ ਲੱਗੇ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।

* 22 ਜੁਲਾਈ ਨੂੰ ਇਸਮਾਈਲਪੁਰ ਅਤੇ ਪੱਟੀ ਸ਼ਹਿਜ਼ਾਦਪੁਰ ਸਥਿਤ ਅਨੇਕ ਸਰਕਾਰੀ ਸਕੂਲਾਂ ’ਚ ‘ਿਮਡ-ਡੇਅ-ਮੀਲ’ ਯੋਜਨਾ ਦੇ ਅਧੀਨ ਬੱਚਿਆਂ ਦੇ ਲਈ ਭੇਜੇ ਗਏ ਆਟੇ ’ਚ ਕੀੜੇ ਅਤੇ ਜਾਲੇ ਲੱਗੇ ਹੋਏ ਪਾਏ ਗਏ। ਇਸ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੇ ‘ਮਿਡ-ਡੇਅ-ਮੀਲ’ ਦੇ ਲਈ ਭੇਜੇ ਜਾਣ ਵਾਲੇ ਰਾਸ਼ਨ ਦੀ ਗੁਣਵੱਤਾ ਦੀ ਿਨਯਮਿਤ ਤੌਰ ’ਤੇ ਜਾਂਚ ਕਰਨ ਦੀ ਮੰਗ ਕੀਤੀ ਹੈ।

ਉਕਤ ਸਾਰੀਆਂ ਉਦਾਹਰਣਾਂ ‘ਮਿਡ-ਡੇਅ-ਮੀਲ’ ਯੋਜਨਾ ਦੀ ਲਾਪ੍ਰਵਾਹੀ ਵਾਲੀ ਨਿਗਰਾਨੀ ਅਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਦੀਅਾਂ ਮੂੰਹ ਬੋਲਦੀਆਂ ਉਦਾਹਰਣਾਂ ਹਨ। ਹਾਲਾਂਕਿ ਬੱਚਿਆਂ ਨੂੰ ਪਰੋਸਣ ਤੋਂ ਪਹਿਲਾਂ ਭੋਜਨ ਨੂੰ ਇਕ ਅਧਿਆਪਕ ਸਮੇਤ 2 ਬਾਲਗਾਂ ਵਲੋਂ ਖਾ ਕੇ ਜਾਂਚਨਾ ਅਤੇ ਕੱਚੇ ਸਾਮਾਨ ਅਤੇ ਬਰਤਨਾਂ ਆਦਿ ਦੀ ਸ਼ੁੱਧਤਾ ਦੇ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਪਰ ਕਿਤੇ-ਕਿਤੇ ਇਨ੍ਹਾਂ ਨਿਯਮਾਂ ਦੀ ਪਾਲਣਾ ਹੀ ਨਹੀਂ ਕੀਤੀ ਜਾਂਦੀ।

ਇਨ੍ਹਾਂ ਤਮਾਮ ਮਾਮਲਿਆਂ ਦੀ ਜਾਂਚ ਕਰ ਕੇ ਲਾਪ੍ਰਵਾਹੀ ’ਚ ਸ਼ਾਮਲ ਸਟਾਫ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਨਾਲ ਹੋਰਨਾਂ ਸਕੂਲਾਂ ਦੇ ਸਟਾਫ ’ਚ ਵੀ ਸੰਦੇਸ਼ ਜਾਵੇਗਾ ਅਤੇ ਅਜਿਹੇ ਮਾਮਲਿਆਂ ’ਚ ਕਮੀ ਆਵੇਗੀ ਅਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋਣਾ ਰੁਕੇਗਾ।

–ਵਿਜੇ ਕੁਮਾਰ
 


author

Sandeep Kumar

Content Editor

Related News