ਈਰਾਨ ’ਤੇ ਅਮਰੀਕੀ ਹਮਲੇ ਪਿੱਛੋਂ ਕੀ?

Tuesday, Jun 24, 2025 - 04:59 PM (IST)

ਈਰਾਨ ’ਤੇ ਅਮਰੀਕੀ ਹਮਲੇ ਪਿੱਛੋਂ ਕੀ?

ਅਮਰੀਕਾ ਨੇ ਇਜ਼ਰਾਈਲ ’ਤੇ ਹਮਲਾ ਕਰ ਦਿੱਤਾ। ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਸੋਸ਼ਲ ਮੀਡੀਆ ਸਾਈਟ ’ਤੇ ਇਸ ਬਾਰੇ ਐਲਾਨ ਕੀਤਾ ਅਤੇ ਬਾਅਦ ’ਚ ਰਾਸ਼ਟਰ ਨੂੰ ਸੰਬੋਧਨ ਕੀਤਾ। ਸੋਸ਼ਲ ਮੀਡੀਆ ਪੋਸਟ ’ਤੇ ਟਰੰਪ ਨੇ ਕਿਹਾ ਕਿ ਅਸੀਂ ਈਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਬਹੁਤ ਸਫਲ ਹਮਲਾ ਪੂਰਾ ਕੀਤਾ ਹੈ। ਇਸ ’ਚ ਫੋਰਡ, ਨਤਾਜ ਅਤੇ ਇਸਫਾਹਨ ਸ਼ਾਮਲ ਹਨ।

ਸਭ ਲੜਾਕੂ ਹਵਾਈ ਜਹਾਜ਼ ਮੁਹਿੰਮ ਦੇ ਹਵਾਈ ਖੇਤਰ ਤੋਂ ਬਾਹਰ ਹਨ। ਫੋਰਡ ’ਤੇ ਬੰਬਾਂ ਦਾ ਪੂਰਾ ਪੇਲੋਡ ਡੇਗਿਆ ਿਗਆ ਹੈ। ਸਾਡੇ ਮਹਾਨ ਅਮਰੀਕਾ ਲੜਾਕਿਆਂ ਨੂੰ ਵਧਾਈ? ਦੁਨੀਆ ’ਚ ਕੋਈ ਹੋਰ ਫੌਜ ਨਹੀਂ ਹੈ ਜੋ ਅਜਿਹਾ ਕਰ ਸਕਦੀ ਹੈ।

ਹੁਣ ਸ਼ਾਂਤੀ ਦਾ ਸਮਾਂ ਹੈ। ਜਦੋਂ ਟਰੰਪ ਵ੍ਹਾਈਟ ਹਾਊਸ ਦੇ ਕਰਾਸ ਹਾਲ ਤੋਂ ਦੇਸ਼ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਨਾਲ ਉਪ ਰਾਸ਼ਟਰਪਤੀ ਜੇ. ਡੀ. ਵੇਂਸ, ਵਿਦੇਸ਼ ਮੰਤਰੀ ਮਾਈਕ ਰੂਬੀਓ ਅਤੇ ਰੱਖਿਆ ਮੰਤਰੀ ਹੇਗਸੇਥ ਖੜ੍ਹੇ ਸਨ। ਆਮ ਧਾਰਨਾ ਇਹ ਹੈ ਕਿ ਅਮਰੀਕਾ ਨੇ ਜਿੰਨਾ ਤਿੱਖਾ ਹਮਲਾ ਕੀਤਾ ਹੈ, ਉਸ ਨਾਲ ਈਰਾਨ ਦੇ ਉਕਤ ਿਤੰਨੋ ਪ੍ਰਮਾਣੂ ਟਿਕਾਣੇ ਤਬਾਹ ਹੋ ਗਏ ਹੋਣਗੇ।

ਅਸਲ ’ਚ ਅਮਰੀਕਾ ਨੇ ਜੀ. ਬੀ. 57, ਬੀ. ਮੈਸਿਵ ਆਡਰੀਨੈਂਸ ਪੇਨੀਟ੍ਰੇਟ ਜਾਂ ਓਮੋਪੀ ਦੀ ਵਰਤੋਂ ਕੀਤੀ ਹੈ। ਇਸ ਨੂੰ ਬੰਕਰ ਬਸਟਰ ਬੰਬ ਵੀ ਕਿਹਾ ਜਾਂਦਾ ਹੈ। ਅਮਰੀਕੀ ਹਵਾਈ ਫੌਜ ਦੀ ਫੈਕਟਸ਼ੀਟ ਮੁਤਾਬਕ ਇਹ ਲਗਭਗ 6 ਹਜ਼ਾਰ ਪੌਂਡ ਵਿਸਫੋਟਕ ਸਮੱਗਰੀ ਵਾਲਾ 30000 ਪੌਂਡ ਦਾ ਬੰਬ ਹੈ। ਇਸ ਨੂੰ ਵਿਸ਼ੇਸ਼ ਤੌਰ ’ਤੇ ਅੰਡਰਗਰਾਊਂਡ ਬੰਕਰਾਂ ਅਤੇ ਅਜਿਹੇ ਹੀ ਪ੍ਰਮਾਣੂ ਟਿਕਾਣਿਆਂ ਨੂੰ ਤਬਾਹ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਸ ਨਾਲ ਧਰਤੀ ਅੰਦਰ 60 ਮੀਟਰ ਦਾਖਲ ਹੋਣ ਤੋਂ ਬਾਅਦ ਧਮਾਕਾ ਹੁੰਦਾ ਅਤੇ ਨਿਸ਼ਾਨਾ ਖਤਮ ਹੋ ਜਾਂਦਾ ਹੈ। ਈਰਾਨ ਦਾ ਫੋਰਡੋ ਪਲਾਂਟ ਪਹਾੜ ਅੰਦਰ 80 ਮੀਟਰ ਦੀ ਡੂੰਘਾਈ ’ਤੇ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਅਮਰੀਕਾ ਤੋਂ ਇਲਾਵਾ ਕਿਸੇ ਕੋਲ ਇਸ ਤਰ੍ਹਾਂ ਦੀ ਸਮਰੱਥਾ ਨਹੀਂ ਹੈ।

ਇਸੇ ਸਵੈ-ਭਰੋਸੇ ਨਾਲ ਟਰੰਪ ਨੇ ਦਾਅਵਾ ਕੀਤਾ ਕਿ ‘ਫੋਰਡੋ ਇਜ਼ ਗੌਨ’ ਭਾਵ ਫੋਰਡੋ ਖਤਮ ਹੋ ਗਿਆ ਹੈ। ਫੋਰਡੋ ਈਰਾਨ ਦੀ ਸਭ ਤੋਂ ਸੁਰੱਖਿਅਤ ਥਾਂ ਹੈ। ਇਹ ਸ਼ੀਆ ਮੁਸਲਮਾਨਾਂ ਵਲੋਂ ਪਵਿੱਤਰ ਸ਼ਹਿਰ ਮੰਨੇ ਜਾਣ ਵਾਲੇ ਕੂਮ ਨੇੜੇ ਸਥਿਤ ਹੈ। ਇਸ ਦਾ ਢਾਂਚਾ ਇੰਨਾ ਖੁਫੀਆ ਅਤੇ ਮਜ਼ਬੂਤ ਹੈ ਕਿ ਇਸ ਬਾਰੇ ਵਧੇਰੇ ਜਾਣਕਾਰੀ ਇਜ਼ਰਾਈਲੀ ਖੁਫੀਆ ਏਜੰਸੀਆਂ ਵਲੋਂ ਚੋਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਹੀ ਸਾਹਮਣੇ ਆਈ ਹੈ।

ਨਤਾਜ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 250 ਕਿਲੋਮੀਟਰ ਦੂਰ ਦੱਖਣ ’ਚ ਸਥਿਤ ਹੈ। ਇਹ ਈਰਾਨ ਦਾ ਸਭ ਤੋਂ ਵੱਡਾ ਯੂਰੇਨੀਅਮ ਭਰਪੂਰ ਪਲਾਂਟ ਮੰਨਿਆ ਜਾਂਦਾ ਹੈ ਜੋ 2003 ਤੋਂ ਸਰਗਰਮ ਹੈ। ਇੱਥੇ ਵੱਡੇ ਪੱਧਰ ’ਤੇ ਸੈਂਟਰੀ ਫਿਊਜ਼ ਇਕਾਈਆਂ ਨੂੰ ਆਪ੍ਰੇਟ ਕੀਤਾ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਯੂਰੇਨੀਅਮ ਨੂੰ ਉੱਚ ਪੱਧਰ ਤੱਕ ਭਰਪੂਰ ਕਰਨ ਲਈ ਕੀਤੀ ਜਾਂਦੀ ਹੈ।

ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਦਾ ਅਨੁਮਾਨ ਹੈ ਕਿ ਈਰਾਨ ਨੇ ਯੂਰੇਨੀਅਮ ਨੂੰ 60 : ਤਿਆਰ ਕੀਤਾ ਹੈ। ਪ੍ਰਮਾਣੂ ਬੰਬ ਚਲਾਉਣ ਲਈ 90 : ਤੱਕ ਸ਼ੁੱਧ ਯੂਰੇਨੀਅਮ ਚਾਹੀਦਾ ਹੈ। ਇਜ਼ਰਾਈਲ ਨੇ ਵੀ ਇਨ੍ਹਾਂ ਸਭ ’ਤੇ ਹਮਲੇ ਕੀਤੇ ਸਨ ਅਤੇ ਭਾਰੀ ਨੁਕਸਾਨ ਪਹੁੰਚਾਇਆ ਸੀ।

ਇਸਫਹਾਨ ਈਰਾਨ ਦਾ ਇਤਿਹਾਸਕ ਖੇਤਰ ਹੋਣ ਦੇ ਨਾਲ-ਨਾਲ ਆਧੁਨਿਕ ਪ੍ਰਮਾਣੂ ਵਿਗਿਆਨ ਦਾ ਇਕ ਵਿਸ਼ਾਲ ਕੇਂਦਰ ਅਤੇ ਸਭ ਤੋਂ ਵੱਡਾ ਪ੍ਰਮਾਣੂ ਰਿਸਰਚ ਕੰਪਲੈਕਸ ਹੈ ਜਿਸ ਨੂੰ 1984 ’ਚ ਚੀਨ ਦੀ ਮਦਦ ਨਾਲ ਬਣਾਇਆ ਗਿਆ ਸੀ। ਮੋਟੀ ਜਾਣਕਾਰੀ ਇਹ ਹੈ ਕਿ ਇੱਥੇ ਲਗਭਗ 3,000 ਪ੍ਰਮਾਣੂ ਵਿਗਿਆਨੀ ਕੰਮ ਕਰਦੇ ਹਨ। ਇੱਥੇ ਛੋਟੇ ਖੋਜ ਰਿਐਕਟਰ, ਯੂਰੇਨੀਅਮ ਕਨਵਜ਼ਰਨ ਫੈਸਿਲਟੀ ਫੀਮੇਲ ਪ੍ਰੋਡਕਸ਼ਨ ਪਲਾਂਟ ਅਤੇ ਕਈ ਹੋਰ ਲੈਬਾਰਟਰੀਆਂ ਹਨ ਜੇ ਇਨ੍ਹਾਂ ਤਿੰਨਾਂ ਬਾਰੇ ਜਿਵੇਂ ਕਿ ਇਜ਼ਰਾਈਲ ਅਤੇ ਅਮਰੀਕਾ ਦੋਹਾਂ ਨੇ ਦਾਅਵਾ ਕੀਤਾ ਹੈ ਕਿ ਉਹ ਨਸ਼ਟ ਹੋ ਗਏ ਹਨ ਤਾਂ ਫਿਰ ਈਰਾਨ ਲਈ ਕੁਝ ਦਹਾਕਿਆਂ ਤੱਕ ਬੰਬ ਬਣਾਉਣ ਦੀ ਗੱਲ ਤਾਂ ਛੱਡੋ, ਪ੍ਰਮਾਣੂ ਪ੍ਰੋਗਰਾਮ ਖੜ੍ਹਾ ਕਰਨਾ ਵੀ ਔਖਾ ਹੋ ਜਾਵੇਗਾ।

ਜੇ ਅਮਰੀਕਾ ਅਤੇ ਇਜ਼ਰਾਈਲ ਦਾ ਨਿਸ਼ਾਨਾ ਈਰਾਨ ਦੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਖਤਮ ਕਰਨਾ ਹੈ ਤਾਂ ਫਿਰ ਇਹ ਪੂਰਾ ਹੋ ਚੁੱਕਾ ਹੈ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਸੀ ਕਿ ਖਾਮੇਨੇਈ ਨੂੰ ਖਤਮ ਕਰ ਕੇ ਉਨ੍ਹਾਂ ਦੇ ਰਾਜ ਦਾ ਅੰਤ ਕਰਨਾ ਉਸ ਦਾ ਨਿਸ਼ਾਨਾ ਹੈ। ਟਰੰਪ ਨੇ ਕਿਹਾ ਸੀ ਕਿ ਅਸੀਂ ਉਨ੍ਹਾਂ ਨੂੰ ਅਜੇ ਖਤਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੂੰ ਸਮਝੌਤਾ ਕਰਨਾ ਚਾਹੀਦਾ ਹੈ। ਇਸ ਹਮਲੇ ਤੋਂ ਬਾਅਦ ਵੀ ਉਨ੍ਹਾਂ ਕਿਹਾ ਕਿ ਇਹ ਅਮਰੀਕਾ, ਇਜ਼ਰਾਈਲ ਅਤੇ ਦੁਨੀਆ ਲਈ ਇਤਿਹਾਸਕ ਪਲ ਹੈ। ਈਰਾਨ ਨੂੰ ਜੰਗ ਖਤਮ ਕਰਨ ਲਈ ਸਹਿਮਤ ਹੋਣਾ ਚਾਹੀਦਾ ਹੈ।

ਹੁਣ ਸਵਾਲ ਇਹ ਹੈ ਕਿ ਕੀ ਦੋਹਾਂ ਦੇਸ਼ਾਂ ਦੇ ਨਿਸ਼ਾਨਿਆਂ ’ਚ ਫਰਕ ਦਾ ਕੋਈ ਅਸਰ ਹੋਵੇਗਾ ਜਾਂ ਈਰਾਨ ਨੇ ਬਦਲੇ ਦੀ ਕਾਰਵਾਈ ਨਾ ਕੀਤੀ ਤਾਂ ਜੰਗ ਖਤਮ ਹੋ ਜਾਵੇਗੀ? ਇਹ ਕਹਿਣਾ ਅਜੇ ਔਖਾ ਹੈ।

ਅਮਰੀਕਾ ਅਤੇ ਇਜ਼ਰਾਈਲ ਦੋਹਾਂ ਨੂੰ ਪਤਾ ਹੈ ਕਿ 1979 ਦੀ ਇਸਲਾਮੀ ਕ੍ਰਾਂਤੀ ਿਪੱਛੋਂ ਆਤਿਉੱਲਾ ਖੋਮੈਨੀ ਜਾਂ ਮੌਜੂਦਾ ਹੁਕਮਰਾਨ ਖਾਮੇਨੇਈ ਅਤੇ ਉਨ੍ਹਾਂ ਅਧੀਨ ਚੱਲਣ ਵਾਲੇ ਰਾਜ ਦਾ ਮੁੱਖ ਨਿਸ਼ਾਨਾ ਇਜ਼ਰਾਈਲ ਨੂੰ ਇਕ ਦੇਸ਼ ਵਜੋਂ ਨਸ਼ਟ ਕਰਨਾ ਹੈ। ਇਸੇ ਲਈ ਟਰੰਪ ਨੇ ਕਿਹਾ ਹੈ ਕਿ 40 ਸਾਲ ਤੋਂ ਈਰਾਨ ‘ਡੈਥ ਟੂ ਇਜ਼ਰਾਈਲ’ ‘ਡੈਥ ਟੂ ਅਮਰੀਕਾ’ ਕਹਿੰਦਾ ਰਿਹਾ ਹੈ ਅਤੇ ਉਹ ਸਾਡੇ ਲੋਕਾਂ ਨੂੰ ਮਾਰ ਰਿਹਾ ਹੈ।

ਮੈਂ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਮੈਂ ਅਜਿਹਾ ਨਹੀਂ ਹੋਣ ਦਿਆਂਗਾ। ਇਹ ਜਾਰੀ ਨਹੀਂ ਰਹੇਗਾ। ਅਜੇ ਇਸ ਦਾ ਅਰਥ ਸਮਝਣਾ ਥੋੜ੍ਹਾ ਔਖਾ ਹੈ। ਖਾਮੇਨੇਈ ਨੇ ਪਹਿਲਾਂ ਹੀ ਟਰੰਪ ਦੀ ਚਿਤਾਵਨੀ ’ਤੇ ਸਮਰਪਣ ਕਰਨ ਜਾਂ ਸਮਝੌਤਾ ਕਰਨ ਤੋਂ ਇਨਕਾਰ ਕਰਦੇ ਹੋਏ ਦੋਹਾਂ ਨੂੰ ਸਬਕ ਸਿਖਾਉਣ ਦੀ ਗੱਲ ਕਹੀ ਸੀ।

ਅਮਰੀਕੀ ਹਮਲੇ ਪਿੱਛੋਂ ਈਰਾਨ ਦੇ ਸਰਕਾਰੀ ਟੈਲੀਵਿਜ਼ਨ ’ਤੇ ਕਿਹਾ ਗਿਆ ਕਿ ਹੁਣ ਖੇਤਰ ’ਚ ਹਰ ਅਮਰੀਕੀ ਨਾਗਰਿਕ ਅਤੇ ਫੌਜੀ ਉਸ ਦਾ ਨਿਸ਼ਾਨਾ ਹੈ। ਈਰਾਨ ਦੇ ਰੱਖਿਆ ਮੰਤਰੀ ਅਜੀਜ ਨੀਸਰਜਾਦੇਹ ਨੇ ਅਮਰੀਕਾ ਨੂੰ ਹਮਲਾ ਕਰਨ ’ਤੇ ਗੰਭੀਰ ਨਤੀਜਿਆਂ ਦੀ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਸਭ ਅਮਰੀਕੀ ਟਿਕਾਣੇ ਸਾਡੀ ਪਹੁੰਚ ’ਚ ਹਨ। ਅਮਰੀਕਾ ਹਮਲਾ ਕਰੇਗਾ ਤਾਂ ਅਸੀਂ ਹਿੰਮਤ ਨਾਲ ਨਿਸ਼ਾਨਾ ਬਣਾਵਾਂਗੇ।

ਖਾਮੇਨੇਈ ਦਾ ਈਰਾਨ ਅੱਗੇ ਕੀ ਕਰੇਗਾ? ਉਸ ਦੇ ਹਮਾਇਤੀ ਜ਼ਮੀਨ ’ਤੇ ਅੱਲਾ ਜਾਂ ਇਸਲਾਮ ਦਾ ਕੰਮ ਕਰਨ ਦੀ ਗੱਲ ਕਰਦੇ ਹੋਏ ਅਜੇਤੂ ਹੋਣ ਦਾ ਦਾਅਵਾ ਕਰਦੇ ਰਹੇ ਹਨ। ਈਰਾਨ ਦੀ ਹੈਸੀਅਤ ਸਿੱਧੀ ਜੰਗ ਦੀ ਨਹੀਂ ਹੈ। ਰੂਸ ਅਤੇ ਚੀਨ ਈਰਾਨ ਦੀ ਮਦਦ ਕਰ ਸਕਦੇ ਹਨ। ਚੀਨ ਨੇ ਹਥਿਆਰਾਂ ਨਾਲ ਉਸ ਦੀ ਮਦਦ ਕੀਤੀ ਵੀ ਹੈ।

ਈਰਾਨ ਦੇ ਰੱਖਿਆ ਟਿਕਾਣਿਆਂ, ਰਣਨੀਤੀ ਬਣਾਉਣ ਵਾਲੇ ਕੇਂਦਰਾਂ, ਪ੍ਰਮਾਣੂ ਪਲਾਂਟਾਂ, ਅੰਦਰੂਨੀ ਸੁਰੱਖਿਆ ਵਾਲੀਆਂ ਪ੍ਰਮੱੁਖ ਥਾਵਾਂ ਨੂੰ ਹਮਲਿਆਂ ਨਾਲ ਢਹਿ-ਢੇਰੀ ਕਰਨ ਜਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ’ਚ ਇਕ ਹੱਦ ਤੱਕ ਉਸ ਨੂੰ ਸਫਲਤਾ ਮਿਲੀ। ਦੂਜੇ ਦੇਸ਼ ਬਿਆਨ ਦਿੰਦੇ ਰਹੇ ਪਰ ਕੋਈ ਈਰਾਨ ਨਾਲ ਲੜਨ ਲਈ ਅੱਗੇ ਨਹੀਂ ਆਇਆ। ਟਰੰਪ ਜਦੋਂ ਪਿਛਲੇ ਮਹੀਨੇ ਪੱਛਮੀ ਏਸ਼ੀਆ ਗਏ ਸਨ ਤਾਂ ਯਕੀਨੀ ਤੌਰ ’ਤੇ ਉਨ੍ਹਾਂ ਦਾ ਮੰਤਵ ਇਜ਼ਰਾਈਲ ’ਤੇ ਸੰਭਾਵਿਤ ਹਮਲੇ ਸਮੇਂ ਇਹ ਯਕੀਨੀ ਕਰਨਾ ਰਿਹਾ ਹੋਵੇਗਾ ਕਿ ਕੋਈ ਦੇਸ਼ ਈਰਾਨ ਦੀ ਸਰਗਰਮ ਹਮਾਇਤ ਨਾ ਕਰੇ।

ਈਰਾਨ ਅਤੇ ਪਾਕਿਸਤਾਨ ਦੀ 900 ਕਿਲੋਮੀਟਰ ਦੀ ਸਰਹੱਦ ਹੈ। ਈਰਾਨ ਵਲੋਂ ਐਲਾਨ ਕੀਤਾ ਿਗਆ ਸੀ ਕਿ ਪਾਕਿਸਤਾਨ ਉਸ ਨੂੰ ਆਪਣੇ ਪ੍ਰਮਾਣੂ ਹਥਿਆਰ ਦੇ ਦੇਵੇਗਾ। ਇਹ ਗੱਲ ਵੱਖਰੀ ਹੈ ਕਿ ਅਮਰੀਕੀ ਦੇ ਦਬਾਅ ਹੇਠ ਪਾਕਿਸਤਾਨ ਨੇ ਇਨਕਾਰ ਕਰ ਦਿੱਤਾ।

ਟਰੰਪ ਨੇ ਆਪਣੇ ਵਲੋਂ ਈਰਾਨ ਨੂੰ ਇਸਲਾਮ ਦੇ ਨਾਂ ’ਤੇ ਸੰਭਾਵਿਤ ਦੇਸ਼ਾਂ ਦੀ ਮਦਦ ਤੋਂ ਵਾਝਿਆਂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਉਂਝ ਵੀ ਇਜ਼ਰਾਈਲ ਨਾਲ ਅਰਬ ਦੀ ਕੋਈ ਵੀ ਜੰਗ ਹੁਣ ਤੱਕ ਅਰਬ ਦੇਸ਼ਾਂ ਦੇ ਹੱਕ ’ਚ ਖਤਮ ਨਹੀਂ ਹੋਈ। ਖਾਮੇਨੇਈ ਅਤੇ ਈਰਾਨ ਦੇ ਨੇਤਾ ਇਜ਼ਰਾਈਲ ਨੂੰ ਖਤਮ ਕਰਨ ਦੀ ਜਿੰਨੀ ਗੱਲ ਕਰਨ, ਉਸ ਤੋਂ ਪਹਿਲਾਂ ਵੀ ਉਨਾਂ ਦੇ ਪ੍ਰਮਾਣੂ ਵਿਗਿਆਨੀਆਂ, ਚੋਟੀ ਦੇ ਫੌਜੀ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰਿਆ ਿਗਆ, ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ ਪਰ ਈਰਾਨ ਕਦੇ ਵੀ ਢੁੱਕਵਾਂ ਜਵਾਬ ਨਹੀਂ ਦੇ ਸਕਿਆ। ਅਮਰੀਕਾ ਅਤੇ ਪੱਛਮੀ ਦੇਸ਼ਾਂ ਵਲੋਂ ਪਾਬੰਦੀ ਨੇ ਉਸ ਨੂੰ ਕੁਝ ਹੱਦ ਤੱਕ ਕਮਜ਼ੋਰ ਕੀਤਾ ਹੈ। ਅਮਰੀਕਾ ਦੀ ਮੌਜੂਦਗੀ ਪੂਰੇ ਅਰਬ ’ਚ ਹੈ। ਉਸ ਦੇ 40 ਹਜ਼ਾਰ ਜਵਾਨ ਇਸ ਖੇਤਰ ’ਚ ਹਨ। ਫਿਰ ਕੀ ਹੋਵੇਗਾ? ਅਮਰੀਕਾ ਨੇ ਇਰਾਕ, ਅਫਗਾਨਿਸਤਾਨ, ਲਿਬੀਆ ਆਦਿ ’ਚ ਸੱਤਾ ਦੀ ਤਬਦੀਲੀ ਦਾ ਹਸ਼ਰ ਦੇਖਿਆ ਹੈ। ਇਸ ਲਈ ਸ਼ਾਇਦ ਸੱਦਾਮ ਹੁਸੈਨ, ਕਰਨਲ ਗਦਾਫੀ ਆਦਿ ਦੇ ਹਸ਼ਰ ਨੂੰ ਮੁੜ ਦੁਹਰਾਉਣ ਤੋਂ ਬਚਿਆ ਜਾਣਾ ਚਾਹੀਦਾ ਹੈ ਪਰ ਖਾਮੇਨੇਈ ਦੀ ਥਾਂ ਕਿਸੇ ਹੋਰ ਨੂੰ ਸੱਤਾ ਤਬਦੀਲ ਕਰਨ ਦਾ ਜੇ ਇਰਾਦਾ ਹੈ ਤਾਂ ਕਾਰਵਾਈ ਕਰਨੀ ਹੋਵੇਗੀ।

ਅਮਰੀਕਾ ਅਤੇ ਇਜ਼ਰਾਈਲ ਦੀ ਫੌਜੀ ਕਾਰਵਾਈ ਨਾਲ ਈਰਾਨ ਅੰਦਰ ਅਤੇ ਬਾਹਰ ਈਰਾਨੀਆਂ ਤੋਂ ਹਮਦਰਦੀ ਪੈਦਾ ਹੋਈ ਹੋਵੇਗੀ ਅਤੇ ਇਸ ਦਾ ਲਾਭ ਖਾਮੇਨੇਈ ਨੂੰ ਮਿਲ ਸਕਦਾ ਹੈ। ਕੁੱਲ ਮਿਲਾ ਕੇ ਸੰਭਾਵੀ ਸਥਿਤੀ ਬਾਰੇ ਯਕੀਨੀ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਅਜੇ ਸਾਨੂੰ ਭਵਿੱਖ ’ਚ ਵਾਪਰਨ ਵਾਲੀਆਂ ਘਟਨਾਵਾਂ ’ਤੇ ਨਜ਼ਰ ਰੱਖਣੀ ਹੋਵੇਗੀ।

ਅਵਧੇਸ਼ ਕੁਮਾਰ


author

Rakesh

Content Editor

Related News