ਜੰਮੂ ਕਿਉਂ ਹੈ ਅੱਤਵਾਦ ਦਾ ਨਵਾਂ ਕਸ਼ਮੀਰ?

Friday, Jul 12, 2024 - 02:25 PM (IST)

ਜੰਮੂ ਕਿਉਂ ਹੈ ਅੱਤਵਾਦ ਦਾ ਨਵਾਂ ਕਸ਼ਮੀਰ?

ਜੰਮੂ-ਕਸ਼ਮੀਰ ਦੇ ਜੰਮੂ ਡਵੀਜ਼ਨ ’ਚ ਹਾਲ ਹੀ ਦੇ ਮਹੀਨਿਆਂ ’ਚ ਲੜੀਵਾਰ ਅੱਤਵਾਦੀ ਹਮਲੇ ਹੋ ਰਹੇ ਹਨ। ਸੋਮਵਾਰ ਨੂੰ ਕਠੂਆ ਦੇ ਉੱਤਰ ’ਚ ਸੰਘਣੇ ਜੰਗਲੀ ਇਲਾਕੇ ਅਤੇ ਡੋਡਾ ਦੇ ਦੱਖਣ ’ਚ (ਜਿੱਥੇ ਮੰਗਲਵਾਰ ਨੂੰ ਇਕ ਨਵਾਂ ਪੁਲਸ ਮੁਕਾਬਲਾ ਹੋਇਆ) ਫੌਜ ਦੇ ਕਾਫਿਲੇ ’ਤੇ ਇਕ ਹੋਰ ਹਮਲਾ ਹੋਇਆ, ਜਿਸ ’ਚ 5 ਫੌਜੀ ਮਾਰੇ ਗਏ। ਇਸ ਨਾਲ ਪਿਛਲੇ ਲਗਭਗ ਇਕ ਸਾਲ ’ਚ ਹੋਏ ਭਾਰੀ ਜਾਨੀ ਨੁਕਸਾਨ ’ਚ ਵਾਧਾ ਹੋਇਆ। ਸਵਾਲ ਇਹ ਹੈ ਕਿ ਹੁਣ ਅਜਿਹੇ ਅੱਤਵਾਦੀ ਹਮਲੇ ਕਿਉਂ ਵਧ ਰਹੇ ਹਨ? ਕੀ 2019 ਦੇ ਬਾਅਦ ਪਾਕਿ ਸਪਾਂਸਰਡ ਅੱਤਵਾਦੀ ਸਮੂਹਾਂ ਦਾ ਲੱਕ ਟੁੱਟ ਨਹੀਂ ਗਿਆ?

ਜੰਮੂ ’ਚ ਕਿਉਂ ਵਧੇ ਹਨ ਅੱਤਵਾਦੀ ਹਮਲੇ?

ਅੱਤਵਾਦ ਪਾਣੀ ਵਾਂਗ ਹੈ। ਇਹ ਉੱਥੇ ਵਗਦਾ ਹੈ ਜਿੱਥੇ ਵਿਰੋਧ ਘੱਟ ਹੁੰਦਾ ਹੈ। ਕਈ ਸਾਲਾਂ ਤੱਕ ਪਾਕਿਸਤਾਨ ਨੇ ਕਸ਼ਮੀਰ ’ਤੇ ਧਿਆਨ ਕੇਂਦ੍ਰਿਤ ਕੀਤਾ ਿਕਉਂਕਿ ਇੱਥੇ ਉਸ ਦਾ ਧਿਆਨ ਹਮੇਸ਼ਾ ਤੋਂ ਰਿਹਾ ਹੈ ਪਰ ਹੁਣ ਜਦੋਂ ਭਾਰਤੀ ਸੁਰੱਖਿਆ ਬਲਾਂ (ਐੱਸ. ਐੱਫ.) ਅਤੇ ਖੁਫੀਆ ਏਜੰਸੀਆਂ ਨੇ 2019 ਦੇ ਬਾਅਦ ਕਸ਼ਮੀਰ ’ਚ ਅੱਤਵਾਦੀ ਨੈੱਟਵਰਕ ਨੂੰ ਪ੍ਰਭਾਵੀ ਢੰਗ ਨਾਲ ਬੇਅਸਰ ਕਰ ਦਿੱਤਾ ਤਾਂ ਪਾਕਿਸਤਾਨ ਇੱਥੇ ਇਕ ਹਿੱਤਧਾਰਕ ਵਜੋਂ ਆਪਣੀ ਪ੍ਰਾਸੰਗਿਕਤਾ ਗੁਆਉਣ ਲੱਗਾ।

ਹਾਈ-ਪ੍ਰੋਫਾਈਲ ਅੱਤਵਾਦੀ ਸਰਗਰਮੀ ਦੀ ਘਾਟ, ਹਿੰਸਾ ਦੇ ਹੇਠਲੇ ਪੱਧਰ ਅਤੇ ਇੱਥੋਂ ਤੱਕ ਕਿ ਸੜਕ ’ਤੇ ਰੋਸ-ਪ੍ਰਦਰਸ਼ਨ ਦੀ ਗੈਰ-ਹਾਜ਼ਰੀ ਦਾ ਮਤਲਬ ਜੰਮੂ-ਕਸ਼ਮੀਰ ’ਤੇ ਆਪਣੀ ਪਕੜ ਦਰਸਾਉਣ ਦੀ ਪਾਕਿ ਦੀ ਸਮਰੱਥਾ ’ਚ ਕਮੀ ਹੈ। ਗੈਰ-ਪ੍ਰਾਸੰਗਿਕ ਹੋਣ ਲਈ ਪਾਕਿਸਤਾਨ ਨੇ 35 ਸਾਲਾਂ ’ਚ ਬਹੁਤ ਕੁਝ ਨਿਵੇਸ਼ ਕੀਤਾ ਹੈ। ਜੇਕਰ ਇਹ ਹੁਣ ਵੱਖਵਾਦ ਨੂੰ ਪ੍ਰਾਯੋਜਿਤ ਕਰਨਾ ਜਾਰੀ ਰੱਖਣ ਦਾ ਇਰਾਦਾ ਪ੍ਰਦਰਸ਼ਿਤ ਕਰਦਾ ਹੈ ਤਾਂ ਬਾਅਦ ਦੇ ਸਾਲਾਂ ’ਚ ਕਿਸੇ ਵੀ ਕਿਸਮ ਦੇ ਵਿਰੋਧ ਨੂੰ ਮੁੜ ਜ਼ਿੰਦਾ ਕਰਨਾ ਬੜਾ ਔਖਾ ਹੋਵੇਗਾ। ਭਾਰਤ ਦੀ ਬਿਨਾਂ ਸ਼ੱਕ ਭਲਾਈ ਦੇ ਨਾਲ ਪਾਕਿਸਤਾਨ ਲਗਭਗ ਸਾਰੇ ਖੇਤਰਾਂ ’ਚ ਉਭਰਦੀ ਹੋਈ ਇਕ ਭਿਆਨਕਤਾ ਦੇਖ ਸਕਦਾ ਹੈ। ਇਸ ਦਾ ਭਾਵ ਇਹ ਹੈ ਕਿ ਸਮੇਂ ਦੇ ਨਾਲ, ਭਾਰਤ ਦਾ ਆਰਥਿਕ ਵਿਕਾਸ ਲਾਜ਼ਮੀ ਤੌਰ ’ਤੇ ਜੰਮੂ-ਕਸ਼ਮੀਰ ਦੇ ਸੰਗਠਿਤ ਹੋਣ ਵੱਲ ਲੈ ਜਾਵੇਗਾ। ਪਾਕਿਸਤਾਨ ਦਾ ਟੀਚਾ ਜੰਮੂ ਨੂੰ ਪ੍ਰੇਸ਼ਾਨ ਕਰ ਕੇ ਇਸ ਖਾਹਿਸ਼ ਨੂੰ ਪੂਰਾ ਕਰਨਾ ਹੈ।

ਕੀ ਸਮੇਂ ਦੇ ਪਿੱਛੇ ਕੋਈ ਵਿਸ਼ੇਸ਼ ਗਣਨਾ ਹੈ?

ਬਿਲਕੁਲ ਹਾਂ। ਪਾਕਿਸਤਾਨ ਦੇ ਡੂੰਘੇ ਸਰਕਾਰੀ ਪ੍ਰਾਯੋਜਕਾਂ ਲਈ ਪੁਲਵਾਮਾ ਵਰਗੇ ਵੱਡੇ ਪੱਧਰ ’ਤੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣਾ ਲਗਭਗ ਅਸੰਭਵ ਹੁੰਦਾ ਜਾ ਰਿਹਾ ਹੈ। ਹਾਲ ਹੀ ’ਚ ਕਸ਼ਮੀਰ ਦੇ ਕੁਲਗਾਮ ਇਲਾਕੇ ’ਚ 6 ਅੱਤਵਾਦੀਆਂ ਦੀ ਹੱਤਿਆ ਇਹ ਦਰਸਾਉਂਦੀ ਹੈ ਕਿ ਚੱਲ ਰਹੀ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਵਰਗੇ ਵੱਡੇ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਯਤਨ ਹੁਣ ਸਫਲ ਨਹੀਂ ਹੋ ਰਹੇ ਹਨ। ਵਾਦੀ ’ਤੇ ਸੁਰੱਖਿਆ ਬਲਾਂ ਦੇ ਗਲਬੇ ਨੇ ਵੱਡੀਆਂ ਅੱਤਵਾਦੀ ਕਾਰਵਾਈਆਂ ਨੂੰ ਸਮੇਂ ’ਤੇ ਬੇਅਸਰ ਕਰਨਾ ਯਕੀਨੀ ਬਣਾਇਆ ਹੈ। ਇਸ ਤਰ੍ਹਾਂ ਪਾਕਿਸਤਾਨ ਨੂੰ ਛੋਟੇ ਕਾਰਿਆਂ ਨੂੰ ਅੰਜਾਮ ਦੇਣ ਲਈ ਛੱਡ ਦਿੱਤਾ ਗਿਆ ਹੈ। ਬੇਸ਼ੱਕ, ਇਹ ਅੱਤਵਾਦੀ ਕਾਰਵਾਈਆਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਰਾਹ ’ਚ ਅੜਿੱਕੇ ਪੈਦਾ ਕਰਨ ਲਈ ਵੀ ਸਮਾਂਬੱਧ ਹਨ।

ਹਮਲੇ ਇੰਨੇ ਤੇਜ਼ ਵੇਗ ’ਤੇ ਕਿਉਂ ਕੀਤੇ ਜਾ ਰਹੇ ਹਨ?

ਵਾਰ-ਵਾਰ ਕੀਤੀਆਂ ਜਾਣ ਵਾਲੀਆਂ ਛੋਟੀਆਂ–ਛੋਟੀਆਂ ਘਟਨਾਵਾਂ ਦਾ ਅਸਰ ਕਿਸੇ ਵੱਡੀ ਘਟਨਾ ਦੇ ਨੇੜੇ ਹੁੰਦਾ ਹੈ। ਕਿਸੇ ਕਾਫਿਲੇ ’ਤੇ ਇਕ ਛੋਟਾ ਜਿਹਾ ਹਮਲਾ, ਜਿਸ ’ਚ ਕੁਝ ਲੋਕ ਮਾਰੇ ਗਏ, ਉੜੀ ਜਾਂ ਪੁਲਵਾਮਾ ਦੇ ਬਰਾਬਰ ਨਹੀਂ ਹੈ। ਹਾਲਾਂਕਿ, ਕਿਸੇ ਦਿੱਤੇ ਗਏ ਭੂਗੋਲਿਕ ਇਲਾਕੇ ’ਚ ਅਜਿਹੀਆਂ ਘਟਨਾਵਾਂ ਦੀ ਇਕ ਲੜੀ ਇਕ ਸਬੂਤ ਹੈ ਕਿ ਹਿੰਸਾ ਦੀ ਸ਼ੁਰੂਆਤ ’ਤੇ ਡੂੰਘੀ ਅਵਸਥਾ ਦਾ ਅਸਰਦਾਇਕ ਕੰਟ੍ਰੋਲ ਹੁੰਦਾ ਹੈ। ਇਹ ਯੋਜਨਾਕਾਰਾਂ ਨੂੰ ਉਨ੍ਹਾਂ ਦੀਆਂ ਯੋਜਨਾਵਾਂ ’ਚ ਸਿਖਰ ਮੁਹੱਈਆ ਕਰਦਾ ਹੈ ਅਤੇ ਉਨ੍ਹਾਂ ਨੂੰ ਸ਼ਹਿ ਦਿੰਦਾ ਹੈ। ਇਸ ਦੇ ਇਲਾਵਾ, ਇਰਾਦਾ ਯਕੀਨੀ ਤੌਰ ’ਤੇ ਭਾਰਤ ਨੂੰ ਰੱਖਿਆਤਮਕ ਬਣਾਉਣਾ, ਸੁਰੱਖਿਆ ਡਿਊਟੀਆਂ ’ਤੇ ਵੱਧ ਫੌਜੀਆਂ ਨੂੰ ਤਾਇਨਾਤ ਕਰਨਾ, ਸਾਰੇ ਸੁਰੱਖਿਆ ਬਲਾਂ ਨੂੰ ਥਕਾ ਦੇਣਾ ਅਤੇ ਪਾਕਿ ਦੀ ਸਥਾਈ ਪ੍ਰਾਸੰਗਿਕਤਾ ਨੂੰ ਪ੍ਰਦਰਸ਼ਿਤ ਕਰਨਾ ਹੈ।

ਕਿਸ ਤਰ੍ਹਾਂ ਕਸ਼ਮੀਰ ਦੀ ਸੁਰੱਖਿਆ ਜੰਮੂ ਨਾਲੋਂ ਵਧੀਆ ਹੈ? ਕਸ਼ਮੀਰ ਪਾਕਿਸਤਾਨ ਦਾ ਗੁਰੂਤਾਕਰਸ਼ਣ ਦਾ ਕੇਂਦਰ ਰਿਹਾ ਹੈ। ਅੱਤਵਾਦੀ ਮੁਹਿੰਮ 1989 ’ਚ ਸ਼ੁਰੂ ਹੋ ਗਈ ਅਤੇ ਸਿਰਫ ਕੁਝ ਸਾਲਾਂ ਲਈ ਜੰਮੂ ਡਵੀਜ਼ਨ ਦੇ ਡੋਡਾ, ਊਧਮਪੁਰ, ਰਾਜੌਰੀ ਅਤੇ ਪੁੰਛ ਬੜੇ ਸਰਗਰਮ ਹੋ ਗਏ। ਇਸ ਤਰ੍ਹਾਂ, ਕਸ਼ਮੀਰ ’ਚ ਲਗਭਗ ਪੱਕੀ ਅੱਤਵਾਦ ਰੋਕੂ (ਸੀ. ਟੀ.) ਗ੍ਰਿਡ ਹੈ, ਜਿਸ ਨੂੰ ਸਮੇਂ-ਸਮੇਂ ’ਤੇ ਮਜ਼ਬੂਤ ਕੀਤਾ ਜਾਂਦਾ ਹੈ। ਜੰਮੂ ਡਵੀਜ਼ਨ ਦੀ ਗ੍ਰਿਡ ਨੂੰ ਪੂਰਬੀ ਕਮਾਨ ਅਤੇ ਉੱਤਰੀ ਕਮਾਨ ਰਿਜ਼ਰਵ ਦੇ ਗਠਨ ਨਾਲ ਮਜ਼ਬੂਤ ਕੀਤਾ ਗਿਆ ਸੀ, ਜੋ 2008-09 ਤੱਕ ਇਲਾਕੇ ਦੇ ਆਸ ਅਨੁਸਾਰ ਸ਼ਾਂਤ ਹੋ ਜਾਣ ’ਤੇ ਵਾਪਸ ਚਲਾ ਗਿਆ। 2020 ’ਚ ਨਵੇਂ ਸਿਰੇ ਤੋਂ ਚੀਨੀ ਖਤਰੇ ਨੂੰ ਦੇਖਦੇ ਹੋਏ ਇਕ ਹਲਕੇ ਡਵੀਜ਼ਨ ਦੇ ਫੌਜੀਆਂ ਨੂੰ ਰਿਆਸੀ ਨਾਲੋਂ ਅਲੱਗ ਕਰ ਦਿੱਤਾ ਗਿਆ ਅਤੇ ਲੱਦਾਖ ’ਚ ਮੁੜ ਤੋਂ ਤਾਇਨਾਤ ਕੀਤਾ ਗਿਆ।

ਇਹ ਇਲਾਕਾ ਅੱਤਵਾਦੀਆਂ ਲਈ ਬੜਾ ‘ਸੁਖਾਵਾਂ’ ਮੰਨਿਆ ਜਾਂਦਾ ਹੈ। ਇੱਥੇ ਘੁਸਪੈਠ ਨਾਲ ਰਾਸ਼ਟਰੀ ਰਾਜਮਾਰਗ ਜੰਮੂ-ਪਠਾਨਕੋਟ ਤੱਕ ਪਹੁੰਚ ਸੌਖੀ ਹੋ ਜਾਂਦੀ ਹੈ। ਇਹ ਪੀਰ ਪੰਜਾਲ ਇਲਾਕਿਆਂ ’ਚ ਤੇਜ਼ੀ ਨਾਲ ਪਿਘਲਣ ਦੀ ਇਜਾਜ਼ਤ ਦਿੰਦਾ ਹੈ ਜਿੱਥੇ ਜੰਗਲ ਲੁਕਣ ਦੀਆਂ ਥਾਵਾਂ ਭਰਪੂਰ ਮਾਤਰਾ ’ਚ ਹਨ।

ਅਸੀਂ ਇਸ ਦੇ ਬਾਰੇ ’ਚ ਕੀ ਕਰਦੇ ਹਾਂ?

ਅਸੀਂ ਪਹਿਲਾਂ ਵੀ ਅਜਿਹੀਆਂ ਹਾਲਤਾਂ ਦਾ ਸਾਹਮਣਾ ਕੀਤਾ ਹੈ। ਅਸੀਂ ਇਲਾਕੇ ਦੇ ਹਰ ਇੰਚ ਦੀ ਸੁਰੱਖਿਆ ਲਈ ਫੌਜੀ ਤਾਇਨਾਤ ਨਹੀਂ ਕਰ ਸਕਦੇ। ਉਹ ਬੇਕਾਰ ਹੈ। ਖਾਸ ਕਰ ਕੇ ਜੰਮੂ ਡਵੀਜ਼ਨ ਦੇ ਦੂਰ-ਦੁਰੇਡੇ ਇਲਾਕਿਆਂ ’ਚ ਸਾਵਧਾਨੀ ਵਰਤਣੀ ਹੋਵੇਗੀ। ਬਿਨਾਂ ਸ਼ੱਕ ਸਿਆਣਪ ਨੂੰ ਤੇਜ਼ ਕਰਨਾ ਹੋਵੇਗਾ। ਸਥਾਨਕ ਆਬਾਦੀ ਨੂੰ ਨਾਲ ਲੈਣਾ ਹੋਵੇਗਾ। ਗ੍ਰਾਮ ਰੱਖਿਆ ਕਮੇਟੀਆਂ ਨੂੰ ਮੁੜ-ਸੁਰਜੀਤ ਕਰਨਾ ਹੋਵੇਗਾ। ਦ੍ਰਿੜ੍ਹਤਾ ਨਾਲ ਸਫਲਤਾ ਮਿਲੇਗੀ ਪਰ ਇਹ ਔਖਾ ਹੋਵੇਗਾ। ਪਾਕਿਸਤਾਨ ਅਤੇ ਵੱਖਵਾਦੀ ਵਿਧਾਨ ਸਭਾ ਚੋਣਾਂ ਨੂੰ ਅੱਗੇ ਖਿਸਕਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਅਸਫਲ ਕਰਨ ਲਈ, ਡਰ ਦੇ ਮਨੋਵਿਕਾਰ ਨੂੰ ਬੇਅਸਰ ਕਰਨ ਲਈ ਪੂਰੀ ਦ੍ਰਿੜ੍ਹਤਾ ਨਾਲ ਵਿਧਾਨ ਸਭਾ ਚੋਣਾਂ ਕਰਾਉਣੀਆਂ ਹੋਣਗੀਆਂ। 

ਸਈਅਦ ਅਤਾ ਹਸਨੈਨ


 


author

Tanu

Content Editor

Related News